Sunday, December 22, 2024

`ਹਾਈਐਂਡ ਯਾਰੀਆਂ` `ਚ `ਨਿੰਜਾ` ਦਿਖੇਗੀ `ਆਰੂਸੀ ਸ਼ਰਮਾ`

ਗਲੈਮਰਜ਼ ਦੁਨੀਆਂ ਦੀ ਪੰਜਾਬੀ ਮੁਟਿਆਰ ਆਰੂਸ਼ੀ ਸ਼ਰਮਾ ਨੇ ਦੇਵ ਖਰੋੜ ਦੀ ਪੰਜਾਬੀ ਫ਼ਿਲਮ `ਕਾਕਾ ਜੀ` ਤੋਂ ਬਾਅਦ ਹੁਣ 22 ਫਰਵਰੀ ਨੂੰ ਆ ਰਹੀ PPN1602201922ਮਲਟੀਸਟਾਰ ਕਾਸਟ ਫਿਲਮ `ਹਾਈਐਂਡ ਯਾਰੀਆਂ` ਵਿੱਚ ਨਿੰਜਾ ਨਾਲ ਮੇਨ ਲੀਡ `ਚ ਕੰਮ ਕੀਤਾ ਹੈ।ਤਿੰਨ ਦੋਸਤਾਂ ਦੀ ਕਹਾਣੀ ਅਧਾਰਤ ਇਸ ਫਿਲ਼ਮ ਵਿੱਚ ਆਰੂਸੀ ਨੇ ਨਿੰਜਾ ਦੀ ਵਫ਼ਾਦਾਰ ਪ੍ਰੇਮਿਕਾ ਦਾ ਕਿਰਦਾਰ ਨਿਭਾਇਆ ਹੈ।ਪਟਾਰਾ ਟਾਕੀਜ਼ ਪ੍ਰਾਈਵੇਟ ਲਿਮਟਿਡ, ਪੰਕਜ ਬੱਤਰਾ ਫ਼ਿਲਮਜ਼ ਅਤੇ ਸਪੀਡ ਰਿਕਾਰਡਜ਼ ਦੇ ਬੈਨਰ ਹੇਠ ਬਣੀ ਅਤੇ ਨਿਰਦੇਸ਼ਕ ਪੰਕਜ ਬਤਰਾ ਵਲੋਂ ਨਿਰਦੇਸ਼ਿਤ ਇਸ ਫ਼ਿਲਮ ਵਿੱਚ ਜੱਸੀ ਗਿੱਲ, ਰਣਜੀਤ ਬਾਵਾ, ਨਿੰਜਾ, ਗੁਰਨਾਮ ਭੁੱਲਰ ਨਵਨੀਤ ਢਿੱਲੋਂ, ਆਰੂਸ਼ੀ ਸ਼ਰਮਾ, ਮੁਸ਼ਕਾਨ ਸੇਠੀ, ਨੀਤ ਕੌਰ, ਹੌਬੀ ਧਾਲੀਵਾਲ ਆਦਿ ਕਲਾਕਾਰਾਂ ਨੇ ਫ਼ਿਲਮ ਵਿੱਚ ਅਹਿਮ ਕਿਰਦਾਰ ਨਿਭਾਏ ਹਨ।ਆਰੂਸੀ ਸ਼ਰਮਾ ਇੱਕ ਉਹ ਅਦਾਕਾਰਾ ਹੈ।ਜਿਸ ਨੂੰ ਉਸ ਦੇ ਸੁਪਨਿਆਂ ਦੀ ਮੰਜ਼ਿਲ ਅੱਖ ਖੋਲ੍ਹਦਿਆਂ ਦੀ ਮਿਲ ਗਈ।ਉਸ ਨੂੰ ਖੁਦ ਯਕੀਨ ਨਹੀ ਹੁੰਦਾ ਕਿ ਉਹ ਬਹੁਤ ਥੋੜ੍ਹੇ ਸਮੇਂ ਵਿੱਚ ਦੋ ਵੱਡੀਆਂ ਫ਼ਿਲਮਾਂ ਕਰਕੇ ਨਾਮੀਂ ਕਲਾਕਾਰਾਂ ਦੀ ਕਤਾਰ ਦਾ ਹਿੱਸਾ ਬਣੀ ਹੈ।
ਦਿੱਲੀ ਸ਼ਹਿਰ ਦੀ ਜ਼ੰਮਪਲ ਆਰੂਸੀ ਸ਼ਰਮਾ ਨੇ ਦੱਸਿਆ ਕਿ ਗਲੈਮਰਜ਼ ਦੀ ਦੁਨੀਆਂ ਵੱਲ ਆਉਣਾ ਉਸਦਾ ਇੱਕ ਸੁਪਨਾ ਸੀ।ਜਿਸ ਨੂੰ ਪੂਰਾ ਕਰਨ ਵਿੱਚ ਉਸ ਦੇ ਮਾਂ ਬਾਪ ਨੇ ਬਹੁਤ ਸਹਿਯੋਗ ਦਿੱਤਾ। 2016 ਵਿੱਚ ਸੁੰਦਰਤਾ ਦਾ `ਮਿਸ ਇੰਡੀਆਂ` ਖਿਤਾਬ ਮਿਲਣ ਬਾਅਦ ਉਹ ਮੁੰਬਈ ਚਲੀ ਗਈ ਜਿੱਥੇ ਉਸਨੇ ਐਕਟਿੰਗ ਦਾ ਕੋਰਸ ਕਰਦਿਆਂ ਸੰਘਰਸ਼ ਸ਼ੁਰੂ ਕੀਤਾ।ਸ਼ੁਰੂ ਵਿੱਚ ਕੁੱਝ ਇਸ਼ਤਿਹਾਰੀ ਫ਼ਿਲਮਾਂ ਅਤੇ ਟੀ.ਵੀ ਸੀਰੀਅਲਾਂ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਪਰੰਤੂ ਆਪਣੀ ਕਿਸਮਤ ਨੂੰ ਚਮਕਾਉਣ ਲਈ ਉਹ ਛੇਤੀ ਹੀ ਪੰਜਾਬ ਆ ਗਈ ਤੇ ਪੰਜਾਬੀ ਮਿਊਜ਼ਿਕ ਵੀਡਿਓਜ਼ ਵਿੱਚ ਕੰਮ ਸੁਰੂ ਕੀਤਾ।ਆਰੂਸੀ ਸ਼ਰਮਾ ਪੰਜਾਬੀ ਦੇ ਨਾਮਵਰ ਗਾਇਕਾਂ ਐਮੀ ਵਿਰਕ, ਪ੍ਰੀਤ ਹਰਪਾਲ, ਸੱਜਣ ਅਦੀਬ ਆਦਿ ਨਾਲ ਉਨ੍ਹਾਂ ਦੇ ਅਨੇਕਾਂ ਚਰਚਿਤ ਗੀਤਾਂ ਵਿੱਚ ਨਜ਼ਰ ਆਈ ਤੇ ਆਪਣੀਆਂ ਮੁੱਢਲੀਆਂ ਫ਼ਿਲਮਾਂ ਨਾਲ ਉਹ ਪੰਜਾਬੀ ਪਰਦੇ `ਤੇ ਪ੍ਰਵਾਨ ਚੜ੍ਹੀ ਹੈ।ਆਉਣ ਵਾਲੇ ਦਿਨਾਂ ਵਿੱਚ ਆਰੂਸੀ ਕੋਲ ਕਈ ਹੋਰ ਫਿਲਮਾਂ ਵੀ ਹਨ।ਆਰੂਸੀ ਫ਼ਿਲਮਾਂ ਦੀ ਗਿਣਤੀ ਵਧਾਉਣ ਦੀ ਬਜਾਏ ਚੰਗੇ ਕਿਰਦਾਰਾਂ ਨੂੰ ਪਹਿਲ ਦਿੰਦੀ ਹੈ।     

ਹਰਜਿੰਦਰ ਸਿੰਘ ਜਵੰਦਾ
ਪਟਿਆਲਾ।
ਮੋ – 94638 28000

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply