ਅੰਮ੍ਰਿਤਸਰ, 16 ਮਾਰਚ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਐਨ.ਐਸ.ਐਸ ਵਲੰਟੀਅਰਾਂ ਨੇ ਹਰਿਨਾਮ ਸੰਕੀਰਤਨ ਕਰਦੇ ਹੋਏ ਕਾਰ ਸੇਵਾ `ਚ ਉਤਸ਼ਾਹ ਨਾਲ ਭਾਗ ਲਿਆ।ਡੀ.ਏ.ਵੀ ਕਾਲਜ ਦੇ ਸਾਰੇ ਵਿਭਾਗਾਂ ਦੇ ਅਧਿਆਪਕਾਂ ਨੇ ਵੀ 200 ਦੇ ਕਰੀਬ ਵਿਦਿਆਰਥੀਆਂ ਦੇ ਨਾਲ ਦੁਰਗਿਆਣਾ ਮੰਦਰ ਦੇ ਸਰੋਵਰ ਦੀ ਕਾਰਸੇਵਾ ਕੀਤੀ।ਦੁਰਗਿਅਣਾ ਮੰਦਰ ਸੈਕਟਰੀ ਅਰੁਣ ਖੰਨਾ ਨੇ ਐਨ.ਐਸ.ਐਸ ਵਾਲੰਟੀਅਰਾਂ ਦਾ ਸਵਾਗਤ ਕੀਤਾ।ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਨੇ ਵਿਦਿਆਰਥੀਆਂ ਨੂੰ ਸਮਾਜ ਸੇਵਾ ਦੇ ਕੰਮਾਂ ਵਿੱਚ ਹਿੱਸਾ ਲੈਂਦੇ ਰਹਿਣਾ ਚਾਹੀਦਾ ਹੈ।ਕਾਰ ਸੇਵਾ ਵਿੱਚ ਡਾ. ਨੀਰਜ਼ਾ, ਪ੍ਰੋ. ਸਾਨਿਆ, ਡਾ. ਬਬੁਸ਼ਾ ਅਤੇ ਡਾ. ਵਿਕਰਮ, ਪ੍ਰੋ. ਰਜਨੀਸ਼ ਪੋਪੀ ਅਤੇ ਡਾ. ਵਿਭਾ ਚੋਪੜਾ ਵੀ ਸ਼ਾਮਿਲ ਹੋਏ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …