Monday, December 23, 2024

ਸਵ: ਮਹਿਮਾ ਸਿੰਘ ਕੰਗ ਨੂੰ ਸਮਰਪਿਤ ਰਹੀ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਸਮਰਾਲਾ ਦੀ ਮਾਸਿਕ ਮੀਟਿੰਗ

ਸਮਰਾਲਾ, 11 ਮਈ (ਪੰਜਾਬ ਪੋਸਟ – ਇੰਦਰਜੀਤ ਕੰਗ) – ਭ੍ਰਿਸ਼ਟਾਚਾਰ ਵਿਰੋਧੀ ਫਰੰਟ (ਰਜਿ:) ਸਮਰਾਲਾ ਦੀ ਮਾਸਿਕ ਮੀਟਿੰਗ ਫਰੰਟ ਦੇ ਪ੍ਰਧਾਨ ਕਮਾਂਡੈਂਟ PUNJ1105201934ਰਸ਼ਪਾਲ ਸਿੰਘ ਦੀ ਪ੍ਰਧਾਨਗੀ ਹੇਠ ਫਰੰਟ ਦੇ ਦਫਤਰ ਵਿਖੇ ਹੋਈ। ਮੀਟਿੰਗ ਵਿੱਚ ਖਮਾਣੋਂ ਅਤੇ ਮਾਛੀਵਾੜਾ ਫਰੰਟ ਦੇ ਮੈਂਬਰਾਂ ਨੇ ਭਾਗ ਲਿਆ।ਇਸ ਵਾਰ ਦੀ ਮਾਸਿਕ ਮੀਟਿੰਗ ਫਰੰਟ ਦੇ ਸੰਸਥਾਪਕ ਸਵ: ਮਹਿਮਾ ਸਿੰਘ ਕੰਗ ਨੂੰ ਸਮਰਪਿਤ ਕੀਤੀ ਗਈ।
              ਪਿਛਲੇ ਦਿਨੀਂ ਸੁਰਜੀਤ ਸਿੰਘ ਰਿਟਾ: ਐਸ.ਐਸ.ਪੀ ਦੀ ਬੇਵਕਤੀ ਮੌਤ ਤੇ  ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਦੋ ਮਿੰਟ ਦਾ ਮੋਨ ਧਾਰਨ ਕਰਕੇ ਵਿਛੜੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ ਗਈ। ਉਪਰੰਤ ਸ਼ਵਿੰਦਰ ਸਿੰਘ ਨੇ ਪਿਛਲੇ ਮਹੀਨੇ ਦੌਰਾਨ ਫਰੰਟ ਵੱਲੋਂ ਨਿਪਟਾਏ ਚਾਰ ਕੇਸਾਂ ਸਬੰਧੀ ਜਾਣਕਾਰੀ ਦਿੱਤੀ। ਮੰਚ ਸੰਚਾਲਨ ਦੀ ਭੂਮਿਕਾ ਜੰਗ ਸਿੰਘ ਭੰਗਲਾਂ ਨੇ ਬਾਖੂਬੀ ਨਿਭਾਈ।ਕੈਪਟਨ ਮਹਿੰਦਰ ਸਿੰਘ ਨੇ ਕਿਹਾ ਕਿ ਇਸ ਵਾਰ ਵੋਟਰਾਂ ਨੂੰ  ਨਵੇਂ ਅਤੇ ਵਧੀਆ  ਬੰਦਿਆਂ ਨੂੰ ਅੱਗੇ ਲਿਆਉਣਾ ਚਾਹੀਦਾ ਹੈ।ਕੇਵਲ ਸਿੰਘ ਹੇਡੋਂ ਨੇ ਕਿਹਾ ਕਿ ਹਰੇਕ ਸਰਕਾਰੀ ਮਹਿਕਮੇਂ ਵਿੱਚ ਕਾਨੂੰਨ ਨਾਲ ਕੰਮ ਹੋਣਾ ਚਾਹੀਦਾ ਹੈ ਅਤੇ ਹਰੇਕ ਕੰਮ ਦੀ ਸਰਕਾਰੀ ਫੀਸ ਸਬੰਧੀ ਹਰੇਕ ਦਫਤਰ ਵਿੱਚ ਸਪੱਸ਼ਟ ਤੌਰ ਤੇ ਬੋਰਡ ਲੱਗਣੇ ਚਾਹੀਦੇ ਹਨ। ਅਵਤਾਰ ਸਿੰਘ ਉਟਾਲਾਂ ਨੇ ਕੁਦਰਤ ਵੱਲੋਂ ਕਿਸਾਨਾਂ ਦੇ ਕੀਤੇ ਨੁਕਸਾਨ ਸਬੰਧੀ ‘ਕਹਿਰ’ ਕਵਿਤਾ ਸੁਣਾਈ। ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਨੇ ਕਿਹਾ ਸਵ: ਮਹਿਮਾ ਸਿੰਘ ਉਨ੍ਹਾਂ ਦੇ ਸਭ ਤੋਂ ਪੁਰਾਣੇ ਮਿੱਤਰ ਸਨ, ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਸੰਘਰਸ਼ੀਲ ਰਹਿ ਕੇ ਗੁਜਾਰੀ ਅਤੇ ਆਪਣੇ ਜ਼ਿੰਦਗੀ ਦੇ ਆਖਰੀ ਸਾਹ ਵੀ ਲੋਕ ਸੇਵਾ ਦੌਰਾਨ ਹੀ ਲਏ।ਅਜਿਹੇ ਵਿਅਕਤੀ ਸਮਾਜ ’ਚ ਵੱਖਰਾ ਸਥਾਨ ਰੱਖਦੇ ਹਨ ਅਤੇ ਹਮੇਸ਼ਾਂ ਯਾਦ ਕੀਤੇ ਜਾਂਦੇ ਹਨ।ਜਿਸ ਦੀ ਮਿਸਾਲ ਇਹ ਹੈ ਕਿ ਉਹ ਅੱਜ ਵੀ 10 ਸਾਲਾਂ ਬਾਅਦ ਸਾਡੇ ਵਿੱਚ ਮੌਜੂਦ ਹਨ। ਡਾ. ਪਰਮਿੰਦਰ ਸਿੰਘ ਬੈਨੀਪਾਲ ਨੇ ਸਵ: ਮਹਿਮਾ ਸਿੰਘ ਦੁਆਰਾ ਕੀਤੇ ਕਾਰਜਾਂ ਖਾਸ ਕਰਕੇ ਸਮਰਾਲਾ ਵਿੱਚ ਖੜ੍ਹੀਆਂ ਕੀਤੀਆਂ ਦੋ ਸੰਸਥਾਵਾਂ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਅਤੇ ਅਧਿਆਪਕ ਚੇਤਨਾ ਮੰਚ ਦੀ ਸਰਾਹਨਾ ਕੀਤੀ।ਕਹਾਣੀਕਾਰ ਸੰਦੀਪ ਸਮਰਾਲਾ ਨੇ ਸਵ: ਮਹਿਮਾ ਸਿੰਘ ਕੰਗ ਦੇ ਅਧਿਆਪਨ ਕਿੱਤੇ ਅਤੇ ਆਪਣੇ ਸਕੂਲੀ ਜੀਵਨ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਕਿ ਕਿਸ ਤਰ੍ਹਾਂ ਉਨ੍ਹਾਂ ਸੱਤਵੀਂ ਜਮਾਤ ਵਿੱਚ ਅੰਗਰੇਜ਼ੀ ਸਿੱਖਣ ਦੀ ਸ਼ੁਰੂਆਤ ਕੀਤੀ। ਦੀਪ ਦਿਲਬਰ ਨੇ ਮਹਿਮਾ ਸਿੰਘ ਕੰਗ ਦਾ ‘ਰੇਖਾ ਚਿੱਤਰ’ ਪੜ੍ਹ ਕੇ ਸੁਣਾਇਆ ਅਤੇ ਮੌਜੂਦਾ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ‘ਨੋਟਾ’ ਦੀ ਮਹੱਤਤਾ ਦੱਸਦਾ ਇੱਕ ਗੀਤ ‘ਮੈਂ ਨੋਟਾ ਬੋਲ ਰਿਹਾਂ’ ਬੜੇ ਹੀ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ।ਨਿਰਮਲ ਸਿੰਘ ਜੀ.ਓ.ਜੀ ਨੇ ਸਮਰਾਲਾ ਹਲਕੇ ਦੇ ਵਿਕਾਸ ਸਬੰਧੀ ਮੌਜੂਦਾ ਸਰਕਾਰ ਦੀਆਂ ਨਾਕਾਮਯਾਬੀਆਂ ਸਬੰਧੀ ਵਿਅੰਗਮਈ ਟਿੱਪਣੀਆਂ ਕੀਤੀ।
ਅਖੀਰ ਵਿੱਚ ਕਮਾਂਡੈਂਟ ਰਸ਼ਪਾਲ ਸਿੰਘ ਸਵ: ਮਹਿਮਾ ਸਿੰਘ ਕੰਗ ਦੀ 10ਵੀਂ ਬਰਸੀ ਮੌਕੇ ਉਨ੍ਹਾਂ ਦੀ ਸਖਸ਼ੀਅਤ ਸਬੰਧੀ ਗੱਲਾਂ ਸਾਂਝੀਆਂ ਕੀਤੀਆਂ ਅਤੇ ਕਿਹਾ ਅਜਿਹੇ ਵਿਅਕਤੀ ਟਾਵੇਂ ਟਾਵੇਂ ਹੀ ਹੁੰਦੇ ਹਨ ਜੋ ਆਪਣਾ ਸਾਰਾ ਜੀਵਨ ਸਮਾਜ ਦੀ ਸੇਵਾ ਲਈ ਨਿਰਸਵਾਰਥ ਹੋ ਕੇ ਨਿਛਾਵਰ ਕਰ ਦਿੰਦੇ ਹਨ।
             ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਹੋਰਨਾਂ ਤੋਂ ਇਲਾਵਾ ਸ਼ਰਨਜੀਤ ਸਿੰਘ ਐਕਸਾਈਜ਼ ਸੁਪਰਡੈਂਟ, ਸੁਰਿੰਦਰ ਕੁਮਾਰ, ਪ੍ਰੇਮ ਨਾਥ, ਦਰਸ਼ਨ ਸਿੰਘ ਕੰਗ, ਰਾਜਿੰਦਰ ਸਿੰਘ, ਕੇਵਲ ਕ੍ਰਿਸ਼ਨ, ਬੰਤ ਸਿੰਘ, ਪ੍ਰਿਤਪਾਲ ਸਿੰਘ, ਬਲਵੀਰ ਸਿੰਘ, ਸੁਖਵਿੰਦਰ ਸਿੰਘ ਮਾਛੀਵਾੜਾ ਪ੍ਰਧਾਨ, ਕਰਨੈਲ ਸਿੰਘ, ਮਾ. ਪੁਖਰਾਜ ਸਿੰਘ ਘੁਲਾਲ, ਇੰਦਰਜੀਤ ਸਿੰਘ ਕੰਗ, ਸਮਸ਼ੇਰ ਸਿੰਘ, ਕਹਾਣੀਕਾਰ ਨੇਤਰ ਸਿੰਘ ਮੁੱਤੋਂ, ਪ੍ਰਿਥੀਪਾਲ ਸਿੰਘ, ਬਲਦੇਵ ਸਿੰਘ ਖਮਾਣੋਂ, ਸਵਰਨ ਸਿੰਘ ਬਿਲਾਸਪੁਰ, ਪ੍ਰਿਤਪਾਲ ਸਿੰਘ ਮਾਂਗਟ ਰਿਟਾ: ਡੀ.ਐਸ.ਪੀ, ਜਗੀਰਾ ਰਾਮ, ਮਨਜੀਤ ਕੌਰ, ਰਵਿੰਦਰ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮੈਂਬਰ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply