Saturday, April 5, 2025
Breaking News

ਅੰਮ੍ਰਿਤਸਰ ਰੰਗਮੰਚ ਉਤਸਵ 2019 – ਓਮ ਪ੍ਰਕਾਸ਼ ਵਾਲਮੀਕੀ ਦੀ ਜੀਵਨੀ `ਤੇ ਅਧਾਰਿਤ ਨਾਟਕ ‘ਜੂਠ’ ਦਾ ਮੰਚਨ

ਅੰਮ੍ਰਿਤਸਰ, 27 ਮਾਰਚ (ਪੰਜਾਬ ਪੋਸਟ- ਦੀਪ ਦਵਿੰਦਰ ) – ਵਿਰਸਾ ਵਿਹਾਰ ਵਿਖੇ ਸ਼੍ਰੋਮਣੀ ਨਾਟਕਕਾਰ ਅਤੇ ਰਾਸ਼ਟਰਪਤੀ ਐਵਾਰਡ ਨਾਲ ਸਨਮਾਨਿਤ PUNJ2703201911ਕੇਵਲ ਧਾਲੀਵਾਲ ਦੀ ਅਗਵਾਈ ਹੇਠ ਚੱਲ ਰਹੇ ਅੰਮ੍ਰਿਤਸਰ ਰੰਗਮੰਚ ਉਤਸਵ ਦੇ 26ਵੇਂ ਦਿਨ ਅਵਾਜ਼ ਰੰਗਮੰਚ ਟੋਲੀ ਵਲੋਂ ਪ੍ਰਸਿੱਧ ਹਿੰਦੀ ਦਲਿਤ ਲੇਖਕ ਓਮ ਪ੍ਰਕਾਸ਼ ਵਾਲਮੀਕੀ ਦੀ ਜੀਵਨੀ `ਤੇ ਅਧਾਰਿਤ ਬਲਰਾਮ ਬੋਧੀ ਵਲੋਂ ਲਿਖੇ ਤੇ ਕੰਵਲ ਰੰਦੇਅ ਦੇ ਨਿਰਦੇਸ਼ਤ ਕੀਤੇ ਹੋਏ ਨਾਟਕ ‘ਜੂਠ’ ਦਾ ਮੰਚਨ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਕੀਤਾ ਗਿਆ।
       ਨਾਟਕ ਰਾਹੀਂ ਓਮ ਪ੍ਰਕਾਸ਼ ਵਾਲਮੀਕੀ ਦੀ ਜਾਤ-ਪਾਤ ਕਰਕੇ ਨਰਕ ਬਣੀ ਜ਼ਿੰਦਗੀ ਨੂੰ ਮੰਚ ਉਤੇ ਬਾਖੂਬੀ ਪੇਸ਼ ਕੀਤਾ ਗਿਆ।ਇਕ ਪਾਤਰੀ ਨਾਟਕ ਜੂਠ ਵਿੱਚ ਓਮ ਪ੍ਰਕਾਸ਼ ਵਾਲਮੀਕੀ ਦੀ ਭੁਮਿਕਾ ਵਿੱਚ ਨੋਜਵਾਨ ਅਦਾਕਾਰ ਬਚਨ ਪਾਲ ਨੇ ਆਪਣੀ ਦਮਦਾਰ ਅਦਾਕਾਰੀ ਦਾ ਲੋਹਾ ਮਨਵਾਇਆ।ਨਾਟਕ ਤੋਂ ਬਾਅਦ  ਵਿਰਸਾ ਵਿਹਾਰ ਦੇ ਪ੍ਰਧਾਨ ਸ਼੍ਰੋਮਣੀ ਨਾਟਕਾਰ ਕੇਵਲ ਧਾਲੀਵਾਲ ਨੇ ਨਾਟਕ ਦੀ ਟੀਮ ਨੂੰ ਸਨਮਾਨਿਤ ਕੀਤਾ।
           ਇਸ ਮੌਕੇ ਰਮੇਸ਼ ਯਾਦਵ, ਭੁਪਿੰਦਰ ਸਿੰਘ ਸੰਧੂ, ਹਰਦੀਪ ਗਿੱਲ, ਗੁਰਤੇਜ ਮਾਨ, ਪਵੇਲ ਸੰਧੂ, ਨਵਨੀਤ ਰੰਦੇਅ, ਅਮਨਦੀਪ ਸਿੰਘ, ਕਰਮਜੀਤ ਸੰਧੂ, ਲਵਪ੍ਰੀਤ ਸਿੰਘ, ਗੁਰਬਾਜ ਸਿੰਘ ਛੀਨਾ, ਧਰਵਿੰਦਰ ਔਲਖ, ਇੰਦਰਜੀਤ ਸਹਾਰਨ ਸਮੇਤ ਵੱਡੀ ਗਿਣਤੀ `ਚ ਨਾਟ ਪ੍ਰੇਮੀ ਹਾਜ਼ਰ ਸਨ।
 

Check Also

ਖ਼ਾਲਸਾ ਕਾਲਜ ਨਰਸਿੰਗ ਵਿਖੇ ਔਰਤਾਂ ਦੇ ਅਧਿਕਾਰ, ਸਮਾਨਤਾ ਅਤੇ ਸਸ਼ਕਤੀਕਰਨ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 5 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ …

Leave a Reply