Friday, December 13, 2024

ਮੰਗਾਂ ਨੂੰ ਲੈ ਕੇ ਦਰਜਾ ਚਾਰ ਫਾਰਮਾਸਿਸਟਾਂ ਨੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ

15 ਤੱਕ ਮੰਗਾਂ ਨਾ ਮੰਨੀਆਂ ਤਾਂ ਹੋਵੇਗਾ ਜੇਲ੍ਹ ਭਰੋ ਅੰਦੋਲਨ – ਸ਼ਰਮਾ

PPN14091404
ਫਾਜਿਲਕਾ, 14 ਸਤੰਬਰ (ਵਿਨੀਤ ਅਰੋੜਾ) – ਜਿਲਾ ਪਰਿਸ਼ਦ ਅਧੀਨ ਕੰਮ ਕਰਦੇ ਰੂਰਲ ਹੇਲਥ ਅਤੇ ਵੇਟਰਨਰੀ ਫਾਰਮਾਸਿਸਟ ਅਤੇ ਦਰਜਾ ਚਾਰ ਕਰਮਚਾਰੀਆਂ ਵੱਲੋਂ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਸਥਾਨਕ ਡੀਸੀ ਦਫ਼ਤਰ ਦੇ ਸਾਹਮਣੇ ਧਰਨਾ ਪ੍ਰਦਰਸ਼ਨ ਕਰਨ ਤੋਂ ਬਾਅਦ ਪੰਜਾਬ ਸਰਕਾਰ ਦੇ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਪੁਤਲਾ ਫੂਕਿਆ ਗਿਆ । ਇਸਦੇ ਬਾਅਦ ਯੂਨੀਅਨ ਦੇ ਜਿਲਾ ਪ੍ਰਧਾਨ ਆਸ਼ੀਸ਼ ਸ਼ਰਮਾ ਵੱਲੋਂ ਐਸਡੀਐਮ ਫਾਜਿਲਕਾ ਸੁਭਾਸ਼ ਖੱਟਕ ਨੂੰ ਮੁੱਖਮੰਤਰੀ ਦੇ ਨਾਮ ਦਾ ਮੰਗਪੱਤਰ ਸੋਪਿਆ ਗਿਆ । ਜਿਸ ਵਿੱਚ ਉਨ੍ਹਾਂ ਨੇ ਦੱਸਿਆ ਕਿ ਰਾਜ ਦੀ 1186 ਹੇਲਥ ਅਤੇ 582 ਵੇਟਰਨਰੀ ਜਿਲਾ ਪਰਿਸ਼ਦ ਅਧੀਨ ਪਿੰਡਾਂ ਦੀਆਂ ਡਿਸਪੇਂਸਰੀਆਂ ਵਿੱਚ ਕੰਮ ਕਰਦੇ ਉਨ੍ਹਾਂ ਨੂੰ ਅੱਠ ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ ਤੇ ਰਾਜ ਸਰਕਾਰ ਦੁਆਰਾ ਉਨ੍ਹਾਂ ਦੀ ਮੰਗਾਂ ਉਨ੍ਹਾ ਂਨੂੰ ਪੱਕਾ ਕਰਨਾ ਅਤੇ ਬੇਸਿਕ ਪੇ ਸਕੇਲ ਦੇਣਾ ਕਈ ਵਾਰ ਮੰਨ ਕੇ ਵੀ ਲਾਗੂ ਨਹੀਂ ਕਰ ਰਹੀ ਜਿਸਦੇ ਲਈ ਯੂਨੀਅਨ ਨੇ ਸੂਬਾ ਪੱਧਰ ਤੇ ਮੋਹਾਲੀ ਵਿੱਚ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਸਾਹਮਣੇ ਲਗਾਇਆ ਗਿਆ ਧਰਨਾ ਅੱਜ 12ਵੇਂ ਦਿਨ ਵਿੱਚ ਦਾਖਲ ਕਰ ਗਿਆ ਜਿਸ ਵਿੱਚ ਫਾਰਮਾਸਿਸਟ ਰੂਪਿੰਦਰ ਸਿੰਘ ਰਾਜਾ ਵੱਲੋਂ ਸ਼ੁਰੂ ਕੀਤਾ ਮਰਣਵਰਤ ਨੌਵੇਂ ਦਿਨ ਵਿੱਚ ਦਾਖਲ ਹੋ ਚੁੱਕਿਆ ਹੈ ਉੱਤੇ ਰਾਜ ਸਰਕਾਰ ਫਾਰਮਾਸਿਸਟ ਅਤੇ ਦਰਜਾ ਚਾਰ ਵੱਲ ਕੋਈ ਧਿਆਨ ਨਹੀਂ ਦੇ ਰਹੀ ਜਿਸਦੇ ਚਲਦੇ ਫਾਰਮਾਸਿਸਟ ਅਤੇ ਦਰਜਾ ਚਾਰ ਯੂਨੀਅਨ ਵਿੱਚ ਸਰਕਾਰ ਦੇ ਪ੍ਰਤੀ ਭਾਰੀ ਰੋਸ਼ ਹੈ । ਉਨ੍ਹਾਂ ਨੇ ਸਰਕਾਰ ਨੂੰ ਚਿਤਾਵਨੀ ਦਿੰਦੇ ਕਿਹਾ ਕਿ ਜੇਕਰ 15 ਦਿਸੰਬਰ ਤੱਕ ਸਾਡੀਆਂ ਮੰਗਾ ਪੂਰੀਆਂ ਨਹੀਂ ਕੀਤੀਆਂ ਗਈਆਂ ਤਾਂ ਰਾਜ ਦੇ ਸਾਰੇ ਫਾਰਮਾਸਿਸਟ ਅਤੇ ਦਰਜਾ ਚਾਰ ਕਰਮਚਾਰੀ ਜੇਲ੍ਹ ਭਰੋ ਅੰਦੋਲਨ ਕਰਣਗੇ ਅਤੇ ਸਰਕਾਰ ਦੇ ਕਿਸੇ ਵੀ ਨੁਮਾਇੰਦੇ ਨੂੰ ਕਿਸੇ ਵੀ ਸਟੇਜ ਉੱਤੇ ਨਹੀਂ ਬੋਲਣ ਦਿੱਤਾ ਜਾਵੇਗਾ । ਉਨ੍ਹਾਂ ਦੇ ਨਾਲ ਜਨਰਲ ਸਕੱਤਰ ਕਿਸ਼ਨਦੀਪ ਸਿੰਘ ਨੇ ਦੱਸਿਆ ਕਿ ਜੇਕਰ ਸਰਕਾਰ ਨੇ ਰੂਪਿੰਦਰ ਰਾਜਾ ਨੂੰ ਜਬਰਦਸਤੀ ਮਰਣਵਰਤ ਤੋਂ ਉਠਾਇਆ ਤਾਂ ਸਾਰੇ ਫਾਰਮਾਸਿਸਟ ਮਰਣਵਰਤ ਰੱਖ ਕੇ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰਣਗੇ ਅਤੇ ਦੋ ਦਿਨ ਬਾਅਦ ਰਾਜ ਦੇ ਸਮੂਹ ਫਾਰਮਾਸਿਸਟ ਅਤੇ ਦਰਜਾ ਚਾਰ ਰਾਜਾਂ ਦੇ ਸਾਰੇ ਵਾਰਡਾਂ ਅਤੇ ਪਿੰਡਾਂ ਦੇ ਘਰ – ਘਰ ਜਾ ਕੇ ਸਰਕਾਰ ਦੀ ਲੋਕ ਮਾਰੂ ਨੀਤੀਆਂ ਦਾ ਵਰਣਨ ਕਰਣਗੇ । ਇਸ ਸਮੇਂ ਉਨ੍ਹਾਂ ਦੇ ਨਾਲ ਅਨਿਲ ਵਾਟਸ, ਕਰਣਵੀਰ ਸਿੰਘ, ਮਹਿੰਦਰ ਕੰਬੋਜ, ਨਵਨੀਤ ਕਾਲੜਾ, ਵਿਕਾਸ ਚਾਵਲਾ, ਸੁਖਜੀਤ ਸਿੰਘ, ਜੀਵਨ ਕੁਮਾਰ, ਸੰਦੀਪ ਕੁਮਾਰ, ਜਸਵਿੰਦਰ ਸਿੰਘ, ਪਵਨਦੀਪ ਸਿੰਘ, ਲੱਖਾ ਰਾਮ, ਮਦਨ ਲਾਲ, ਨਰੇਸ਼ ਕੁਮਾਰ, ਬਰਦੀਪ ਸਿੰਘ, ਜੀਵਨ ਕੁਮਾਰ, ਸੁਖਜੀਤ, ਜਗਬੀਰ ਸਿੰਘ, ਵਰਿੰਦਰ ਕੁਮਾਰ ਆਦਿ ਫਾਰਮਾਸਿਸਟ ਅਤੇ ਦਰਜਾ ਚਾਰ ਹਾਜਰ ਸਨ ।

Check Also

ਯੂਨੀਵਰਸਿਟੀ ‘ਚ 54ਵੀਂ ਸਾਲਾਨਾ ਅੰਤਰ-ਕਾਲਜ ਅਥਲੈਟਿਕਸ 14 ਦਸੰਬਰ ਤੋਂ

ਅੰਮ੍ਰਿਤਸਰ, 12 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਵਿਖੇ ਯੂਨੀਵਰਸਿਟੀ ਦੀ …

Leave a Reply