Friday, November 22, 2024

ਪਿੰਡ ਅਤਲਾ ਖੁਰਦ ਵਿਖੇ ਮਨਾਇਆ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ

PPN2601201903ਭੀਖੀ/ਮਾਨਸਾ, 26 ਜਨਵਰੀ (ਪੰਜਾਬ ਪੋਸਟ – ਕਮਲ ਜ਼ਿੰਦਲ) – ਅਨੋਖੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਵਿਖੇ ਮਨਾਇਆ ਗਿਆ।ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜਿਲ੍ਹਾ ਜਰਨਲ ਸਕੱਤਰ ਸੁਖਚੈਨ ਸਿੰਘ ਅਤਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਪਿੰਡ ਅਤਲਾ ਖੁਰਦ ਵਿਖੇ ਵਿਰਸਾ ਸੰਭਾਲ ਗੁਰਮਤਿ ਪ੍ਰਚਾਰ ਸੇਵਾ ਸੁਸਾਇਟੀ ਦੇ ਮੁੱਖੀ ਭਾਈ ਹਰਜਿੰਦਰ ਸਿੰਘ ਨੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ ਅਤੇ ਬਾਬਾ ਦੀਪ ਸਿੰਘ ਜੀ ਦੇ ਜੀਵਨ ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ।ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਅਤੇ ਜਿਲ੍ਹਾ ਮਾਨਸਾ ਤੋਂ ਜੋਂ ਸਿੰਘ ਬਰਗਾੜੀ ਮੋਰਚੇ ਵਿੱਚ ਸੰਗਤਾਂ ਲੈ ਕੇ ਜਾਂਦੇ ਸਨ, ਉਨ੍ਹਾਂ ਵਿੱਚੋਂ 60 ਸੇਵਾਦਾਰਾਂ ਦਾ ਸਨਮਾਨ ਕੀਤਾ ਗਿਆ।ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿ਼ਲਾ ਪ੍ਰਧਾਨ ਬਲਵੀਰ ਸਿੰਘ ਬੱਛੋਆਣਾ, ਜੁਗਿੰਦਰ ਸਿੰਘ ਬੋਹਾ ਪ੍ਰਧਾਨ ਕਿਸਾਨ ਵਿੰਗ, ਹਰਜਿੰਦਰ ਸਿੰਘ ਮਾਖਾ ਜਿਲਾ ਪ੍ਰਧਾਨ ਯੂਥ ਵਿੰਗ ਦਿਹਾਤੀ, ਗਮਦੂਰ ਸਿੰਘ ਗੁੜਥੜੀ ਮੀਤ ਪ੍ਰਧਾਨ ਜਿਲ੍ਹਾ ਮਾਨਸਾ, ਮਨਜੀਤ ਸਿੰਘ ਢੈਪਈ ਪ੍ਰਧਾਨ ਸਰਕਲ ਭੀਖੀ, ਗੁਰਮੀਤ ਸਿੰਘ ਝੱਬਰ ਪ੍ਰਧਾਨ ਸਰਕਲ ਜੋਗਾ, ਬਾਬਾ ਨਾਜ਼ਰ ਸਿੰਘ ਹੈਂਡ ਗ੍ਰੰਥੀ, ਹਾਕਮ ਸਿੰਘ ਪ੍ਰਧਾਨ, ਸੁਖਰਾਜ ਸਿੰਘ ਅਤਲਾ, ਲਖਵੀਰ ਸਿੰਘ ਮੱਤੀ ਪ੍ਰਧਾਨ ਯੂਥ ਵਿੰਗ ਸਰਕਲ ਭੀਖੀ, ਤਰਸਪਾਲ ਸਿੰਘ ਫਰਮਾਹੀ ਪ੍ਰਧਾਨ ਸਰਕਲ ਫਫੜੇ ਭਾਈਕੇ, ਜਸਵੀਰ ਸਿੰਘ ਖੀਵਾ, ਕੋਰ ਸਿੰਘ ਹੀਰੋ, ਗ਼ੁਲਾਬ ਸਿੰਘ ਸਤੋਜ, ਗੁਰਵਿੰਦਰ ਸਿੰਘ ਹੀਰੋ ਕਲਾਂ, ਕੁਲਦੀਪ ਸਿੰਘ ਅਤਲਾ ਸਾਬਕਾ ਸਰਪੰਚ, ਗੁਰਜੰਟ ਸਿੰਘ ਪੰਚ, ਜਸਪਾਲ ਸਿੰਘ ਭੋਲਾ, ਮੱਖਣ ਸਿੰਘ ਅਤਲਾ ਪ੍ਰਧਾਨ ਯੂਥ ਵਿੰਗ ਸਰਕਲ ਫਫੜੇ ਭਾਈਕੇ, ਬਾਬਾ ਰੇਸ਼ਮ ਸਿੰਘ ਗ੍ਰੰਥੀ ਅਤਲਾ ਖੁਰਦ, ਪਰਮਜੀਤ ਕੌਰ ਖਾਨਪੁਰ ਅਤੇ ਸੁਖਜੀਤ ਕੌਰ ਅਤਲਾ ਆਦਿ ਹਾਜ਼ਰ ਸਨ।
 

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply