ਅੰਮ੍ਰਿਤਸਰ, 28 ਫਰਵਰੀ ( ਗੁਰਪ੍ਰੀਤ ਸਿੰਘ)- ਸੁਲਤਾਨਵਿੰਡ ਇਲਾਕੇ ਵਿੱਚ ਪੈਂਦੇ ਮੋਹਨ ਨਗਰ ਸਥਿਤ ਸ੍ਰੀ ਲਛਮੀ ਨਾਰਾਇਣ ਮੰਦਰ ਵਿਖੇ ਮਹਾਂ ਸ਼ਿਵਰਾਤਰੀ ਦਾ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਵੇਰੇ ਪ੍ਰਭਾਤ ਫੇਰੀ ਕੱਢੀ ਗਈ ਅਤੇ ਦੇਰ ਰਾਤ ਤੱਕ ਅਯੋਜਿਤ ਕੀਤੇ ਗਏ ਵਿਸ਼ੈਸ਼ ਸਮਾਗਮ ਦੌਰਾਨ ਸਿਤਾਰਾ ਭਜਨ ਮੰਡਲੀ ਵਲੋਂ ਸ਼ਿਵ ਜੀ ਮਹਾਰਾਜ ਦੀ ਮਹਿਮਾਂ ਦਾ ਗੁਣਗਾਨ ਕਰਦਿਆਂ ਭਜਨ ਤੇ ਭੇਟਾਂ ਦਾ ਗਾਇਣ ਕੀਤਾ ਗਿਆ ਅਤੇ ਸ਼ਿਵ ਜੀ ਮਹਾਰਾਜ ਦੇ ਵਿਆਹ ਦਾ ਪ੍ਰਸੰਗ ਵੀ ਝਾਕੀਆਂ ਦੇ ਰੂਪ ਵਿੱਚ ਪ੍ਰਦਰਸ਼ਿਤ ਕੀਤਾ ਗਿਆ, ਜਦਕਿ ਪੰਡਿਤ ਲਛਮਨ ਪ੍ਰਸਾਦਿ ਵਲੋਂ ਕੀਤੀ ਆਰਤੀ ਉਪਰੰਤ ਫਲ ਫਰੂਟ ਤੇ ਹੋਰ ਪਦਾਰਥਾਂ ਦਾ ਪ੍ਰਸਾਦਿ ਵਰਤਾਇਆ ਗਿਆ।
ਇਸ ਅਵਸਰ ‘ਤੇ ਇਲਾਕਾ ਵਾਸੀ ਸ਼ਰਧਾਲੂਆਂ ਤੋਂ ਇਲਾਵਾ ਸ੍ਰੀ ਸਨਾਤਨ ਧਰਮ ਸਭਾ (ਰਜਿ:) ਦੇ ਚੇਅਰਮੈਨ ਅਸ਼ਵਨੀ ਸ਼ਰਮਾ, ਉਪ ਚੇਅਰਮੈਨ ਅਜੇ ਦੇਵਗਨ, ਪ੍ਰਧਾਨ ਮਨੀਸ਼ ਸ਼ਰਮਾ, ਜਨਰਲ ਸੈਕਟਰੀ ਤਿਲਕ ਮੇਹਰਾ, ਫਾਈਨੈਸ ਸੈਕਟਰੀ ਸੁਰਿੰਦਰ ਅਹੂਜਾ, ਦਿਨੇਸ਼ ਸੋਨੀ, ਧਰਮੇਸ਼ ਸ਼ਰਮਾ, ਰਜਨੀਸ਼ ਸ਼ਰਮਾ, ਪ੍ਰਦੀਪ ਕੁਮਾਰ, ਸਰਵਨ ਕੁਮਾਰ, ਕਮਲ ਕਿਸ਼ੋਰ, ਪੁਰਸ਼ੋਤਮ ਸ਼ਰਮਾ, ਪ੍ਰਵੀਨ ਦੇਵਗਨ, ਤਿਲਕ ਰਾਜ ਤੇ ਸੂਰਜ ਪ੍ਰਕਾਸ਼ ਆਦਿ ਵੀ ਹਜਰ ਸਨ।