Friday, December 13, 2024

ਭੂਮੀ ਅਧਿਗ੍ਰਹਣ ਕਾਨੂੰਨ ਵਿੱਚ ਕੋਈ ਵੀ ਤਬਦੀਲੀ ਨਾ ਕੀਤੀ ਜਾਵੇ – ਸਾਂਬਰ

ਕੁਲ ਹਿੰਦ ਕਿਸਾਨ ਸਭਾ ਦੁਆਰਾ ਭੁੱਖ ਹੜਤਾਲ 22 ਨੂੰ ਸ਼ੁਰੂ

PPN14091406
ਫਾਜਿਲਕਾ, 14 ਸਤੰਬਰ (ਵਿਨੀਤ ਅਰੋੜਾ) – ਕੁਲ ਹਿੰਦ ਕਿਸਾਨ ਸਭਾ ਦੀ ਇੱਕ ਬੈਠਕ ਜਿਲਾ ਪ੍ਰਧਾਨ ਕਾਮਰੇਡ ਸੁਰਿੰਦਰ ਢੰਡੀਆਂ ਦੀ ਪ੍ਰਧਾਨਗੀ ਵਿੱਚ ਸਥਾਨਕ ਲਾਲਾ ਸੁਨਾਏ ਰਾਏ ਭਵਨ ਵਿੱਚ ਆਯੋਜਿਤ ਹੋਈ।ਬੈਠਕ ਵਿੱਚ ਕੁਲ ਹਿੰਦ ਕਿਸਾਨ ਸਭਾ ਪੰਜਾਬ ਦੇ ਪ੍ਰਧਾਨ ਕਾਮਰੇਡ ਭਰਪੂਰ ਸਾਂਬਰ ਵਿਸ਼ੇਸ਼ ਤੌਰ ਉੱਤੇ ਮੌਜੂਦ ਹੋਏ ।ਬੈਠਕ ਨੂੰ ਸੰਬੋਧਨ ਕਰਦੇ ਪੰਜਾਬ ਦੇ ਪ੍ਰਧਾਨ ਕਾਮਰੇਡ ਭੁਪਿੰਦਰ ਸਾਂਬਰ ਨੇ ਕਿਹਾ ਕਿ ਪਿੱਛਲੀ ਕੇਂਦਰ ਦੀ ਯੂਪੀਏ ਸਰਕਾਰ ਨੇ ਕਿਸਾਨਾਂ ਦੀ ਜ਼ਮੀਨ ਐਕਵਾਇਰ ਕਰਣ ਲਈ ਭੂਮੀ ਅਧਿਗ੍ਰਹਣ ਕਨੂੰਨ ਮੁਤਾਬਕ 80 ਫ਼ੀਸਦੀ ਕਿਸਾਨਾਂ ਦੀ ਸਹਮਤੀ ਜਰੂਰੀ ਸੀ ਤੇ ਹੁਣ ਮੋਦੀ ਦੀ ਐਨਡੀਏ ਸਰਕਾਰ ਦੁਆਰਾ ਭੂਮੀ ਅਧਿਗ੍ਰਹਣ ਕਰਣ ਲਈ 50 ਫ਼ੀਸਦੀ ਕਿਸਾਨਾਂ ਦੀ ਸਹਿਮਤੀ ਦਾ ਕਨੂੰਨ ਬਣਾਉਣ ਜਾ ਰਹੀ ਹੈ ਅਤੇ ਹੋਰ ਸੋਧਾਂ ਦੀਆਂ ਤਜਵੀਜਾਂ ਬਣਾਈਆਂ ਜਾ ਰਹੀ ਹਨ ।ਇਸ ਮੌਕੇ ਕਾਮਰੇਡ ਸ਼ਕਤੀ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਭੂਮੀ ਅਧਿਗ੍ਰਹਣ ਕਨੂੰਨ ਵਿੱਚ ਕੋਈ ਵੀ ਤਬਦੀਲੀ ਨਾ ਕੀਤੀ ਜਾਵੇ ਅਤੇ ਹਰ 60 ਸਾਲ ਦੇ ਵਿਅਕਤੀ ਅਤੇ ਔਰਤ ਨੂੰ ਪ੍ਰਤੀ ਮਹੀਨਾ 3000 ਰੁਪਏ ਪੇਂਸ਼ਨ ਦਿੱਤੀ ਜਾਵੇ ਅਤੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਮੁਤਾਬਕ ਪੂਰੀ ਲਾਗੂ ਕੀਤੀ ਜਾਵੇ ਅਤੇ ਜਿਨਸਾਂ ਦੇ ਭਾਅ ਲਾਗਤ ਤੋਂ 50 ਫ਼ੀਸਦੀ ਜਿਆਦਾ ਬੰਨੇ ਜਾਣ, ਸੋਕਾ ਪ੍ਰਭਾਵਿਤ ਅਤੇ ਸੇਮ ਨਾਲ ਪ੍ਰਭਾਵਿਤ ਜ਼ਮੀਨ ਦਾ 35 ਹਜਾਰ ਪ੍ਰਤੀ ਏਕੜ ਮੁਆਵਜਾ ਦਿੱਤਾ ਜਾਵੇ ।ਇਸ ਬੈਠਕ ਨੂੰ ਕਿਸਾਨ ਸਭਾ ਦੇ ਜਿਲਾ ਸਕੱਤਰ ਕਾਮਰੇਡ ਵਜੀਰ ਚੰਦ, ਸੀਪੀਆਈ ਦੇ ਜਿਲਾ ਸਕੱਤਰ ਕਾਮਰੇਡ ਹੰਸ ਰਾਜ ਗੋਲਡਨ, ਕਾਮਰੇਡ ਦਰਸ਼ਨ ਲਾਲ ਲਾਧੂਕਾ, ਕਾਮਰੇਡ ਦੀਵਾਨ ਸਿੰਘ, ਕਾਮਰੇਡ ਭਰਪੂਰ ਸਿੰਘ, ਕਾਮਰੇਡ ਮੰਗਾ ਰਾਮ ਕਟੈਹੜਾ, ਕਾਮਰੇਡ ਬਲਵੀਰ ਸਿੰਘ, ਕਾਮਰੇਡ ਸ਼ਬੇਗ, ਕਾਮਰੇਡ ਬਖਤਾਵਰ ਸਿੰਘ, ਕਾਮਰੇਡ ਮੇਜਰ ਸਿੰਘ, ਚਿਮਨ ਸਿੰਘ ਨਵਾਂ ਸਲੇਮਸ਼ਾਹ, ਕਾਮਰੇਡ ਕਾਲਾ ਸਿੰਘ, ਕਾਮਰੇਡ ਚਿਮਨ ਸਿੰਘ ਅਤੇ ਕਾਮਰੇਡ ਸਤਨਾਮ ਸਿੰਘ ਨੇ ਵੀ ਸੰਬੋਧਨ ਕੀਤਾ ।

Check Also

ਯੂਨੀਵਰਸਿਟੀ ‘ਚ 54ਵੀਂ ਸਾਲਾਨਾ ਅੰਤਰ-ਕਾਲਜ ਅਥਲੈਟਿਕਸ 14 ਦਸੰਬਰ ਤੋਂ

ਅੰਮ੍ਰਿਤਸਰ, 12 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਵਿਖੇ ਯੂਨੀਵਰਸਿਟੀ ਦੀ …

Leave a Reply