Sunday, December 22, 2024

ਕਾਮੇਡੀ ਤੇ ਰੋਮਾਂਸ ਨਾਲ ਭਰਪੂਰ ਹੋਵੇਗੀ ਫ਼ਿਲਮ `ਛੜਾ`

      PUNJ1805201915     ਏ.ਐਂਡ.ਏ ਐਡਵਾਈਜ਼ਰ ਪੰਜਾਬੀ ਫ਼ਿਲਮਾਂ ਦੇ ਨਿਰਮਾਣ ਕਾਰਜ ਲਈ ਇੱਕ ਜਾਣੀ ਪਛਾਣੀ ਕੰਪਨੀ ਹੈ।ਜਿਸ ਨੇ ਪਿਛਲੇ ਕੁੱਝ ਕੁ ਹੀ ਸਮੇਂ ਵਿੱਚ ਇੱਕ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ।`ਕੈਰੀ ਆਨ ਜੱਟਾ 2` , `ਵਧਾਈਆਂ ਜੀ ਵਧਾਈਆ` ਅਤੇ `ਬੈਂਡ ਬਾਜੇ` ਵਰਗੀਆਂ ਸੁਪਰ ਡੁਪਰ ਹਿੱਟ ਫ਼ਿਲਮਾਂ ਦਾ ਸਿਹਰਾ ਇਸੇ ਕੰਪਨੀ ਦੇ ਸਿਰ ਬੱਝਦਾ ਹੈ।ਵਪਾਰਕ ਪੱਖੋਂ ਸਫ਼ਲ ਰਹੀਆਂ ਇੰਨ੍ਹਾਂ ਫ਼ਿਲਮਾਂ ਨੇ ਇਸ ਨਿਰਮਾਣ ਕੰਪਨੀ ਦਾ ਹੌਸਲਾ ਦੁੱਗਣਾ-ਚੌਗਣਾ ਕੀਤਾ ਤਾਂ ਇਹ ਪੱਕੇ ਤੌਰ `ਤੇ ਪੰਜਾਬੀ ਸਿਨਮੇ ਨੂੰ ਸਮੱਰਪਤ ਹੋ ਗਈ।ਇਸ ਕੰਪਨੀ ਦੇ ਕਰਤਾ-ਧਰਤਾ ਅਤੁੱਲ ਭੱਲਾ ਅਤੇ ਅਮਿੱਤ ਭੱਲਾ ਬਹੁਤ ਹੀ ਮੇਹਨਤੀ ਸਖ਼ਸ ਹਨ।ਜਿੰਨ੍ਹਾਂ ਨੇ ਪੰਜਾਬੀ ਫ਼ਿਲਮਾਂ ਲਈ ਪੈਸਾ ਲਾਉਣ ਤੋਂ ਪਹਿਲਾਂ ਪੰਜਾਬੀ ਸਿਨਮੇ ਦੀ ਨਬਜ਼ ਟੋਹੀ।ਵਪਾਰਕ ਨਜ਼ਰੀਏ ਤੋਂ ਵੇਖਦਿਆਂ ਇੰਨ੍ਹਾਂ ਨੇ ਚੰਗੇ ਲੇਖਕਾਂ, ਨਿਰਦੇਸ਼ਕਾਂ, ਕਲਾਕਾਰਾਂ ਅਤੇ ਤਕਨੀਕੀ ਮਾਹਿਰਾਂ ਦਾ ਸਹਾਰਾ ਲੈ ਕੇ ਇੱਕ ਸਫ਼ਲ ਤੇ ਮੇਹਨਤੀ ਟੀਮ ਦਾ ਗਠਨ ਕੀਤਾ।ਅੱਜ ਅਤੁੱਲ ਭੱਲਾ ਤੇ ਅਮਿਤ ਭੱਲਾ ਪੰਜਾਬੀ ਸਿਨਮੇ ਲਈ ਪੂਰੀ ਤਰ੍ਹਾਂ ਸਰਗਰਮ ਹਨ ਅਤੇ ਅਗਾਮੀ 21 ਜੂਨ 2019 ਇਹ ਜੋੜੀ ਹੁਣ ਇੱਕ ਹੋਰ ਫ਼ਿਲਮ `ਛੜਾ` ਰਿਲੀਜ਼ ਕਰਨ ਲਈ ਤਿਆਰ ਹੈ।
           ਦਲਜੀਤ ਦੁਸਾਂਝ ਅਤੇ ਅਭਿਨੇਤਰੀ ਨੀਰੂ ਬਾਜਵਾ ਸਟਾਰਰ ਇਸ ਫਿਲਮ ਦਾ ਪਹਿਲਾ ਪੋਸਟਰ ਹਾਲ ਹੀ ‘ਚ ਰਲੀਜ਼ ਹੋ ਚੁੱਕਾ ਹੈ।ਫਿਲਮ ਦੇ ਪੋਸਟਰ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।ਨਿਰਮਾਤਾ ਅਤੁੱਲ ਭੱਲਾ ਅਤੇ ਅਮਿਤ ਭੱਲਾ ਅਨੁਸਾਰ ਇਹ ਫਿਲਮ ਇਕ ਵਧੀਆ ਕਾਮੇਡੀ ਵਾਲੀ ਫਿਲਮ ਹੈ, ਜਿਸ `ਚ ਰੋਮਾਂਸ ਦਾ ਤੜਕਾ ਵੀ ਦੇਖਣ ਨੂੰ ਮਿਲੇਗਾ ਅਤੇ ਫਿਲਮ ਦਾ ਟਰੇਲਰ 20 ਮਈ ਨੂੰ ਰਿਲੀਜ਼ ਕੀਤਾ ਜਾਵੇਗਾ।ਦੱਸ ਦੇਈਏ ਕਿ ਏ.ਐਂਡ.ਏ ਐਡਵਾਈਜ਼ਰ ਤੇ ਭਰਤ ਫਿਲਮਜ਼ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਦੇ ਨਿਰਮਾਤਾ ਅਤੁੱਲ ਭੱਲਾ, ਅਮਿਤ ਭੱਲਾ, ਅਨੁਰਾਗ ਸਿੰਘ, ਅਮਨ ਗਿੱਲ ਅਤੇ ਪਵਨ ਗਿੱਲ ਹਨ।ਫਿਲਮ ਦੀ ਕਹਾਣੀ ਜਗਦੀਪ ਸਿੱਧੂ ਨੇ ਲਿਖੀ ਹੈ ਅਤੇ ਨਿਰਦੇਸ਼ਨ ਵੀ ਜਗਦੀਪ ਸਿੱਧੂ ਨੇ ਹੀ ਕੀਤਾ ਹੈ।
             ਇਸ ਤੋਂ ਇਲਾਵਾ ਇਸ ਜੋੜੀ ਵਲੋਂ  ਅਦਾਕਾਰ ਐਮੀ ਵਿਰਕ ਅਤੇ ਅਦਾਕਾਰਾ ਸੋਨਮ ਬਾਵਜਾ ਦੀ ਮੁੱਖ ਭੂਮਿਕਾ ਵਾਲੀ ਪੰਜਾਬੀ ਫ਼ਿਲਮ ‘ਪੁਆੜਾ’ ਦਾ ਵੀ ਐਲਾਨ ਕੀਤਾ ਜਾ ਚੁੱਕਾ ਹੈ, ਜੋ ਕਿ ਅਗਲੇ ਸਾਲ 12 ਜੂਨ 2020  ਨੂੰ ਸਿਨੇਮਾਘਰਾਂ ‘ਚ ਪਰਦਾਪੇਸ਼ ਹੋਵੇਗੀ।ਚੰਗੇ ਨਿਰਮਾਤਾਵਾਂ ਸਹਾਰੇ ਜੇ ਅੱਜ ਪੰਜਾਬੀ ਸਿਨਮਾ ਨਰੋਏ ਕਦਮ ਪੁੱਟਦਾ ਹੋਇਆ ਅੱਗੇ ਵੱਧ ਰਿਹਾ ਹੈ ਤਾਂ ਉਹ ਅਮਿੱਤ ਭੱਲਾ ਤੇ ਅਤੁੱਲ ਭੱਲਾ ਜਿਹੇ ਮੇਹਨਤੀ, ਕਲਾ ਦੇ ਕਦਰਦਾਨ ਅਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਸਖਸ਼ਾਂ ਕਰਕੇ ਹੀ ਹੈ।
           ਜ਼ਿਕਰਯੋਗ ਹੈ ਕਿ ਭਵਿੱਖ ਵਿੱਚ ਇਹ ਜੋੜੀ ਪੰਜਾਬੀ ਸਿਨਮੇ ਲਈ ਕਈ ਹੋਰ ਵੱਡੀਆਂ ਫ਼ਿਲਮਾਂ ਦਾ ਵੀ ਨਿਰਮਾਣ ਕਰ ਰਹੀ ਹੈ।ਪ੍ਰਮਾਤਮਾ ਇਸ ਜੋੜੀ ਨੂੰ ਹਮੇਸ਼ਾਂ ਹਿੰਮਤ ਬਖਸ਼ੇ।
Harjinder Singh Jawanda

ਹਰਜਿੰਦਰ ਸਿੰਘ ਜਵੰਦਾ
ਪਟਿਆਲਾ।
ਮੋ – 94638 28000

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply