Thursday, June 25, 2026

ਪੰਜਾਬ ਨੇ `ਸਵੱਸਥ ਭਾਰਤ ਯਾਤਰਾ“ਚ ਹਾਸਲ ਕੀਤਾ ਬੈਸਟ ਪਰਫਾਰਮਿੰਗ ਸਟੇਟ ਪੁਰਸਕਾਰ

Human Health
ਚੰਡੀਗੜ, 30 ਜਨਵਰੀ (ਪੰਜਾਬ ਪੋਸਟ ਬਿਊਰੋ) – ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਭਾਰਤ ਸਰਕਾਰ ਅਧੀਨ ਭਾਰਤ ਦੀ ਫੂਡ ਸੇਫਟੀ ਅਤੇ ਸਟੈਂਡਰਜ਼ ਅਥਾਰਟੀ (ਐਫ.ਐਸ.ਐਸ.ਏ.ਆਈ) ਵੱਲੋਂ ਸ਼ੁਰੂ ਕੀਤੀ `ਸਵੱਸਥ ਭਾਰਤ ਯਾਤਰਾ` ਮੁਹਿੰਮ ਵਿਚ ਪੰਜਾਬ ਨੂੰ ਬੈਸਟ ਪਰਫਾਰਮਿੰਗ ਸਟੇਟ ਪੁਰਸਕਾਰ ਮਿਲਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਭਾਰਤ ਦੇ ਛੋਟੇ ਰਾਜਾਂ ਦੀ ਸ਼੍ਰੇਣੀ ਵਿਚ ਪੰਜਾਬ ਨੂੰ ਸਭ ਤੋਂ ਵਧੀਆ ਸੂਬਾ ਐਲਾਨਿਆ ਗਿਆ ਹੈ।ਇਸ ਪ੍ਰੋਗਰਾਮ ਤਹਿਤ ਪੰਜਾਬ ਦੇ ਅੰਮ੍ਰਿਤਸਰ ਅਤੇ ਬਟਾਲਾ ਦੀ ਬੈਸਟ ਸਿਟੀ ਵਜੋਂ ਚੋਣ ਕੀਤੀ ਗਈ ਹੈ।
 ਮਹਿੰਦਰਾ ਨੇ ਅੱਗੇ ਕਿਹਾ ਕਿ ਤੰਦਰੁਸਤ ਪੰਜਾਬ ਮਿਸ਼ਨ ਨੂੰ `ਸਵੱਸਥ ਭਾਰਤ ਯਾਤਰਾ` ਦੇ ਘੇਰੇ ਵਿੱਚ ਲਿਆਉਣ ਲਈ ਸੂਬੇ ਵਿੱਚ ਇਸ ਦਾ ਵਿਸਥਾਰ ਕੀਤਾ ਗਿਆ ਅਤੇ ਜੰਮੂ ਕਸ਼ਮੀਰ ਤੋਂ ਪੰਜਾਬ ਵਿੱਚ ਇਸ ਯਾਤਰਾ ਦੇ ਦਾਖ਼ਲੇ ਉਪਰੰਤ 2 ਦਸੰਬਰ 2018 ਨੂੰ ਗੁਰਦਾਸਪੁਰ ਤੋਂ ਇਸ ਦੀ ਸ਼ੁਰੂਆਤ ਕੀਤੀ ਗਈ ਸਿਹਤ ਵਿਭਾਗ ਪੰਜਾਬ ਦੇ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐਫ.ਡੀ.ਏ) ਵਿੰਗ ਨੇ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਸੂਬੇ ਵਿੱਚ ਯਾਤਰਾ ਦੀਆਂ ਗਤੀਵਿਧੀਆਂ ਨੂੰ ਕੋਆਰਡੀਨੇਟ ਕੀਤਾ।
ਉਨਾਂ ਕਿਹਾ ਕਿ “ਸਹੀ ਖਾਣਾ ਅਤੇ ਸੁਰੱਖਿਅਤ ਖਾਣਾ“ ਵਿਸ਼ੇ ਅਧੀਨ 25 ਦਿਨਾ ਸਵੱਸਥ ਭਾਰਤ-ਤੰਦਰੁਸਤ ਪੰਜਾਬ ਯਾਤਰਾ ਨੇ ਸੂਬੇ ਦੇ ਮੁੱਖ ਜ਼ਿਲਿਆਂ ਨੂੰ ਕਵਰ ਕੀਤਾ।ਸਹੀ ਖਾਣਾ ਅਤੇ ਸੁਰੱਖਿਅਤ ਖਾਣਾ ਬਾਰੇ ਲੋਕਾਂ ਨੂੰ ਜਾਗਰੂਕ ਪੈਦਾ ਕਰਨ ਲਈ ਫੂਡ ਬਿਜਨਸ ਓਪਰੇਟਰਾਂ, ਐਨ.ਜੀ.ਓਜ਼, ਵਿਦਿਆਰਥੀਆਂ ਅਤੇ ਆਮ ਜਨਤਾ ਨੇ ਇਸ ਮੁਹਿੰਮ ਵਿਚ ਹਿੱਸਾ ਲਿਆ। ਇਸ ਸ਼ਾਨਦਾਰ ਮੁਹਿੰਮ ਤਹਿਤ ਹਜ਼ਾਰਾਂ ਫੂਡ ਬਿਜਨਸ ਓਪਰੇਟਰਾਂ ਨੂੰ ਪੌਸ਼ਟਿਕ, ਸੰਤੁਲਿਤ ਤੇ ਸੁਰੱਖਿਅਤ ਭੋਜਨ, ਗੁਣਵਤਾ ਅਤੇ ਸਫਾਈ ਬਾਰੇ ਸਿਖਲਾਈ ਦੇਣ ਲਈ ਵਿਸ਼ੇਸ਼ ਸੈਸ਼ਨ ਆਯੋਜਿਤ ਕੀਤੇ ਗਏ।
 ਕੇ.ਐਸ ਪੰਨੂੰ ਕਮਿਸ਼ਨਰ ਐਫ.ਡੀ.ਏ ਵਲੋਂ ਅੱਜ ਨਵੀਂ ਦਿੱਲੀ ਵਿਖੇ ਕੇਂਦਰੀ ਰਾਜ ਮੰਤਰੀ ਸਿਹਤ ਅਸ਼ਵਨੀ ਕੁਮਾਰ ਚੌਬੇ ਪਾਸੋਂ ਇਹ ਐਵਾਰਡ ਹਾਸਲ ਕੀਤਾ ਗਿਆ।
ਇਹ ਪੁਰਸਕਾਰ ਹਾਸਲ ਕਰਨ ਲਈ ਐਫ.ਡੀ.ਏ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਟੀਮ ਨੂੰ ਸਖ਼ਤ ਮਿਹਨਤ ਲਈ ਵਧਾਈ ਦਿੰਦਿਆਂ ਸਿਹਤ ਮੰਤਰੀ ਨੇ ਤੰਦਰੁਸਤ ਖਾਣ ਅਤੇ ਤੰਦਰੁਸਤ ਜਿਉਣ ਦੇ ਸੰਦੇਸ਼ ਦੇ ਵਧੇਰੇ ਪ੍ਰਸਾਰ ਲਈ ਠੋਸ ਉਪਰਾਲੇ ਕਰਨ ਦੀ ਜ਼ਰੂਰਤ `ਤੇ ਜ਼ੋਰ ਦਿੱਤਾ।
ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸੂਬਾ ਸਰਕਾਰ ਵਲੋਂ ਕੀਤੀਆਂ ਪਹਿਲਕਦਮੀਆਂ `ਤੇ ਜ਼ੋਰ ਦਿੰਦਿਆਂ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਸਿਹਤ ਵਿਭਾਗ ਦੇ ਐਫ.ਡੀ.ਏ ਵਿੰਗ ਵਲੋਂ ਸੂਬੇ ਦੇ ਸਾਰੇ ਜ਼ਿਲਿਆਂ ਵਿਚ ਦੁੱਧ ਅਤੇ ਖੁਰਾਕੀ ਵਸਤਾਂ ਦੇ ਨਿਯਮਤ ਨਮੂਨੇ ਲਏ ਜਾ ਰਹੇ ਹਨ ਤਾਂ ਜੋ ਸੂਬੇ ਦੇ ਨਾਗਰਿਕਾਂ ਲਈ ਪੋਸ਼ਟਿਕ ਅਤੇ ਸੁਰੱਖਿਅਤ ਭੋਜਨ ਦੀ ਉਪਲਬੱਧਤਾ ਨੂੰ ਯਕੀਨੀ ਬਣਾਇਆ ਜਾ ਸਕੇ।
ਉਨਾਂ ਪਿਛਲੇ 2 ਸਾਲਾਂ ਦੌਰਾਨ ਦੁੱਧ ਅਤੇ ਖੁਰਾਕੀ ਵਸਤਾਂ ਦੀ ਮਿਲਾਵਟਖੋਰੀ `ਤੇ ਸਖ਼ਤ ਨਿਗਰਾਨੀ ਰੱਖਣ ਲਈ ਸਿਹਤ ਵਿਭਾਗ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ।ਉਨਾਂ ਕਿਹਾ ਕਿ ਸੂਬਾ ਸਰਕਾਰ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਨ ਵਾਲੇ ਸਾਰੇ ਉਤਪਾਦਕਾਂ ਅਤੇ ਵਿਕਰੇਤਾਵਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

Check Also

12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ

ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …

Leave a Reply