Sunday, March 23, 2025

ਵੱਖ-ਵੱਖ ਸਿਆਸੀ ਆਗੂਆਂ ਵਲੋਂ ਬਚਿੱਤਰ ਸਿੰਘ ਗਿੱਲ ਨੂੰ ਸਰਧਾਜਲੀਆਂ ਭੇਟ

ਬਾਦਲ, ਸੁਖਬੀਰ, ਮੱਕੜ, ਮਜੀਠੀਆ ਨੇ ਭੇਜੇ ਸ਼ੋਕ ਸੰਦੇਸ਼
PPN010304
ਭਿਖੀਵਿੰਡ, ੧ ਮਾਰਚ (ਪੰਜਾਬ ਪੋਸਟ ਬਿਊਰੋ)- ਕੈਬਨਿਟ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਦੇ ਸਿਆਸੀ ਸਕੱਤਰ ਸ: ਤਲਬੀਰ ਸਿੰਘ ਗਿੱਲ ਦੇ ਭਰਾ ਸ: ਬਚਿੱਤਰ ਸਿੰਘ ਮਾੜੀ ਗੌੜ ਸਿੰਘ ਜਿਨਾਂ ਦੀ ਬੀਤੇ ਦਿਨੀਂ ਭਰ ਜਵਾਨੀ ਵਿੱਚ ਮੌਤ ਹੋ ਗਈ, ਦੀ ਆਤਮਿਕ ਸ਼ਾਂਤੀ ਦੇ ਲਈ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਵੱਖ-ਵੱਖ ਸਿਆਸੀ, ਧਾਰਮਿਕ ਅਤੇ ਸਮਾਜਕ ਜਥੇਬੰਦੀਆਂ ਦੇ ਆਗੂਆਂ ਵੱਲੋਂ ਉਹਨਾਂ ਦੇ ਸਮਾਜਕ ਧਾਰਮਿਕ ਅਤੇ ਪਰਿਵਾਰਕ ਜੀਵਨ ਤੇ ਪੰਥਕ ਸੇਵਾਵਾਂ ਨੂੰ ਯਾਦ ਕਰਦਿਆਂ ਉਹਨਾਂ ਨੂੰ ਨਿੱਘੀਆਂ ਸ਼ਰਧਾਂਜਲੀਆਂ ਭੇਟ ਕੀਤੀਆਂ  ਗਈਆਂ। ਇਸ ਤੋਂ ਪਹਿਲਾਂ ਵੱਖ ਵੱਖ ਕੀਰਤਨ ਜਥੇਆਂ ਵੱਲੋਂ ਇਲਾਹੀ ਬਾਣੀ ਦਾ ਕੀਰਤਨ ਕਰਦਿਆਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਅਤੇ ਸਤਿੰਦਰਬੀਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਵੱਲੋਂ ਵੈਰਾਗਮਈ ਕੀਰਤਨ ਰਾਹੀਂ ਮੌਤ ਦੇ ਰਹੱਸ ਦੀਆਂ ਪਰਤਾਂ ਖੋਲੀਆਂ  ਗਈਆਂ। ਇਸ ਸਮੇਂ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਬਾਬਾ ਗੁਰਸੇਵਕ ਸਿੰਘ ਗੁਰੂ ਵਾਲੀ ਵਾਲੇ, ਬਾਬਾ ਸੱਜਣ ਸਿੰਘ ਗੁਰੂ ਕੇ ਬੇਰ ਵਾਲੇ, ਬਾਬਾ ਸਵਿੰਦਰ ਸਿੰਘ ਟਾਹਲੀ ਸਾਹਿਬ ਆਦਿ ਨੇ ਸਵ: ਬਚਿੱਤਰ ਸਿੰਘ ਦੇ ਪੁੱਤਰ ਸ: ਗੁਰਲਾਲ ਸਿੰਘ ਨੂੰ ਦਸਤਾਰ ਸਜਾਉਣ ਦੀ ਰਸਮ ਅਦਾ ਕੀਤੀ। ਇਸ ਮੌਕੇ ਗਿੱਲ ਪਰਿਵਾਰ ਨਾਲ ਦੁਖ ਸਾਂਝਾ ਕਰਦੇ ਹੋਏ ਸ੍ਰੀ ਅਕਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ, ਪੰਜਾਬ ਦੇ ਮੁੱਖ ਮੰਤਰੀ ਸ ਪ੍ਰਕਾਸ਼ ਸਿੰਘ ਬਾਦਲ, ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ, ਬਿਕਰਮ ਸਿੰਘ ਮਜੀਠੀਆ, ਪੰਜਾਬ ਕੇਸਰੀ ਦੇ ਸੰਯੁਕਤ ਸੰਪਾਦਕ ਸ੍ਰੀ ਅਵਿਨਾਸ਼ ਚੋਪੜਾ, ਅਜੀਤ ਸਮੂਹ ਦੇ ਸ: ਬਰਜਿੰਦਰ ਸਿੰਘ ਹਮਦਰਦ ਆਦਿ ਵੱਲੋਂ ਸੋਗ ਸੰਦੇਸ਼ ਭੇਜੇ ਗਏ ।
ਬਚਿੱਤਰ ਸਿੰਘ ਮਾੜੀ ਗੌੜ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਪਾਰਲੀਮਾਨੀ ਸਕੱਤਰ ਵਿਰਸਾ ਸਿੰਘ ਵਲਟੋਹਾ ਨੇ ਗਿੱਲ ਪਰਿਵਾਰ ਦੇ ਪੰਥ ਨਾਲ ਜੁੜੇ ਹੋਣ ਅਤੇ ਬਚਿੱਤਰ ਸਿੰਘ ਵੱਲੋਂ ਸਮੇਂ ;ਸਮੇਂ ਪੰਥ ਨਾਲ ਕੀਤੇ ਗਏ ਕਾਰਜਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹਨਾਂ ਦੇ ਅਕਾਲ ਚਲਾਣੇ ਨਾਲ ਪਰਿਵਾਰ ਨੂੰ ਹੀ ਨਹੀਂ ਸ਼੍ਰੋਮਣੀ ਅਕਾਲੀ ਦਲ ਅਤੇ ਇਸ ਇਲਾਕੇ ਦੇ ਉਹਨਾਂ ਲੋਕਾਂ ਨੂੰ ਵੀ ਗਹਿਰਾ ਸਦਮਾ ਪਹੁੰਚਾ ਹੈ ਜਿਨਾਂ ਦੇ ਦੁਖ ਸੁਖ ਵਿੱਚ ਮੋਹਰੀ ਹੋਕੇ ਉਹ ਵਿਚਰਦੇ ਰਹੇ। ਉਹਨਾਂ ਨੇ ਪਰਿਵਾਰ ਦੇ ਪਿਛੋਕੜ ਤੋਂ ਜਾਣੂ ਕਰਾਉਦਿਆ ਕਿਹਾ ਕਿ ਪੁਰਖਿਆਂ ਦੀ ਦਿੱਤੀ ਉਸ ਗੁੜਤੀ ਦੀ ਹੀ ਤਾਸੀਰ ਹੈ ਕਿ ਅੱਜ ਇਸ ਪਰਿਵਾਰ ਦੇ ਹੋਣ ਹਾਰ ਸਪੁੱਤਰ ਸ: ਤਲਬੀਰ ਸਿੰਘ ਗਿੱਲ ਜੋ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਦੀ ਅੱਖ ਦੇ ਤਾਰੇ ਹਨ ਤੇ ਉਹਨਾਂ ਦੇ ਗੈਰ ਹਾਜ਼ਰੀ ਵਿੱਚ ਹੀ ਲੋਕਾਂ ਦੀ ਸੇਵਾ ਲਈ ਹਰ ਸਮੇਂ ਤਤਪਰ ਰਹਿੰਦੇ ਹਨ। ਸ਼੍ਰੋਮਣੀ ਕਮੇਟੀ ਦੇ ਅੰਤਰਿੰਗ ਕਮੇਟੀ ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ ਨੇ ਇਸ ਸਮੇਂ ਪਰਿਵਾਰ ਵਿੱਚ ਆਈ ਦੁਖ ਦੀ ਘੜੀ ‘ਚ ਦੂਰੋਂ ਨੇੜੇਓ ਪੁਚੇ ਲੋਕਾਂ ਦਾ ਪਰਿਵਾਰ ਦੇ ਦੁਖ ਵਿੱਚ ਸ਼ਾਮਿਲ ਹੋਣ ਲਈ ਇੰਨੀ ਭਾਰੀ ਤਦਾਰ ਵਿੱਚ ਆਉਣਾ ਇਹ ਸਾਬਤ ਕਰਦਾ ਹੈ ਕਿ ਸਵ: ਬਚਿੱਤਰ ਸਿੰਘ ਅਤੇ ਤਲਬੀਰ ਗਿੱਲ ਨੇ ਪਰਿਵਾਰਿਕ ਜ਼ਿੰਮੇਵਾਰੀਆਂ ਤੋਂ ਇਲਾਵਾ ਸਮਾਜਿਕ, ਧਾਰਮਿਕ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕੀਤਾ ਹੋਇਆ ਹੈ।ਡੀ.ਆਈ.ਜੀ ਨੌਨਿਹਾਲ ਸਿੰਘ, ਐੱਸ ਐੱਸ ਪੀ ਅੰਮ੍ਰਿਤਸਰ ਦਿਹਾਤੀ ਗੁਰਪ੍ਰੀਤ ਸਿੰਘ ਗਿੱਲ, ਡੀਸੀ ਤਰਨਤਾਰਨ ਬਲਵਿੰਦਰ ਸਿੰਘ ਧਾਰੀਵਾਲ, ਜ਼ਿਲਾ ਯੋਜਨਾ ਬੋਰਡ ਦੇ ਚੇਅਰਮੈਨ ਰਵਿੰਦਰ ਸਿੰਘ ਬ੍ਰਹਮਪੁਰਾ, ਵਿਧਾਇਕ ਬਲਜੀਤ ਸਿੰਘ ਜਲਾਲ ਉਸਮਾ, ਉਪਕਾਰ ਸਿੰਘ ਸੰਧੂ ਜ਼ਿਲਾ ਪ੍ਰਧਾਨ,  ਸਾਬਕਾ ਵਿਧਾਇਕ ਰਣਜੀਤ ਸਿੰਘ ਵਰਿਆਮ ਨੰਗਲ, ਮਲਕੀਤ ਸਿੰਘ ਏ ਆਰ, ਭਗਵੰਤ ਸਿੰਘ ਸਿਆਲਕਾ ਆਦਿ ਆਗੂਆਂ ਨੇ ਸ਼ਰਧਾਂਜਲੀਆਂ ਭੇਟ ਕੀਤੀਆਂ ਉਪਰੰਤ ਤਲਬੀਰ ਸਿੰਘ ਗਿੱਲ ਨੇ ਆਈ ਸੰਗਤਾਂ ਦਾ ਧੰਨਵਾਦ ਕੀਤਾ।ਜਦ ਕਿ ਇਸ ਸਮੇਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਸੁਰਜੀਤ ਸਿੰਘ ਭਿਟੇਵਡ, ਰਾਣਾ ਰਣਬੀਰ ਸਿੰਘ ਲੋਪੋਕੇ, ਭਾਈ ਰਾਮ ਸਿੰਘ, ਮੇਜਰ ਸ਼ਿਵੀ, ਕੰਵਲ ਭਿਟੇਵਡ, ਡਾ: ਤਰਸੇਮ ਸਿੰਘ, ਵਰਿੰਦਰ ਬੀਰ ਸਿੰਘ ਕਾਜੀਚਕ ਸਿਆਲਕਾ, ਬਿਕਰਮਜੀਤ ਸਿੰਘ ਕੋਟਲਾ, ਅਮਰਜੀਤ ਸਿੰਘ ਬੰਡਾਲਾ, ਪ੍ਰਵੀਨ ਪੁਰੀ, ਪ੍ਰੋ. ਸਰਚਾਂਦ ਸਿੰਘ, ਕਰਨਲ ਸੰਤੋਖ ਸਿੰਘ, ਕੁਲਵਿੰਦਰ ਸਿੰਘ ਧਾਰੀਵਾਲ, ਤੇਜਪਾਲ ਸਿੰਘ ਪੀਟਰ, ਰਕੇਸ਼ ਪ੍ਰਾਸ਼ਰ, ਹਰਮਨ ਬੀਰ ਸਿੰਘ ਬੁਲਾਰੀਆ, ਗਗਨਦੀਪ ਸਿੰਘ ਭਕਨਾ, ਪਰਮਜੀਤ ਸਿੰਘ ਗੁਰਾਇਆ ਤਹਿਸੀਲਦਾਰ, ਨਵਦੀਪ ਗੋਲਡੀ, ਅਮਰੀਕ ਸਿੰਘ ਬਿੱਟਾ, ਜਗਜੀਤ ਸਿੰਘ ਬੰਟੀ, ਰਵਿੰਦਰ ਕੁੱਕੂ, ਰਾਜਕੁਮਾਰ ਮਲਹੋਤਰਾ, ਗੁਰਪ੍ਰਤਾਪ ਸਿੰਘ ਟਿੱਕਾ, ਨਾਨਕ ਸਿੰਘ ਨਵਾਂ ਪਿੰਡ, ਸਰਬਜੀਤ ਸਿੰਘ ਸੁਪਾਰੀ ਵਿੰਡ, ਮਨਜੀਤ ਸਿੰਘ ਤਰਸਿੱਕਾ, ਮੈਨੇਜਰ ਜਸਪਾਲ ਸਿੰਘ ਢੱਡੇ, ਚੇਅਰਮੈਨ ਕੁਲਬੀਰ ਸਿੰਘ ਮੱਤੇਵਾਲ ਆਦਿ ਨੇ ਵੀ ਆਪਣੀ ਹਾਜ਼ਰੀ ਲਵਾਈ।

Check Also

ਖਾਲਸਾ ਕਾਲਜ ਦੇ ਅੰਗ੍ਰੇਜ਼ੀ ਵਿਭਾਗ ਨੇ ਅਲੂਮਨੀ ਮੀਟ ਕਰਵਾਈ

ਅੰਮ੍ਰਿਤਸਰ, 22 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਅੰਗ੍ਰੇਜ਼ੀ ਵਿਭਾਗ ਵੱਲੋਂ ਅਲੂਮਨੀ ਮੀਟ …

Leave a Reply