ਸਮਰਾਲਾ, 27 ਮਾਰਚ (ਪੰਜਾਬ ਪੋਸਟ – ਇੰਦਰਜੀਤ ਕੰਗ) – ਪਿਛਲੇ ਕਈ ਦਿਨਾਂ ਤੋਂ ਭੂਸਰੇ ਹੋਏ ਅਵਾਰਾ ਸਾਨ੍ਹ ਨੇ ਪਿੰਡ ਦੀਵਾਲਾ ’ਚ ਦਹਿਸ਼ਤ ਪਾਈ ਹੋਈ ਸੀ।ਉਹ ਰਾਹਗੀਰਾਂ ਦੇ ਟੱਕਰਾਂ ਮਾਰਦਾ ਸੀ, ਲੋਕ ਭੱਜ ਕੇ ਬਚਾਅ ਕਰਦੇ ਰਹੇ।ਇੱਕ ਦਿਨ ਪਿੰਡ ਦੇ ਹੀ ਇੱਕ ਕਿਸਾਨ ਮਾਨ ਸਿੰਘ ਨੂੰ ਸਖ਼ਤ ਜਖ਼ਮੀ ਕਰ ਦਿੱਤਾ, ਜੋ ਕਿ ਅਜੇ ਤੱਕ ਬੈਡ `ਤੇ ਜ਼ੇਰੇ ਇਲਾਜ ਹੈ।ਕੁੱਝ ਸਮੇਂ ਬਾਅਦ ਸਪਿੰਦਰ ਸਿੰਘ ਦੀ ਪਿੱਠ ’ਚ ਟੱਕਰ ਮਾਰਨ ਕਰਕੇ ਕਈ ਦਿਨ ਇਲਾਜ ਲਈ ਬੈਡ `ਤੇ ਹੀ ਰਿਹਾ।
ਇਹ ਜਾਣਕਾਰੀ ਦਿੰਦੇ ਹੋਏ ਲੋਕ ਸੰਘਰਸ਼ ਕਮੇਟੀ ਸਮਰਾਲਾ ਦੇ ਆਗੂ ਕੁਲਵੰਤ ਸਿੰਘ ਤਰਕ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਆਖਰ ਨੂੰ ਤੰਗ ਆ ਕੇ ਪਿੰਡ ਵਾਸੀ ਦਵਿੰਦਰ ਸਿੰਘ ਸਬ ਇੰਸਪੈਕਟਰ (ਸੇਵਾ ਮੁਕਤ) ਦੇ ਉਦਮ ਨਾਲ ਪਿੰਡ ਦੇ ਹੀ ਨੌਜੁਆਨਾਂ ਗੁਰਵਿੰਦਰ ਸਿੰਘ ਸਾਬਕਾ ਪੰਚ, ਰਣਧੀਰ ਸਿੰਘ, ਪਰਮਜੀਤ ਸਿੰਘ, ਹਾਕਮ ਸਿੰਘ, ਅਰਸ਼ ਤੋਂ ਇਲਾਵਾ ਮੇਜਰ ਸਿੰਘ ਤੇ ਜੋਰਾ ਸਿੰਘ ਨੇ ਇਕੱਠੇ ਹੋ ਕੇ ਭੂਤਰੇ ਸਾਨ੍ਹ ਨੂੰ ਕਾਬੂ ਕਰ ਲਿਆ ਤੇ ਉਸ ਨੂੰ ਨੱਥ ਪਾ ਲਈ।
ਉਨਾਂ ਕਿਹਾ ਕਿ ਅਵਾਰਾ ਪਸ਼ੂਆਂ ਅਤੇ ਅਵਾਰਾਂ ਕੱਤਿਆਂ ਵਲੋਂ ਕੀਤਾ ਗਿਆ ਲੋਕਾਂ ਦਾ ਜਾਨੀ ਮਾਲੀ ਨੁਕਸਾਨ ਕੋਈ ਇੱਕ ਅੱਧੀ ਘਟਨਾ ਨਹੀਂ, ਅਸੀਂ ਹਰ ਰੋਜ਼ ਅਖ਼ਬਾਰਾਂ/ ਮੀਡੀਏ ’ਚ ਪੜ੍ਹਦੇ ਸੁਣਦੇ ਹਾਂ ਕਿ ਸਾਰੇ ਪੰਜਾਬ ’ਚ ਹੁਣ ਤੱਕ ਇਹੋ ਜਿਹੀਆਂ ਸੈਂਕੜੇ ਘਟਨਾਵਾਂ ਵਾਪਰ ਚੁੱਕੀਆਂ ਹਨ।ਅਵਾਰਾਂ ਕੁੱਤਿਆਂ ਨੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਨੂੰ ਨੋਚ ਨੋਚ ਖਾਧਾ, ਬੇਸ਼ੱਕ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਸੰਘਰਸ਼ ਕਰਦੀਆਂ ਆ ਰਹੀਆਂ ਹਨ।ਆਗੂ ਨੇ ਕੈਪਟਨ ਦੀ ਪੰਜਾਬ ਸਰਕਾਰ ਤੇ ਪ੍ਰਸ਼ਾਸ਼ਨ ਤੋਂ ਇਹਨਾਂ ਅਵਾਰਾਂ ਪਸ਼ੂਆਂ ਤੇ ਕੁੱਤਿਆਂ ਨੂੰ ਕਾਬੂ ਕਰਨ ਤੇ ਯੋਗ ਪ੍ਰਬੰਧ ਕਰਨ ਅਤੇ ਲੋਕਾਂ ਦੇ ਹੋ ਚੁੱਕੇ ਨੁਕਸਾਨ ਦਾ ਬਣਦਾ ਮੁਆਵਜਾ ਦੇਣ ਦੀ ਮੰਗ ਕੀਤੀ ਹੈ।
Check Also
ਖ਼ਾਲਸਾ ਕਾਲਜ ਇੰਜੀਨੀਅਰਿੰਗ ਵਿਖੇ ਸ਼ਾਰਟ ਟਰਮ ਕੋਰਸ ਕਰਵਾਇਆ ਗਿਆ
ਅੰਮ੍ਰਿਤਸਰ, 11 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਰਣਜੀਤ ਐਵੀਨਿਊ …