ਲੌਂਗੋਵਾਲ, 17 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਡੀ.ਟੀ.ਐਫ ਪ੍ਰੀਖਿਆ ਵਿੱਚ ਜਿਲੇ ਦੀਆਂ 12 ਪੁਜੀਸ਼ਨਾਂ ਵਿਚੋਂ ਰੱਤੋਕੇ ਦੇ 13 ਵਿਦਿਆਰਥੀਆਂ ਨੇ 11 ਸਥਾਨ ਹਾਸਿਲ ਕੀਤੇ ਹਨ।ਸਕੂਲ ਦੇ ਵਿਦਿਆਰਥੀ ਦਮਨਜੀਤ ਨੇ ਜਿਲ੍ਹੇ ਵਿਚੋਂ ਪਹਿਲਾ, ਹਰਮਨਪ੍ਰੀਤ ਨੇ ਦੂਸਰਾ, ਕਰਨਵੀਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ।ਚੌਥੇ ਸਥਾਨ ਤੇ ਜੈਸਮੀਨ ਅਤੇ ਮਨਿੰਦਰ ਦੋਵੇਂ ਰਹੀਆਂ ਹਨ।ਪੰਜਵੇਂ ਸਥਾਨ ਤੇ ਅਰਮਾਨ ਦੀਪ, ਛੇਵੇਂ ਸਥਾਨ ਤੇ ਅਮਰਿੰਦਰ, ਸਤਵੇਂ ਸਥਾਨ ਤੇ ਪ੍ਰਿਆ ਕਸ਼ਯਪ, ਅੱਠਵੇਂ ਤੇ ਹਰਮਨ ਭੱਟੀ, ਦਸਵੇਂ ਤੇ ਅਮਨਜੋਤ, ਗਿਆਰਵੇਂ ਤੇ ਸਚਦੀਪ, ਬਹਰਵੇਂ ਤੇ ਅੰਸ਼ ਪ੍ਰੀਤ ਅਤੇ ਰਾਜਵਿੰਦਰ ਕੌਰ ਰਹੀਆਂ ਹਨ।ਇਹਨਾਂ ਬੱਚਿਆਂ ਨੂੰ ਪਿੰਡ ਦੀ ਸਰਪੰਚ ਕੁਲਦੀਪ ਕੌਰ, ਸਮੂਹ ਪੰਚਾਇਤ, ਸਕੂਲ ਮੈਨੇਜਮੈਂਟ ਕਮੇਟੀ ਅਤੇ ਸਟਾਫ ਵਲੋਂ ਸਕੂਲ ਵਿੱਚ ਸਨਮਾਨਿਤ ਕੀਤਾ ਗਿਆ।ਸਰਪੰਚ ਕੁਲਦੀਪ ਕੌਰ ਨੇ ਸਕੂਲ ਸਟਾਫ ਅਤੇ ਵਿਦਿਆਰਥੀਆਂ ਦੀ ਤਾਰੀਫ ਕੀਤੀ ਅਤੇ ਭਵਿੱਖ `ਚ ਹਰ ਸਹਿਯੋਗ ਦਾ ਭਰੋਸਾ ਦਿੱਤਾ।
ਸਕੂਲ ਕਮੇਟੀ ਪ੍ਰਧਾਨ ਬਲਜੀਤ ਬੱਲੀ, ਸਾਹਿਬ ਸਿੰਘ, ਸਕੂਲ ਵੈਲਫੇਅਰ ਕਮੇਟੀ ਪ੍ਰਧਾਨ ਗਿਆਨ ਸਿੰਘ ਭੁੱਲਰ, ਪਾਲ ਸਿੰਘ ਤੋਂ ਇਲਾਵਾ ਸਕੂਲ ਸਟਾਫ ਸੁਖਪਾਲ ਸਿੰਘ, ਪ੍ਰਦੀਪ ਸਿੰਘ, ਰੇਨੂੰ ਸਿੰਗਲਾ, ਸੱਤਪਾਲ ਕੌਰ, ਪਰਵੀਨ ਕੌਰ, ਬਲਜਿੰਦਰ ਕੌਰ, ਹਰਵਿੰਦਰ ਕੌਰ, ਰਣਜੀਤ ਕੌਰ, ਜਸਵੀਰ ਕੌਰ, ਆਦਿ ਹਾਜ਼ਰ ਸਨ।ਐਜੂਕੇਸ਼ਨ ਸੈਕਟਰੀ ਕ੍ਰਿਸ਼ਨ ਕੁਮਾਰ ਨੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ।
ਜਿਕਰਯੋਗ ਹੈ ਕਿ ਇਸ ਵਾਰ ਸਰਕਾਰੀ ਸਕੂਲਾਂ ਦੀ ਮੈਰਿਟ ਜਿਥੇ ਖਤਮ ਹੁੰਦੀ ਹੈ, ਉਥੋਂ ਪ੍ਰਾਈਵੇਟ ਸਕੂਲਾਂ ਦੀ ਸ਼ੁਰੂ ਹੁੰਦੀ ਹੈ।ਸਰਕਾਰੀ ਸਕੂਲ ਅਤੇ ਪ੍ਰਾਈਵੇਟ ਸਕੂਲਾਂ ਦਾ ਪੇਪਰ ਵੀ ਇੱਕ ਹੁੰਦਾ ਹੈ।ਸਰਕਾਰੀ ਸਕੂਲਾਂ `ਚੋਂ ਪਹਿਲੀ ਪੁਜੀਸ਼ਨ ਪ੍ਰਾਪਤ ਵਿਦਿਆਰਥੀ ਦੇ 364 ਅੰਕ ਹਨ।ਜਦੋਂ ਕਿ ਪ੍ਰਾਈਵੇਟ ਟੋਪਰ ਦੇ 316 ਅੰਕ ਹਨ।
Check Also
ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ
ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …