Thursday, March 5, 2026

ਮਿਡ-ਡੇ-ਮੀਲ ਵਲੋਂ ਖਾਣੇ ਚੋਣ ਅਧਿਕਾਰੀਆਂ/ਕਰਮਚਾਰੀਆਂ ਪਾਸੋਂ ਕੀਤੀ ਜਾਵੇਗੀ ਖਾਣੇ ਦੀ ਵਸੂਲੀ

ਪਠਾਨਕੋਟ, 18 ਮਈ (ਪੰਜਾਬ ਪੋਸਟ ਬਿਊਰੋ) – ਲੋਕ ਸਭਾ ਚੋਣਾਂ-2019 ਜੋ ਕਿ 19 ਮਈ 2019 ਦੇ ਦਿਨ ਕਰਵਾਈਆਂ ਜਾ ਰਹੀਆਂ ਹਨ  ਦੇ ਲਈ ਅੱਜ ਪੋਲਿੰਗ PUNJ1805201904ਪਾਰਟੀਆਂ ਨੂੰ ਵੱਖ-ਵੱਖ ਪੋਲਿੰਗ ਸਟੇਸਨਾਂ ਦੇ ਲਈ ਰਵਾਨਾ ਕੀਤਾ ਗਿਆ।ਰਾਮਵੀਰ ਆਈ.ਏ.ਐਸ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਪਠਾਨਕੋਟ ਨੇ ਇਹ ਜਾਣਕਾਰੀ ਦਿੱਤੀ। ਜਿਕਰਯੋਗ ਹੈ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਨਿਰਧਾਰਿਤ ਸ਼ਡਿਊਲ ਅਨੁਸਾਰ ਲੋਕ ਸਭਾ ਦੀਆਂ ਆਮ ਚੋਣਾਂ-2019 ਦੇ ਸਬੰਧ ਵਿੱਚ ਵੋਟਾਂ ਦੀ ਪੋਲਿੰਗ ਮਿਤੀ 19 ਮਈ, 2019 (ਦਿਨ ਐਤਵਾਰ) ਨੂੰ ਸਵੇਰੇ 07:00 ਵਜੇ ਤੋਂ ਸ਼ਾਮ 06:00 ਵਜੇ ਤੱਕ ਜ਼ਿਲ੍ਹੇ ਦੇ ਤਿੰਨਾਂ ਅਸੈਂਬਲੀ ਸੈਗਮੈਂਟਾਂ (001-ਸੁਜਾਨਪਰ, 002-ਭੋਆ (ਅ.ਜ.) ਅਤੇ 003-ਪਠਾਨਕੋਟ) ਦੇ ਸਮੁੱਚੇ 574 ਪੋਲਿੰਗ ਸਟੇਸ਼ਨਾਂ ਤੇ ਕਰਵਾਈ ਜਾ ਰਹੀ ਹੈ
    ਉਨ੍ਹਾਂ ਦੱਸਿਆ ਕਿ ਅੱਜ ਜ਼ਿਲ੍ਹਾ ਪਠਾਨਕੋਟ ਵਿੱਚ ਦੋ ਸਥਾਨਾਂ ਤੋਂ ਚੋਣ ਪਾਰਟੀਆਂ ਰਵਾਨਾਂ ਕੀਤੀਆਂ ਗਈਆਂ ਹਨ । ਉਨ੍ਹਾਂ ਦੱਸਿਆ ਕਿ ਅਸੈਂਬਲੀ ਸੈਗਮੈਂਟ 001-ਸੁਜਾਨੁਪਰ ਦੇ ਲਈ ਸਰਕਾਰੀ ਮਾਡਲ ਸਕੂਲ ਰਣਜੀਤ ਸਾਗਰ ਡੈਮ ਸ਼ਾਹਪੁਰਕੰਡੀ ਟਾਊਨਸ਼ਿਪ ਤੋਂ ਅਤੇ ਅਸੈਂਬਲੀ ਸੈਗਮੈਂਟ 002-ਭੋਆ (ਅ.ਜ.) ਅਤੇ 003-ਪਠਾਨਕੋਟ ਲਈ ਐਸ.ਐਮ.ਡੀ.ਆਰ.ਐਸ.ਡੀ. ਕਾਲਜ ਪਠਾਨਕੋਟ ਤੋਂ ਚੋਣ ਪਾਰਟੀਆਂ ਰਵਾਨਾਂ ਕੀਤੀਆ ਗਈਆਂ ਹਨ।
ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਵਲ ਅਤੇ ਪੁਲਿਸ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਤੇ ਅਧਾਰਿਤ ਪੋਲਿੰਗ ਅਮਲੇ ਵੱਲੋਂ ਪੋਲਿੰਗ ਏਰੀਏ ਵਿਚਲੀ ਕਿਸੀ ਵੀ ਰਾਜਨੀਤਕ ਪਾਰਟੀ ,ਚੋਣ ਉਮੀਂਦਵਾਰ, ਮੋਹਤਬਰਾਂ ਅਤੇ ਆਮ ਜਨਤਾ ਪਾਸੋਂ ਖਾਣਾ ਬਿਲਕੁੱਲ ਸਵੀਕਾਰ ਨਾਂ ਕੀਤਾ ਜਾਵੇ।ਉਨ੍ਹਾਂ ਦੱਸਿਆ ਕਿ ਪੋਲਿੰਗ ਸਟਾਫ ਪੁਲਿਸ ਪਰਸੋਨਲ ਨੂੰ ਪੋਲਿੰਗ ਸਟੇਸ਼ਨਾਂ ਉੱਪਰ ਖਾਣਾ ਮਿਡ-ਡੇ-ਮੀਲ ਦੇ ਵਰਕਰਾਂ ਵੱਲੋਂ ਮਿਡ-ਡੇ-ਮੀਲ ਦੇ ਰੇਟਾ ਅਨੁਸਾਰ ਮੁਹੱਈਆ ਕਰਵਾਇਆ ਜਾਣਾ ਹੈ।ਇਸ ਉਦੇਸ਼ ਹਿੱਤ ਇਨ੍ਹਾਂ ਨੂੰ ਪੋਲਿੰਗ ਸਟੇਸ਼ਨਾਂ ਲਈ ਰਵਾਨਾ ਕਰਨ ਤੋਂ ਪਹਿਲਾਂ ਹੀ ਮਾਣਭੇਟਾਂ ਦੀ ਰਾਸ਼ੀ (ਪੋਲ ਡਿਊਟੀਲ਼ ਰਿਫਰੈਸਮੈਂਟ ਦੀ ਰਾਸ਼ੀ) ਦਿੱਤੀ ਜਾਣੀ ਹੈ ।
    ਉਨ੍ਹਾਂ ਦੱਸਿਆ ਕਿ 18 ਮਈ 2019 ਨੂੰ ਰਾਤ ਦਾ ਖਾਣਾ, 19 ਮਈ 2019 ਨੂੰ ਸਵੇਰ ਦਾ ਨਾਸ਼ਤਾ ਅਤੇ ਦੁਪਹਿਰ ਦਾ ਖਾਣਾ ਮੁਹੱਈਆ ਕਰਵਾਉਣ ਤੋਂ ਪਹਿਲਾਂ ਮਿਡ-ਡੇ-ਮੀਲ ਵਰਕਰਾਂ ਵਲੋਂ ਖਾਣੇ ਦਾ ਆਰਡਰ ਨਿਮਨ ਮੀਨੂੰ ਅਨੁਸਾਰ ਲਿਆ ਜਾਵੇਗਾ ਅਤੇ ਕੇਵਲ ਉਹਨਾਂ ਅਧਿਕਾਰੀਆਂ/ਕਰਮਚਾਰੀਆਂ ਪਾਸੋਂ ਖਾਣੇ ਦੀ ਰਾਸ਼ੀ ਵਸੂਲ ਕੀਤੀ ਜਾਵੇਗੀ, ਜੋ ਖਾਣੇ ਦਾ ਆਰਡਰ ਦੇਣਗੇ।ਜਿਹੜੇ ਪੋਲਿੰਗ ਅਧਿਕਾਰੀ/ਕਰਮਚਾਰੀ ਖਾਣੇ/ਰਿਫਰੈਸ਼ਮੈਂਟ ਲਈ ਚਾਹਵਾਨ ਨਹੀਂ ਹੋਣਗੇ, ਉਹਨਾਂ ਪਾਸੋਂ ਕੋਈ ਵੀ ਰਾਸ਼ੀ ਵਸੂਲ ਨਹੀ ਕੀਤੀ ਜਾਵੇਗੀ।ਇਸ ਤੋਂ ਇਲਾਵਾ ਪੋਲਿੰਗ ਸਟੇਸ਼ਨਾ/ਸਕੂਲਾਂ ਅੰਦਰ ਲੱਗੇ ਹੋਏ ਮਿਡ-ਡੇ ਮੀਲ ਵਰਕਰਾਂ ਨੂੰ ਖਾਣਾ ਬਣਾਉਣ ਦੀ ਅਦਾਇਗੀ ਵੀ ਉਕਤ ਅਨੁਸਾਰ ਪੋਲਿੰਗ ਪਾਰਟੀਆਂ ਨੂੰ ਦਿੱਤੀ ਗਈ ਮਾਣਭੇਟਾ ਵਾਲੀ ਰਾਸ਼ੀ ਵਿਚੋਂ ਹੀ ਕੀਤੀ ਜਾਣੀ ਹੈ, ਇਸ ਮੰਤਵ ਲਈ ਅਲੱਗ ਤੋਂ ਅਦਾਇਗੀ ਨਹੀਂ ਕੀਤੀ ਜਾਵੇਗੀ।ਉਨ੍ਹਾਂ ਦੱਸਿਆ ਕਿ ਨਾਸ਼ਤੇ ਵਿੱਚ ਚਾਹ 8 ਰੁਪਏ ਪ੍ਰਤੀ ਕੱਪ, ਸਟੱਫਡ ਪਰਾਂਠਾ 15 ਰੁਪਏ ਪ੍ਰਤੀ ਪਰਾਂਠਾ ਅਤੇ ਦਹੀਂ 10 ਰੁਪਏ ਪ੍ਰਤੀ ਪਲੇਟ ਸ਼ਾਮਲ ਹੈ।ਇਸੇ ਹੀ ਤਰ੍ਹਾਂ ਦੁਪਿਹਰ ਦਾ ਖਾਣੇ/ਰਾਤ ਦਾ ਖਾਣੇ ਵਿੱਚ ਦਾਲ, ਸਬਜੀ, ਸਲਾਦ ਅਤੇ 4 ਰੋਟੀਆਂ 60 ਰੁਪਏ ਪ੍ਰਤੀ ਥਾਲੀ (ਸਮੇਤ ਲੇਬਰ) ਸ਼ਾਮਲ ਹਨ ਅਤੇ ਖਾਣੇ ਵਾਲੀਆਂ ਇਨ੍ਹਾਂ ਆਈਟਮਾਂ ਦਾ ਰੇਟ ਸਮੇਤ ਬਣਵਾਈ ਹੈ।

Check Also

ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …

Leave a Reply