Friday, August 8, 2025
Breaking News

ਪਿੰਡ ਬਸਤੀ ਦਿਲਾਵਰ ਸਿੰਘ ‘ਚ ਮਨਰੇਗਾ ਦਾ ਕੰਮ ਸ਼ੁਰੂ

PPN010303
ਫਾਜਿਲਕਾ, 1 ਮਾਰਚ (ਵਿਨੀਤ ਅਰੋੜਾ)-  ਪਿੰਡ ਬਸਤੀ ਦਿਲਾਵਰ ਸਿੰਘ ਊਰਫ ਢਾਣੀ ਵਿਸਾਖਾ ਸਿੰਘ ਦੀ ਗ੍ਰਾਂਮ ਪੰਚਾਇਤਾਂ ਦੀ ਕਾਜ਼ਕਾਰੀ ਸਰਪੰਚ ਸੁਰਿੰਦਰ ਸਿੰਘ ਦੀ ਅਗੁਵਾਈ ਹੇਠ ਮਨਰੇਗਾ ਮਜ਼ਦੂਰਾਂ ਵਲੋਂ ਸੜਕ ਦੀ ਸਫਾਈ ਕਰਕੇ ਬਰਮ ਬਨਾਉਣ ਦਾ ਕੰਮ ਸ਼ੁਰੂ ਕੀਤਾ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਸਰਪੰਚ ਸੁਰਿੰਦਰ ਸਿੰਘ ਨੇ ਦੱਸਿਆ ਕਿ ਇਸ ਪਿੰਡ ਦੀ ਸੜਕ ਦੀ ਸਫਾਈ ਦਾ ਕੰਮ ਸ਼ੁਰੂ ਕੀਤਾ ਗਿਆ ਹੈ ਤੇ ਨਾਲ ਹੀ ਸੜਕ ਦੇ ਬਰਮ ਬਨਾਏ ਜਾ ਰਹੇ ਹਨ, ਜਿਸ ਵਿੱਚ 35 ਮਨਰੇਗਾ ਮਜ਼ਦੂਰਾਂ ਨੇ ਕੰਮ ਸ਼ੁਰੂ ਕੀਤਾ । ਉਨਾਂ ਕਿਹਾ ਕਿ ਇਹ ਕੰਮ ਲਗਾਤਾਰ 13 ਦਿਨ ਚੱਲੇਗਾ । ਇਸ ਮੌਕੇ ਪਿੰਡ ਦੇ ਸਰਪੰਚ ਸੁਰਿੰਦਰ ਸਿੰਘ ਤੋਂ ਇਲਾਵਾ ਮਨਰੇਗਾ ਸੈਕਟਰੀ ਪਰਮਜੀਤ ਸਿੰਘ, ਪੰਚ ਸਤਨਾਮ ਸਿੰਘ, ਬਲਦੇਵ ਸਿੰਘ, ਸੋਨਾ ਰਾਮ, ਕ੍ਰਿਸ਼ਨਾ ਬਾਈ, ਕੈਲਾਸ਼ ਕੌਰ ਆਦਿ ਮੌਜੂਦ ਸਨ ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply