ਅੰਮ੍ਰਿਤਸਰ, 13 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਜਲ੍ਹਿਆਂਵਾਲਾ ਬਾਗ ਕਾਂਡ ਦੀ ਸ਼ਤਾਬਦੀ ਮਨਾਉਣ ਦੇ ਹਿੱਸੇ ਵਜੋਂ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਦੇ ਰਿਜਨਲ ਆਊਟਰੀਚ ਬਿਊਰੋ ਚੰਡੀਗੜ੍ਹ ਵਲੋਂ ਜਲ੍ਹਿਆਂਵਾਲਾ ਬਾਗ ਵਿਖੇ `ਆਜ਼ਾਦੀ ਦੇ ਸੰਘਰਸ਼` ਦੇ ਨਾਂੰ ਹੇਠ ਇੱਕ ਤਿੰਨ ਦਿਨਾਂ ਫੋਟੋ ਪ੍ਰਦਰਸ਼ਨੀ ਲਗਾਈ ਗਈ ਹੈ।ਇਸ ਵਿੱਚ ਕੁੱਝ ਤਸਵੀਰਾਂ, ਅਖਬਾਰਾਂ ਦੀਆਂ ਕਲਿਪਾਂ ਅਤੇ ਜਲ੍ਹਿਆਂਵਾਲਾ ਬਾਗ ਕਾਂਡ ਨਾਲ ਸੰਬਧਤ ਲੇਖ ਅਤੇ ਭਾਸ਼ਣਾਂ ਦੇ ਕੁੱਝ ਹਨ।ਇਸ ਸ਼ੋਅ ਵਿੱਚ ਜੋ ਤਸਵੀਰਾਂ ਵਿਖਾਈਆਂ ਗਈਆਂ ਹਨ, ਉਨ੍ਹਾਂ ਵਿਚੋਂ ਇੱਕ ਮਹਾਤਮਾ ਗਾਂਧੀ ਅਤੇ ਹੋਰਨਾਂ ਵਲੋਂ ਬਾਗ ਦੀ ਜ਼ਮੀਨ ਹਾਸਲ ਕਰਕੇ ਉਥੇ 13 ਅਪ੍ਰੈਲ 1919 ਨੂੰ ਹੋਏ ਕਾਂਡ ਵਿੱਚ ਮਾਰੇ ਗਏ ਲੋਕਾਂ ਦੀ ਯਾਦਗਾਰ ਬਣਾਉਣ ਲਈ ਚੰਦਾ ਦੇਣ ਨਾਲ ਸਬੰਧਤ ਅਪੀਲ ਹੈ।ਇਸ ਪ੍ਰਦਰਸ਼ਨੀ ਵਿੱਚ 1857 ਦੀ ਆਜ਼ਾਦੀ ਦੀ ਪਹਿਲੀ ਜੰਗ ਤੋਂ ਲੈ ਕੇ ਆਜ਼ਾਦੀ ਹਾਸਲ ਕਰਨ ਤੱਕ ਦੇ ਸਮੇਂ ਨਾਲ ਸਬੰਧਤ ਵੱਖ-ਵੱਖ ਘਟਨਾਵਾਂ ਨੂੰ ਦਰਸਾਇਆ ਗਿਆ ਹੈ।ਬਹੁਤ ਸਾਰੇ ਲੋਕ ਇਸ ਪ੍ਰਦਰਸ਼ਨੀ ਨੂੰ ਵੇਖਣ ਆਏ, ਜਿੰਨਾਂ ਵਿਚ ਵਿਦੇਸ਼ੀ ਵੀ ਸ਼ਾਮਲ ਹਨ।ਪ੍ਰਦਰਸ਼ਨੀ ਤੋਂ ਇਲਾਵਾ ਭਾਰਤ ਦੀ ਆਜ਼ਾਦੀ ਦੀ ਜੰਗ ਅਤੇ ਜਲ੍ਹਿਆਂਵਾਲਾ ਬਾਗ ਬਾਰੇ ਫਿਲਮਜ਼ ਡਵੀਜ਼ਨ ਅਤੇ ਦੂਰਦਰਸ਼ਨ ਵਲੋਂ ਤਿਆਰ ਛੋਟੀਆਂ ਫਿਲਮਾਂ ਵੀ ਜਨਤਾ ਨੂੰ ਵਿਖਾਈਆਂ ਗਈਆਂ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …