Tuesday, May 21, 2024

ਅੰਮ੍ਰਿਤਸਰ ਰੰਗਮੰਚ ਉਤਸਵ 2019 – ਵਿਸ਼ੂ ਸ਼ਰਮਾ ਦਾ ਨਿਰਦੇਸ਼ਿਤ ਪੰਜਾਬੀ ਨਾਟਕ ‘ਖ਼ੋਫ’ ਖੇਡਿਆ

ਅੰਮ੍ਰਿਤਸਰ, 29 ਮਾਰਚ (ਪੰਜਾਬ ਪੋਸਟ – ਦੀਪ ਦਵਿੰਦਰ) – ਵਿਰਸਾ ਵਿਹਾਰ ਵਿਖੇ ਸ਼੍ਰੋਮਣੀ ਨਾਟਕਕਾਰ ਅਤੇ ਰਾਸ਼ਟਰਪਤੀ ਐਵਾਰਡ ਨਾਲ ਸਨਮਾਨਿਤ PUNJ2903201912ਕੇਵਲ ਧਾਲੀਵਾਲ ਦੀ ਅਗਵਾਈ ਹੇਠ ਇਕ ਮਹੀਨਾ ਲਗਾਤਾਰ ਚਲਣ ਵਾਲੇ ਅੰਮਿ੍ਰਤਸਰ ਰੰਗਮੰਚ ਉਤਸਵ 29ਵੇਂ ਦਿਨ ਨਾਟਰੰਗ ਅੰਮ੍ਰਿਤਸਰ ਦੀ ਟੀਮ ਵਲੋਂ ਨਿਖਿਲ ਸਾਚਾਨ ਤੇ ਗੁਲਜ਼ਾਰ ਦਾ ਲਿਖਿਆ ਅਤੇ ਵਿਸ਼ੂ ਸ਼ਰਮਾ ਦਾ ਨਿਰਦੇਸ਼ਿਤ ਪੰਜਾਬੀ ਨਾਟਕ ‘ਖ਼ੋਫ’ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਸਫ਼ਲਤਾਪੂਰਵਕ ਪੇਸ਼ ਕੀਤਾ ਗਿਆ।`ਉਹ ਲੋਕ ਇਹ ਜਾਣਦੇ ਸਨ ਕਿ ਦੇਸ਼ ਵੰਡਿਆ ਜਾ ਰਿਹਾ ਹੈ। ਹਿੰਦੁਸਤਾਨ ਦਾ ਇੱਕ ਟੁੱਕੜਾ ਹੁਣ ਪਾਕਿਸਤਾਨ ਬਣ ਜਾਏਗਾ।ਬਾਰਡਰ ਕੀ ਹੈ, ਰਿਫ਼ਊਜੀ ਕੌਣ ਨੇ, ਕਿਹੜੀ ਰਾਜਨੀਤੀ ਖੇਡੀ ਗਈ, ਉਹ ਲੋਕ ਸਭ ਕੁੱਝ ਜਾਣਦੇ ਸੀ।ਨਹੀਂ ਜਾਣਦੇ ਸਨ ਤਾਂ ਬਸ ਇਹੀ, ਕਿ ਆਪਣਾ ਘਰ, ਆਪਣੀ ਜ਼ਮੀਨ ਕਿਵੇਂ ਛੱਡੀ ਜਾਂਦੀ ਏ। ਇਹ ਨਾਟਕ ਦੋ ਕਹਾਣੀਆਂ `ਤੇ ਖੇਡਿਆ ਗਿਆ।ਪਹਿਲੀ ਕਹਾਣੀ ਨਿਖਿਲ ਸਾਚਾਨ ਵਲੋਂ ਲਿਖੀ ਕਹਾਣੀ “ਮੁਗਾਲਤੇ“ ਉਪਰ ਆਧਾਰਿਤ ਸੀ।ਜਿਸ ਵਿੱਚ ਤਵਾਇਫਾਂ ਦੀ ਜ਼ਿੰਦਗੀ ਨੂੰ ਦਰਸ਼ਕਾਂ ਦੇ ਸਾਹਮਣੇ ਸਫ਼ਲ ਤਰੀਕੇ ਨਾਲ ਪੇਸ਼ ਕਰ ਗਈ। ਕਹਾਣੀ ਵਿਚਲੇ ਸੰਵਾਦ “ਕੋਠੇ ਇਸ ਲਈ ਬਣਾਏ ਜਾਂਦੇ ਹਨ ਤਾਂ ਜੋਂ ਘਰਾਂ ਦੀ ਮੈਲ ਸ਼ਰੀਫ਼ ਲੋਕਾਂ ਦੇ ਵਿਹੜਿਆਂ ਵਿੱਚ ਨਾ ਜਾ ਫੈਲੇ; ਆਦਿ ਨੇ ਸਮਾਜ ਅਤੇ ਉਸ ਦੀ ਸੋਚ ਉਪਰ ਬਹੁਤ ਵਧੀਆ ਤਰੀਕੇ ਨਾਲ ਨਿਸ਼ਾਨਾ ਸਾਧਿਆ।
ਦੂਸਰੀ ਕਹਾਣੀ ਗੁਲਜ਼ਾਰ ਦੀ ਲਿਖੀ ਕਹਾਣੀ ਖ਼ੌਫ ਉਪਰ ਖੇਡੀ ਗਈ।ਇਸ ਕਹਾਣੀ ਵਿੱਚ 1947 ਦੀ ਵੰਡ ਅਤੇ ਬੰਬਈ ਵਿੱਚ ਹੋਏ ਹਿੰਦੂ-ਮੁਸਲਿਮ ਦੰਗਿਆਂ ਨੂੰ ਬਾਖੂਬੀ ਤਰੀਕੇ ਨਾਲ ਪੇਸ਼ ਕੀਤਾ ਗਿਆ।ਕਹਾਣੀ ਇੱਕ ਮੁਸਲਮਾਨ ਕਿਰਦਾਰ ਉਪਰ ਆਧਾਰਿਤ ਹੈ ਜੋ ਬੰਬਈ ਦੰਗਿਆਂ ਵਿੱਚ ਫਸਿਆ ਪਿਆ ਹੈ ਅਤੇ ਆਪਣੇ ਘਰ ਤੋਂ ਬਾਹਰ ਹੈ। ਦੰਗਿਆਂ ਦੇ ਚਲਦੇ ਉਸ ਦੇ ਮਨ ਵਿੱਚ ਖ਼ੌਫ ਇਸ ਤਰ੍ਹਾਂ ਬੈਠ ਜਾਂਦਾ ਹੈ ਕਿ ਉਸ ਨੂੰ ਹਰ ਵਿਅਕਤੀ ਹਿੰਦੂ ਲਗਦਾ ਹੈ ਜੋ ਕਿ ਉਸ ਨੂੰ ਮਾਰਨ ਲਈ ਲੱਭ ਰਿਹਾ ਹੈ। ਇਸੇ ਖ਼ੌਫ ਦੇ ਚਲਦੇ ਉਹ ਆਪਣੀ ਜਾਨ ਬਚਾਉਣ ਲਈ ਇੱਕ ਮੁਸਮਾਨ ਨੂੰ ਮਾਰ ਦਿੰਦਾ ਹੈ।ਨਾਟਕ ਵਿਚਲੇ ਸੰਵਾਦ `ਜਦੋਂ ਹਜ਼ੂਮ ਦੇ ਸਿਰ ਤੇ ਖੂਨ ਸਵਾਰ ਹੁੰਦਾ ਹੈ ਤਾਂ ਉਹ ਮਜ਼੍ਹਬ ਪੁੱਛਣ ਲਈ ਨਹੀਂ ਰੁਕਦਾ` ਆਦਿ ਨੇ ਦਰਸ਼ਕਾਂ ਵਲੋਂ ਵਾਹ ਵਾਹੀ ਖੱਟੀ।
ਇਹਨਾ ਕਹਾਣੀਆਂ ਨੂੰ ਪਰਗਟ ਸਿੰਘ, ਦਿਵਜੋਤ ਕੌਰ, ਲਵਪ੍ਰੀਤ ਸਿੰਘ ਅਤੇ ਵਿਸ਼ੂ ਸ਼ਰਮਾ ਨੇ ਵਧੀਆ ਤਰੀਕੇ ਨਾਲ ਦਰਸ਼ਕਾਂ ਤ    ਕ ਪੇਸ਼ ਕੀਤਾ।ਨਾਟਕ ਦਾ ਮਿਊਜ਼ਿਕ, ਲਾਈਟ ਅਤੇ ਸੈੱਟ ਡਿਜ਼ਾਈਨ ਵਿਸ਼ੂ ਸ਼ਰਮਾ ਵਲੋਂ ਦਿੱਤਾ ਗਿਆ। ਵਿਰਸਾ ਵਿਹਾਰ ਦੇ ਪ੍ਰਧਾਨ ਕੇਵਲ ਧਾਲੀਵਾਲ ਨੇ ਨਾਟਕ ਦੀ ਸਫ਼ਲ ਪੇਸ਼ਕਾਰੀ ਲਈ ਟੀਮ ਨੂੰ ਸਨਮਾਨਿਤ ਕੀਤਾ।
        ਇਸ ਮੌਕੇ ਰਮੇਸ਼ ਯਾਦਵ, ਭੂਪਿੰਦਰ ਸਿੰਘ ਸੰਧੂ, ਫਿਲਮੀ ਅਦਾਕਾਰ ਹਰਦੀਪ ਗਿੱਲ, ਹੀਰਾ ਸਿੰਘ ਰੰਧਾਵਾ, ਇੰਦਰਜੀਤ ਸਹਾਰਨ, ਸੁਦੇਸ਼ ਵਿੰਕਲ, ਗੁਰਤੇਜ ਮਾਨ, ਸੀਮਾ ਸ਼ਰਮਾ ਸਮੇਤ ਵੱਡੀ ਗਿਣਤੀ `ਚ ਨਾਟਕ ਪ੍ਰੇਮੀ ਹਾਜ਼ਰ ਸਨ।

Check Also

ਏਡਿਡ ਸਕੂਲ ਬੰਦ ਕਰਨ ਅਤੇ ਗ੍ਰਾਂਟਾਂ ਵਿੱਚ ਕਟੌਤੀ ਦੀ ਵਿਰੁੱਧ 22 ਮਈ ਨੂੰ ਸਿੱਖਿਆ ਮੰਤਰੀ ਦੇ ਹਲਕੇ `ਚ ਰੋਸ ਮਾਰਚ ਦਾ ਐਲਾਨ

ਅੰਮ੍ਰਿਤਸਰ, 20 ਮਈ (ਖੁਰਮਣੀਆਂ) – ਏਡਿਡ ਸਕੂਲ ਟੀਚਰ ਯੂਨੀਅਨ ਅੰਮ੍ਰਿਤਸਰ ਦੀ ਮੀਟਿੰਗ ਸੈਕੰਡਰੀ ਸਕੂਲ ‘ਚ …

Leave a Reply