ਅੰਮ੍ਰਿਤਸਰ, ਮਾਰਚ 16 (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸਥਾਨਕ ਦੁਰਗਿਆਣਾ ਮੰਦਰ ਦੇ ਸਰੋਵਰ ਦੀ ਕਾਰਸੇਵਾ ਵਿੱਚ ਬੀਬੀਆਂ ਦੇ ਜਥੇ ਨੇ ਸ਼ਰਧਾ ਤੇ ਉਤਸ਼ਾਹ ਨਾਲ ਹਿੱਸਾ ਲਿਆ।ਭਾਜਪਾ ਮਹਿਲਾ ਮੋਰਚਾ ਪ੍ਰਧਾਨ ਅਲਕਾ ਸ਼ਰਮਾ ਦੀ ਅਗਵਾਈ `ਚ ਕਾਰ ਪੁੱਜੀਆਂ ਬੀਬੀਆਂ ਨੇ ਭਾਜਪਾ ਨਾਰੀ ਸ਼ਕਤੀ ਸੰਸਤਾ ਦੇ ਨਾਲ ਮਿਲ ਕੇ ਸੇਵਾ ਕੀਤੀ। ਇਸ ਮੌਕੇ ਪ੍ਰਦੇਸ਼ ਭਾਜਪਾ ਮਹਿਲਾ ਮੋਰਚਾ ਪ੍ਰਧਾਨ ਰੀਨਾ ਜੇਟਲੀ ਨੇ ਵੀ ਵਿਸ਼ੇਸ਼ ਤੌਰ `ਤੇ ਪਹੁੰਚ ਕੇ ਭਾਜਪਾ ਵਰਕਰਾਂ ਸਮੇਤ ਸੇਵਾ ਕਰ ਕੇ ਭਗਵਾਨ ਦਾ ਆਸ਼ੀਰਵਾਦ ਲਿਆ।
ਇਸ ਤੋਂ ਪਹਿਲਾਂ ਰੀਨਾ ਜੇਟਲੀ, ਅਲਕਾ ਸ਼ਰਮਾ ਅਤੇ ਹੋਰ ਮਹਿਲਾ ਵਰਕਰਾਂ ਨੇ ਦੁਰਗਿਆਨਾ ਤੀਰਥ ਵਿਖੇ ਸ਼੍ਰੀ ਲਕਸ਼ਮੀ ਨਰਾਇਣ ਮੰਦਿਰ ਵਿੱਚ ਮੱਥਾ ਟੇਕਿਆ।ਇਸ ਸਮੇਂ ਜੇਟਲੀ ਅਤੇ ਅਲਕਾ ਸ਼ਰਮਾ ਨੇ ਕਿਹਾ ਕਿ ਅਜਿਹੀ ਸੇਵਾ ਕਰਮਾਂ ਭਾਗਾਂ ਨਾਲ ਮਿਲਦੀ ਹੈ।ਉਨਾਂ ਨੇ ਸ਼ਹਿਰੀਆਂ ਨੂੰ ਅਪੀਲ ਕੀਤੀ ਕਿ ਉਹ ਸ਼੍ਰੀ ਦੁਰਗਿਆਨਾ ਤੀਰਥ ਦੇ ਸਰੋਵਰ ਦੀ ਕਾਰ ਸੇਵਾ ਵਿੱਚ ਸ਼ਾਮਲ ਹੋ ਕੇ ਆਪਣਾ ਜਨਮ ਸਫਲਾ ਕਰਨ।
ਇਸ ਮੌਕੇ ਲਵਲੀਨ ਵੜੈਚ, ਸਵਿਤਾ ਮਹਾਜਨ, ਨੀਰਾ ਕੌੜਾ, ਇੰਦਰਜੀਤ ਮਹਾਜਨ, ਰੇਨੂ ਗਿੱਲ, ਸ਼ਧੀ ਬਾਲਾ, ਪੁਸ਼ਪ ਪਿੰਕੀ, ਮੋਹਿੰਦਰ ਕੌਰ, ਮਨਜੀਤ ਥਿੰਦ, ਬਬਿਤਾ, ਸਿਮਰਨ, ਮਨਜੀਤ ਚੰਡੋਕ, ਸੋਨੀਆ, ਰਾਜ ਸ਼ਰਮਾ, ਡਾਲੀ, ਸੁਦੇਸ਼, ਹਰਜੀਤ, ਬਲਜੀਤ ਕੌਰ, ਹਰਪਾਲ ਕੌਰ ਆਦਿ ਵੀ ਮੌਜੂਦ ਸਨ ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …