ਅੰਮ੍ਰਿਤਸਰ, 8 ਫਰਵਰੀ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਆਯੋਜਿਤ ਫਲਾਵਰ-ਕਮ-ਪਲਾਂਟ ਸ਼ੋਅ ਵਿੱਚ ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਨੇ ਕਈ ਇਨਾਮ ਹਾਸਲ ਕੀਤੇ।15 ਤੋਂ ਜ਼ਿਆਦਾ ਵਿਦਿਅਕ ਅਦਾਰਿਆਂ ਅਤੇ ਨਰਸਰੀਆਂ ਦਰਮਿਆਨ ਹੋਏ ਮਕਾਬਲਿਆਂ ਵਿੱਚ ਕਾਲਜ ਨੇ ਕੁੱਲ 13 ਇਨਾਮਾਂ `ਚ 4 ਪਹਿਲੀਆਂ ਅਤੇ 9 ਦੂਜੀਆਂ ਪੁਜੀਸ਼ਨਾਂ ਹਾਸਲ ਕੀਤੀਆਂ।ਕਾਲਜ ਨੇ ਸਾਰੇ ਵਿੱਦਿਅਕ ਅਦਾਰਿਆਂ `ਚੋਂ ਓਵਰਆਲ ਪਹਿਲਾ ਇਨਾਮ ਜਿੱਤਿਆ।ਕਾਲਜ ਵਲੋਂ ਵੱਡੀਆਂ ਅਤੇ ਛੋਟੀਆਂ ਕਰੀਸੈਨਥੇਮੰਮ ਕਿਸਮਾਂ, ਕੈਕਟਸ, ਪਾਮ, ਸੁਕੁਲਿੰਟ ਪੌਧੇ, ਫਰਨ ਅਤੇ ਰੋਜ਼ਿਜ਼ ਆਦਿ ਵਰਗਾ ਵਿਚ ਹਿੱਸਾ ਲਿਆ ਗਿਆ। ਕਾਲਜ ਦੇ ਪਿ੍ਰੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਖਾਸ ਤੌਰ `ਤੇ ਕਾਲਜ ਦੇ ਮਾਲੀਆਂ ਨੂੰ ਉਹਨਾਂ ਦੀ ਇਸ ਕੋਸ਼ਿਸ਼ ਲਈ “ਗਰੀਨ ਥੰਬਜ਼” ਵਜੋਂ ਸਨਮਾਨਿਤ ਕੀਤਾ ਤੇ ਨਾਲ ਹੀ ਉਹਨਾਂ ਦੀ ਸ਼ਲਾਘਾ ਵੀ ਕੀਤੀ।ਸੁਦਰਸ਼ਨ ਕਪੂਰ, ਚੇਅਰਮੈਨ ਐਲ.ਐਮ.ਸੀ ਅਤੇ ਫੈਕਲਟੀ ਮੈਬਰਾਂ ਨੇ ਉਹਨਾਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਵੀ ਸਫਲਤਾ ਦੀ ਕਾਮਨਾ ਕੀਤੀ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …