Sunday, September 8, 2024

ਬਾਬਾ ਜੀਵਨ ਸਿੰਘ ਜੀ ਦਾ ਪ੍ਰਕਾਸ਼ ਪੁਰਬ ਤੇ ਬਾਪੂ ਪ੍ਰਕਾਸ਼ ਸਿੰਘ ਜੀ ਦੀ ਮਨਾਈ ਬਰਸੀ

ਪੁਰਖਾਂ ਦੇ ਦਿਨ ਦਿਹਾੜੇ ਮਨਾਉਣ ਵਿਚ ਕੋਈ ਕਸਰ ਨਹੀ ਛੱਡਣੀ ਚਾਹੀਦੀ- ਸਾਬੀ

ਵੱਖ ਵੱਖ ਨਿਹੰਗ ਜੱਥੇਬੰਦੀਆਂ ਦੇ ਜਥੇਦਾਰਾਂ ਨੂੰ ਸਨਮਾਨਤ ਕਰਦੇ ਹੋਏ ਬੀਬੀ ਕਰਤਾਰ ਕੋਰ ਗਿੱਲ, ਗੁਰਿੰਦਰ ਸਿੰਘ ਸਾਬੀ ਤੇ ਹੋਰ।
ਵੱਖ ਵੱਖ ਨਿਹੰਗ ਜੱਥੇਬੰਦੀਆਂ ਦੇ ਜਥੇਦਾਰਾਂ ਨੂੰ ਸਨਮਾਨਤ ਕਰਦੇ ਹੋਏ ਬੀਬੀ ਕਰਤਾਰ ਕੋਰ ਗਿੱਲ, ਗੁਰਿੰਦਰ ਸਿੰਘ ਸਾਬੀ ਤੇ ਹੋਰ।

ਅੰਮ੍ਰਿਤਸਰ, 4 ਸਤੰਬਰ (ਸੁਖਬੀਰ ਸਿੰਘ)- ਦਸਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲੋ ਰੰਘਰੇਟੇ ਗੁਰੂ ਕੇ ਬੇਟੇ ਦੀ ਸ਼ਬਦੀ ਅਸੀਸ ਹਾਸਲ ਕਰਨ ਵਾਲੇ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਪ੍ਰਕਾਸ਼ ਪੁਰਬ ਤੇ ਸਰਬ ਸਾਂਝਾ ਰੰਘਰੇਟਾ ਦਲ ਬਾਨੀ ਪ੍ਰਧਾਨ ਬਾਪੂ ਪ੍ਰਕਾਸ਼ ਸਿੰਘ ਦੀ 10ਵੀਂ ਸਲਾਨਾ ਬਰਸੀ ਧੂਮਧਾਮ ਨਾਲ ਮਨਾਈ ਗਈ। ਇਸ ਮੋਕੇ ਸਰਬ ਸਾਂਝਾ ਰੰਘਰੇਟਾ ਦਲ ਦੇ ਸਮੂੰਹਿਕ ਅਹੁਦੇਦਾਰਾਂ ਤੇ ਪ੍ਰਬੰਧਕਾਂ ਵਲੋਂ ਗੁਰਦੁਆਰਾ ਬਾਬਾ ਜੀਵਨ ਸਿੰਘ ਮੱਝੂਪੁਰਾ ਵਿਖੇ ਦਲ ਦੀ ਚੇਅਰਪਰਸਨ ਮਾਤਾ ਕਰਤਾਰ ਕੋਰ ਗਿੱਲ ਦੇ ਪ੍ਰਬੰਧਾਂ ਹੇਂਠ ਕਰਵਾਏ ਗਏ ਸਮਾਰੋਹ ਦੋਰਾਨ ਸਿੱਖ ਪੰਥ ਦੇ ਮਹਾਨ ਢਾਡੀ, ਰਾਗੀ ਤੇ ਕਵੀਸ਼ਰੀ ਜੱਥਿਆਂ ਦੇ ਵਲੋਂ ਗੁਰੂ ਜੱਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾਂ ਗਿਆ। ਇਸ ਮੋਕੇ ਉੱਘੇ ਗੁਰਬਾਣੀ ਪ੍ਰਚਾਰਕ ਤੇ ਸਮਾਜ ਸੇਵਕ ਬਾਬਾ ਪਾਲ ਸਿੰਘ ਜੀ ਅਤੇ ਸਾਬਕਾ ਐਮ.ਐਲ.ਏ ਜੁਗਲ ਕਿਸ਼ੋਰ ਨੇ ਸਾਂਝੇ ਤੋਰ ਤੇ ਬਾਬਾ ਜੀਵਨ ਸਿੰਘ ਜੀ ਦੇ ਕੁਰਬਾਨੀਆਂ ਭਰੇ ਸੁਨਹਿਰੀ ਇਤਿਹਾਸ ਤੋਂ ਸੰਗਤਾਂ ਨੂੰ ਜਾਣੂ ਕਰਵਾਉਂਦਿਆਂ ਕਿਹਾ ਕਿ ਬਾਬਾ ਜੀਵਨ ਸਿੰਘ ਜੀ ਸਿਰੜ, ਸਿਦਕਦਿਲੀ, ਮਿਹਨਕਸ਼ ਤੇ ਇਕ ਬੇਮਿਸਾਲ ਵਫਾਦਾਰ ਤੇ ਗੁਰੂ ਘਰ ਦੇ ਅਨਿਨ ਸੇਵਕ ਸਨ। ਉਨਾਂ ਦੀ ਅਮਰ ਗਾਥਾ ਨੂੰ ਅਜੋਕੇ ਦੌਰ ਦੋਰਾਨ ਨਵੀਂ ਪੀੜੀ ਨੂੰ ਜਾਗ੍ਰਿਤ ਕਰਨ ਵਾਸਤੇ ਮਰਹੂਮ ਬਾਪੂ ਪ੍ਰਕਾਸ਼ ਸਿੰਘ ਦੀ ਅਹਿਮ ਭੂਮਿਕਾ ਰਹੀ ਹੈ।ਇਸ ਮੋਕੇ ਮੁੱਖ ਆਯੋਜਨ ਕਰਤਾ ਤੇ ਦਲ ਦੇ ਬੁਲਾਰੇ ਭਾਈ ਗੁਰਿੰਦਰ ਸਿੰਘ ਸਾਬੀ ਗਿੱਲ ਨੇ ਸਮੂਹਿਕ ਇਲਾਕਾ ਨਿਵਾਸੀਆਂ ਤੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਬਾਪੂ ਪ੍ਰਕਾਸ਼ ਸਿੰਘ ਵਲੋਂ ਪਾਏ ਗਏ ਪੂਰਣਿਆਂ ਤੇ ਸਾਨੂੰ ਚੱਲਣਾ ਚਾਹੀਦਾ ਹੈ ਤੇ ਆਪਣੇ ਪੁਰਖਾਂ ਦੇ ਦਿਨ ਦਿਹਾੜੇ ਮਨਾਉਣ ਵਿਚ ਕੋਈ ਕਸਰ ਨਹੀ ਛੱਡਣੀ ਚਾਹੀਦੀ। ਇਸ ਮੋਕੇ ਪ੍ਰਬੰਧਕਾਂ ਵਲੋਂ ਸਮਾਰੋਹ ਵਿਚ ਸ਼ਾਮਲ ਹੋਣ ਵਾਲੇ ਮਹਿਮਾਨਾਂ ਨੂੰ ਸਨਮਾਨਤ ਵੀ ਕੀਤਾ ਗਿਆ। ਇਸ ਮੋਕੇ ਪਹਿਲਵਾਨ ਬਲਬੀਰ ਬੱਬੀ, ਸੋਨੂੰ ਜਾਫਰ, ਨਿਸ਼ਾਨ ਸਿੰਘ, ਐਡਵੋਕੇਟ ਰਣਜੀਤ ਸਿੰਘ ਔਲਖ, ਨਰਿੰਦਰ ਲਵ, ਅਜੇਪਾਲ ਬੋਪਾਰਾਏ, ਡਾਕਟਰ ਅਮਰਜੀਤ ਸਿੰਘ, ਡਾਕਟਰ ਸਰਬਜੀਤ ਸਿੰਘ, ਜਥੇਦਾਰ ਹਰੀ ਸਿੰਘ ਵੱਲਾ, ਜਥੇਦਾਰ ਜਸਬੀਰ ਸਿੰਘ, ਬਾਬਾ ਨਿਰਮਲ ਸਿੰਘ, ਬਾਬਾ ਪ੍ਰੇਮ ਸਿੰਘ, ਦੀਪਕ ਕਨੋਜਿਆਂ, ਹਰਪ੍ਰੀਤ ਸਿੰਘ, ਰਾਜ ਕੁਮਾਰ, ਇੰਜ: ਹਰਪ੍ਰੀਤ ਸਿੰਘ ਆਦਿ ਹਾਜਰ ਸਨ।

Check Also

ਖ਼ਾਲਸਾ ਕਾਲਜ ਵਿਖੇ ‘ਵਿੱਤੀ ਖੇਤਰ ਲਈ ਲੋੜੀਂਦੇ ਹੁਨਰ’ ਬਾਰੇ ਓਰੀਐਂਟੇਸ਼ਨ ਪ੍ਰੋਗਰਾਮ

ਅੰਮ੍ਰਿਤਸਰ, 7 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟਰੇਸ਼ਨ ਵੱਲੋਂ …

Leave a Reply