Wednesday, May 22, 2024

15 ਸਾਲਾ ਬਾਅਦ ਗੁਜਰਾਤ ਦੇ ਸਿੱਖਾਂ ਦਾ ਸਘੰਰਸ਼ ਰੰਗ ਲਿਆਇਆ

ਗਾਂਧੀ ਧਾਮ ਤੋਂ ਅੰਮ੍ਰਿਤਸਰ ਲਈ 15 ਅਪ੍ਰੈਲ ਤੋਂ ਚੱਲੇਗੀ ਹੋਲੀ ਡੇਅ ਸਪੈਸ਼ਲ ਰੇਲ
ਅੰਮ੍ਰਿਤਸਰ, 30 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ) – ਗੁਜਰਾਤ ਦੇ ਸਿੱਖ ਸ਼ਰਧਾਲੂਆਂ ਦੀ ਉਹ ਚਿਰੋਕਣੀ ਮੰਗ ਪੂਰੀ ਹੋ ਗਈ  ਹੈ ਜਿਸ PUNJ3003201901ਦੇ ਵਿੱਚ ਉਹਨਾ ਨੇ ਕਿਹਾ ਸੀ ਕਿ ਗੁਜਰਾਤ ਦੇ ਮੁੱਖ ਸ਼ਹਿਰ ਗਾਂਧੀ ਧਾਮ ਤੋਂ ਅੰਮ੍ਰਿਤਸਰ ਤੱਕ ਸਿੱਧੀ ਰੇਲ ਗੱਡੀ ਸ਼ੁਰੂ ਕੀਤੀ ਜਾਵੇ।ਇਸ ਮੰਗ ਦੇ ਲਈ ਉਥੋਂ ਦੇ ਸਿੱਖ ਸ਼ਰਧਾਲੂ ਗੁਰਦਆਰਾ ਸਿੰਘ ਸਭਾ ਦੇ ਪ੍ਰਧਾਨ ਜਗਤਾਰ ਸਿੰਘ ਗਿੱਲ ਦੀ ਅਗਵਾਈ ਹੇਠ ਪਿਛਲੇ 15 ਸਾਲਾਂ ਤੋਂ ਸੰਘਰਸ਼ ਕਰਦੇ ਆ ਰਹੇ ਸਨ।ਇਹ ਰੇਲ ਗੱਡੀ ਹੁਣ 15 ਅਪ੍ਰੈਲ ਨੂੰ ਗਾਂਧੀ ਧਾਮ ਤੋਂ ਚੱਲ ਕੇ 16 ਅਪ੍ਰੈਲ ਨੂੰ ਰਾਤ ਨੂੰ 12:30 ਵਜੇ ਪਹਿਲਾ ਸਿੱਖ ਸ਼ਰਧਾਲੂਆ ਦਾ ਜਥਾ ਲੈ ਕੇ ਅੰਮ੍ਰਿਤਸਰ ਪੁੱਜੇਗੀ ਜਿਸ ਦੀ ਅਗਵਾਈ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਜਗਤਾਰ ਸਿੰਘ ਗਿੱਲ ਕਰਨਗੇ।ਦਰਬਾਰ ਸਾਹਿਬ ਦੇ ਦਰਸ਼ਨਾ ਦੇ ਨਾਲ ਨਾਲ ਸ਼ਰਧਾਲੂਆ ਨੂੰ ਅੰਮ੍ਰਿਤਸਰ ਦੇ ਹੋਰ ਵੀ ਇਤਹਾਸਿਕ ਅਤੇ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਕਰਵਾਉਣ ਉਪਰੰਤ 17 ਅਪ੍ਰੈਲ ਨੂੰ ਰੇਲ ਅੰਮ੍ਰਿਤਸਰ ਤੋਂ ਗਾਂਧੀ ਧਾਮ ਨੂੰ ਰਵਾਨਾ ਹੋ ਜਾਵੇਗੀ ਇਸ ਹੋਲੀਡੇ ਸਪੈਸ਼ਲ ਰੇਲ ਗੱਡੀ ਨੂੰ ਜਲੰਧਰ ਤੋਂ ਅੰਮ੍ਰਿਤਸਰ ਤੱਕ ਸ਼ੁਰੂ ਕਰਵਾਉਣ ਦੇ ਲਈ ਸੱਭ ਤੋਂ ਵੱਧ ਰੋਲ ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਨਿਭਾਇਆ।
ਗੁਜਰਾਤ ਤੋਂ ਰੇਲ ਦੇ ਪ੍ਰਬੰਧਾਂ ਅਤੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਦਾ ਖਾਸ ਤੌਰ ਤੇ ਧੰਨਵਾਦ ਕਰਨ ਲਈ ਗੁਰਦਆਰਾ ਕਮੇਟੀ ਦੇ ਮੈਂਬਰਾਂ ਦੀ ਟੀਮ ਅੰਮ੍ਰਿਤਸਰ ਪੁੱਜੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਮੇਟੀ ਪ੍ਰਧਾਨ ਜਗਤਾਰ ਸਿੰਘ ਗਿੱਲ ਨੇ ਦੱਸਿਆ ਕਿ ਗੁਜਰਾਤ ਦੇ ਜਿਲ੍ਹਾ ਕੱਛ ਵਿੱਚ ਸਥਿਤ ਗਾਂਧੀ ਧਾਮ ਤੋਂ ਲੇ ਕੇ ਅੰਮ੍ਰਿਤਸਰ ਤੱਕ ਸਿੱਧੀ ਰੇਲ ਦੇ ਲਈ ਉਹਨਾ ਵੱਲੋ 15 ਸਾਲ ਪਹਿਲਾ ਸਘੰਰਸ਼ ਸ਼ੁਰੂ ਕੀਤਾ ਗਿਆ ਸੀ, ਅਣਥੱਕ ਕੋਸ਼ਿਸ਼ਾ ਦੇ ਬਾਅਦ 2017-18 ਵਿੱਚ ਜਲੰਧਰ ਤੱਕ ਹੋਲੀਡੇ ਸਪੈਸ਼ਲ (09453 – 09454) ਚਲਾਈ ਗਈ ਜਿਸਦਾ ਗੁਜਰਾਤ ਦੇ ਸ਼ਰਧਾਲੂਆ ਵੱਲੋਂ ਬੇਹੱਦ ਹੂੰਗਾਰਾ ਭਰਿਆ ਗਿਆ।ਉਹਨਾ ਨੇ ਕਿਹਾ ਕੇ ਉਹਨਾ ਦੀ ਮੰਗ ਗਾਂਧੀ ਧਾਮ ਤੋਂ ਅੰਮ੍ਰਿਤਸਰ ਤੱਕ ਦੀ ਸੀ ਜਿਸਦੇ ਲਈ ਉਹ ਇਕ ਵਫਦ ਲੈ ਕੇ ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਦੇ ਕੋਲ ਪੁੱਜੇ ਸਨ, ਉਹਨਾ ਨੇ ਕਿਹਾ ਕੇ ਔਜਲਾ ਵੱਲੋਂ ਰੇਲ ਮੰਤਰਾਲੇ ਕੋਲ ਸਿੱਖ ਸ਼ਰਧਾਲੂਆਂ ਦੀ ਮੰਗ ਨੂੰ ਪ੍ਰਮੁੱਖਤਾ ਅਤੇ ਉਤਸ਼ਾਹ ਦੇ ਨਾਲ ਉਠਾਏ ਜਾਣ ਦੀ ਬਦੌਲਤ ਰੇਲ ਗੱਡੀ ਸ਼ੁਰੂ ਹੋ ਗਈ ਹੈ, ਉਹਨਾ ਨੇ ਕਿਹਾ ਕਿ ਹੁਣ ਮੰਗ ਹੈ ਕਿ ਹੋਲੀਡੇ ਸਪੈਸ਼ਲ ਰੇਲ ਗੱਡੀ ਨੂੰ ਰੈਗੂਲਰ ਕੀਤਾ ਜਾਵੇ ਅਤੇ ਕਿਰਾਇਆ ਵੀ ਰੇਗੂਲਰ ਗੱਡੀਆ ਵਾਂਗ ਹੀ ਲਿਆ ਜਾਵੇ ਅਤੇ ਸਹੂਲਤਾ ਵੀ ਸ਼ਰਧਾਲੂਆ ਦੇ ਤੌਰ `ਤੇ ਰੇਲ ਗੱਡੀ ਵਿੱਚ ਉੋਪਲਬਧ ਕਰਵਾਈਆ ਜਾਣ। ਉਹਨਾ ਨੇ ਕਿਹਾ ਕੇ ਇਸ ਮੰਗ ਦੇ ਪੂਰਾ ਹੋਣ ਦੇ ਨਾਲ ਜਿੱਥੇ ਸ਼ਰਧਾਲੂਆ ਦੀ ਖੱਜ਼ਲ ਖੁਆਰੀ ਖਤਮ ਹੋਈ ਹੈ, ਉਹਨਾ ਦਾ ਸਮਾਂ ਵੀ ਬਹੁਤ ਬਚੇਗਾ।
ਉਹਨਾ ਦੇ ਨਾਲ ਅਮਰੀਕ ਸਿੰਘ ਸਿੱੱਧੂ, ਮਹਿੰਦਰ ਸਿੰਘ ਦਨੋਟਾ, ਜੁਗਰਾਜ ਸਿੰਘ (ਰਾਜੂ), ਦਿਲਬਾਗ ਸਿੰਘ ਬੰਦੇਸ਼ਾ, ਬਿਕਰਮ ਸਿੰਘ ਧਿਆਨਪੁਰ, ਮਨੀਸ਼ ਕੁਮਾਰ ਰਿੰਕੂ ਤੋਂ ਇਲਾਵਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਸੋਨੂੰ ਜਾਫਰ ਵੀ ਹਾਜਰ ਸਨ।

Check Also

23 ਮਈ ਤੋਂ ਈ.ਵੀ.ਐਮ ਅਤੇ ਵੀ.ਵੀ.ਪੈਟ ਦੀ ਕਮਸ਼ਿਨਿੰਗ ਦਾ ਕੰਮ ਸ਼ੁਰੂ- ਜਿਲ੍ਹਾ ਚੋਣ ਅਧਿਕਾਰੀ

ਅੰਮ੍ਰਿਤਸਰ, 21 ਮਈ (ਸੁਖਬੀਰ ਸਿੰਘ) – ਲੋਕ ਸਭਾ ਚੋਣਾ-2024 ਦੇ ਸੱਤਵੇਂ ਗੇੜ ‘ਚ ਪੰਜਾਬ ਵਿੱਚ …

Leave a Reply