ਬਠਿੰਡਾ, 19 ਫਰਵਰੀ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਸਥਾਨਕ ਟੀਚਰ ਹੋਮ ਵਿਖੇ ਸਰੀਰਕ ਸਿੱਖਿਆ ਅਧਿਆਪਕਾਂ ਦੀ ਇੱਕ ਹੰਗਾਮੀ ਮੀਟਿੰਗ ਹੋਈ।ਜਿਸ ਵਿੱਚ ਸਹਾਇਕ ਜਿਲ੍ਹਾ ਸਿੱਖਿਆ ਅਫਸਰ (ਖੇਡਾਂ) ਦੀ ਅਸਾਮੀ ਖਤਮ ਕਰਨ ਸਬੰਧੀ ਜੋ ਸਿੱਖਿਆ ਵਿਭਾਗ ਵੱਲੋਂ ਮਿਤੀ 14/02/19 ਨੂੰ ਜੋ ਪੱਤਰ ਜਾਰੀ ਕੀਤਾ ਗਿਆ ਹੈ ਉਸ ਦੀ ਸਖਤ ਸ਼ਬਦਾਂ ਨਾਲ ਨਿਖੇਧੀ ਕਰਦਿਆ ਵਿਰੋਧ ਪ੍ਰਗਟ ਕੀਤਾ ਗਿਆ।ਉਨ੍ਹਾਂ ਕਿਹਾ ਕਿ ਇੱਕ ਪਾਸੇ ਪੰਜਾਬ ਸਰਕਾਰ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਨਸ਼ਿਆਂ ਸਮੇਤ ਹੋਰ ਅਲਾਮਤਾਂ ਤੋਂ ਬਚਾਉਣ ਲਈ ਖੇਡਾਂ ਦੇ ਖੇਤਰ ਵਿੱਚ ਅੱਗੇ ਵੱਧਣ ਲਈ ਖੇਡ ਪਾਲਿਸੀ ਬਣਾ ਕੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ।ਪਰ ਉਥੇ ਹੀ ਸਿੱਖਿਆ ਵਿਭਾਗ ਦੇ ਉੱੱਚ ਅਧਿਕਾਰੀਆਂ ਦੀ ਪੋਲ ਖੁੱਲਦੀ ਦਿਖਾਈ ਦੇ ਰਹੀ ਹੈ।ਸਰਕਾਰ ਵੱਲੋਂ ਪੰਜਾਬ ਦੇ ਵੱਖ-ਵੱਖ 22 ਜਿਲ੍ਹਿਆ ਵਿੱਚ ਸਹਾਇਕ ਜਿਲ੍ਹਾ ਸਿੱਖਿਆ ਅਫਸਰ (ਖੇਡਾਂ) ਦੀਆਂ ਜੋ ਅਸਾਮੀਆਂ ਖਤਮ ਕੀਤੀਆਂ ਗਈਆਂ ਹਨ, ਉੱਥੋ ਪਤਾ ਲੱਗਦਾ ਹੈ ਕਿ ਸਰਕਾਰ ਖੇਡਾਂ ਪ੍ਰਤੀ ਸੰਜੀਦਾ ਨਹੀ ਹੈ।ਇਸ ਅਸਾਮੀ ਦੇ ਖਤਮ ਹੋਣ ਨਾਲ ਖੇਡਾਂ ਦਾ ਕੰਮ ਪੂਰੀ ਤਰ੍ਹਾ ਨਾਲ ਪ੍ਰਭਾਵਿਤ ਹੋਵੇਗਾ।ਉਥੇ ਹੀ ਸਰਕਾਰ ਵੱਲੋਂ 6ਵੀਂ ਜਮਾਤ ਤੋਂ 10ਵੀਂ ਜਮਾਤ ਤੱਕ ਪਹਿਲਾ ਇੱਕ ਕਲਾਸ ਵਿੱਚ 6 ਪੀਰੀਅਡ ਹੁੰਦੇ ਸਨ ਉਹ ਘਟਾ ਕੇ 3 ਕੀਤੇ ਗਏ, ਸਰੀਰਕ ਸਿੱਖਿਆ ਵਿਸ਼ੇ ਨੂੰ ਚੋਣਵਾ ਵਿਸ਼ਾ ਬਣਾਉਣਾ, ਸਕੂਲਾਂ ਵਿੱਚ ਐਨ.ਐਸ.ਕਿਉ.ਐਫ ਨੂੰ ਲਾਗੂ ਕਰਨਾ, ਪੀ.ਟੀ.ਆਈ /ਡੀ.ਪੀ.ਈ ਅਧਿਆਪਕਾਂ ਦੀਆਂ ਤੱਰਕੀਆਂ ਨਾ ਕਰਨਾ, ਮਿਡਲ ਸਕੂਲਾਂ ਵਿੱਚੋ ਪੀ.ਟੀ.ਆਈ ਅਧਿਆਪਕਾਂ ਦੀਆਂ ਅਸਾਮੀਆਂ ਨੂੰ ਖਤਮ ਕਰਨ ਆਦਿ ਸਬੰਧੀ ਮੁੱਦਿਆਂ `ਤੇ ਵਿਚਾਰ ਕੀਤਾ ਗਿਆ।ਸਰੀਰਕ ਸਿੱਖਿਆ ਅਧਿਆਪਕਾ ਨੇ ਸਹਾਇਕ ਜਿਲ੍ਹਾ ਸਿੱਖਿਆ ਅਫਸਰ (ਖੇਡਾਂ) ਦੀ ਅਸਾਮੀ ਬਹਾਲ ਨਾ ਕਰਨ ਦੀ ਸੂਰਤ ਵਿੱਚ ਤਿੱਖੇ ਸੰਘਰਸ਼ ਦੀ ਚਿਤਾਵਨੀ ਦਿੱਤੀ ਹੈ।
ਇਸ ਮੌਕੇ ਗੁਰਪ੍ਰੀਤ ਸਿੰਘ ਏ.ਈ.ਓ, ਲੈਂਕ. ਨਾਜਰ ਸਿੰਘ, ਲੈਕ. ਜਗਦੀਸ਼ ਕੁਮਾਰ, ਬਲਜੀਤ ਸਿੰਘ, ਦਵਿੰਦਰਪਾਲ ਸਿੰਘ, ਗੁਰਵਿੰਦਰ ਸਿੰਘ, ਕੁਲਵਿੰਦਰ ਸਿੰਘ, ਹਰਪ੍ਰੀਤ ਸਿੰਘ, ਰਵਿੰਦਰ ਸਿੰਘ, ਰਣਧੀਰ ਸਿੰਘ, ਨਿਰਮਲ ਸਿੰਘ, ਮਨਜੀਤ ਕੌਰ, ਸਤਿੰਦਰ ਕੌੌਰ, ਰੇਸ਼ਮ ਸਿੰਘ, ਸਿੰਗਾਰਾ ਸਿੰਘ, ਜਵਿੰਦਰ ਸਿੰਘ ਡੀ.ਟੀ.ਐਫ ਮੌਜੂਦ ਸਨ।
Check Also
ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ
ਅੰਮ੍ਰਿਤਸਰ, 14 ਨਵੰਬਰ (ਜਗਦੀਪ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ …