Thursday, August 7, 2025
Breaking News

ਨਿਯਮਾਂ ਨੂੰ ਅੱਖੋ-ਪਰੋਖੇ ਕਰਕੇ ਸ਼ਹਿਰ ‘ਚ ਬਣ ਰਹੀਆਂ ਹਨ ਕਮਰਸ਼ੀਅਲ ਬਿਲਡਿੰਗਾਂ – ਗੁਮਟਾਲਾ

PPN14091425

ਅੰਮ੍ਰਿਤਸਰ, 14 ਸਤੰਬਰ (ਪੰਜਾਬ ਪੋਸਟ ਬਿਊਰੋ)- ਪੀਪਲਸ ਪਾਰਟੀ ਆਫ ਪੰਜਾਬ ਦੇ ਜਿਲਾ ਪ੍ਰਧਾਨ ਮਨਮੋਹਨ ਸਿੰਘ ਗੁਮਟਾਲਾ ਨੇ ਮੇਅਰ ਬਖੱਸ਼ੀ ਰਾਮ ਅਰੋੜਾ ਵੱਲੋ ਐਮ.ਟੀ.ਪੀ ਵਿਭਾਗ ਦੇ ਅਧਿਕਾਰੀਆਂ ਦੀ ਲਗਾਈ ਗਈ ਫਟਕਾਰ ‘ਤੇ ਕਿਹਾ ਹੈ ਕਿ ਰੈਵੀਨਿਊ ਵਧਾਊਣ ਲਈ ਉਨਾਂ ਦਾ ਕੰਮ ਸ਼ਲਾਘਾਯੋਗ ਹੈ, ਪਰੰਤੁ ਇਸ ਦੇ ਲਈ ਆਦੇਸ਼ਾਂ ਨੂੰ ਸਖਤੀ ਨਾਲ ਲਾਗੂ ਕਰਣ ਦੀ ਜਰੂਰਤ ਹੈ।ਉਨਾਂ ਕਿਹਾ ਕਿ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿਚ ਨਿਯਮਾਂ ਨੂੰ ਛਿੱਕੇ ਟੰਗ ਕੇ ਕਈ ਇਮਾਰਤਾਂ ਬਣ ਰਹੀਆਂ ਹਨ । ਸ. ਗੁਮਟਾਲਾ ਨੇ ਕਿਹਾ ਕਿ ਸ਼ਹਿਰ ਦੇ ਪਾਸ਼ ਇਲਾਕੇ ਰਣਜੀਤ ਐਵੀਨਿਊ ਦੀ ਗੱਲ ਕਰੀਏ ਤਾਂ ਇਥੇ ਏ ਬਲਾਕ ਵਿੱਚ ਰਿਹਾਇਸ਼ੀ ਪਲਾਟ ‘ਤੇ ਕਮਰਸ਼ੀਅਲ ਬਿਲਡਿੰਗ ਬਣਾਈ ਜਾ ਰਹੀ ਹੈ ਅਤੇ ਇਹ ਸਾਰੀ ਖੇਡ ਨਿਗਮ ਦੇ ਐਮਟੀਪੀ ਵਿਭਾਗ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਚਲ ਰਹੀ ਹੈ।ਉਨਾਂ ਦੱਸਿਆ ਕਿ ਮਾਨਯੋਗ ਹਾਈਕੋਰਟ ਨੇ ਸੀ.ਡਬਲੂ.ਪੀ-8801 ਆਫ 2012 (ਓ.ਐਂਡ.ਐਮ) ਨੂੰ ਸਿੱਧੇ ਤੌਰ ਤੇ ਆਦੇਸ਼ ਜਾਰੀ ਕੀਤੇ ਹੋਏ ਹਨ ਕਿ ਜਿਹੜੀ ਵੀ ਕੋਈ ਕਮਰਸ਼ੀਅਲ ਬਿਲਡਿੰਗ ਦਾ ਨਿਰਮਣ ਰਿਹਾਇਸ਼ੀ ਪਲਾਟ ‘ਤੇ ਹੁੰਦਾ ਹੈ ਤਾਂ ਉਸ ਦੀ ਬਿਲਡਿੰਗ ਇੰਸਪੈਕਟਰ ਤਸਵੀਰਾ ਖਿੱਚ ਕੇ ਉਸੇ ਬਿਲਡਿੰਗ ਦੇ ਮਾਲਕ ਨੂੰ ਭੇਜੇਗਾ ਅਤੇ ਇਸ ਦੇ ਬਾਅਦ ਵੀ ਜੇਕਰ ਨਿਰਮਾਣ ਜਾਰੀ ਰਹਿੰਦਾ ਹੈ ਤਾਂ ਇਸ ਸੰਬੰਧੀ ਪੁਲਸ ਨੂੰ ਸੂਚਿਤ ਕਿਤਾ ਜਾਵੇਗਾ।ਆਦੇਸ਼ ਦੇ ਮੁਤਾਬਕ ਜਾ ਤਾਂ ਬਿਲਡਿੰਗ ਦਾ ਨਿਰਮਾਣ ਰੁਕਵਾਇਆ ਜਾਵੇਗਾ ਜਾਂ ਤਾ ਫਿਰ ਉਸ ਬਿਲਡਿੰਗ ਨੂੰ ਢਹਾਇਆ ਜਾਵੇਗਾ।ਸ. ਗੁਮਟਾਲਾ ਕਿਹਾ ਕਿ ਇਸ ਨਿਯਮ ਦੀ ਕਿਸੇ ਵੀ ਤਰਾਂ ਪਾਲਣਾ ਨਹੀਂ ਹੋ ਰਹੀ ਹੈ।ਉਨਾਂ ਮੇਅਰ ਬਖਸ਼ੀ ਰਾਮ ਅਰੋੜਾ ਤੋਂ ਮੰਗ ਕੀਤੀ ਹੈ ਕਿ ਬਣ ਰਹੀ ਬਿਲਡਿੰਗ ਦੀ ਜਾਂਚ ਕਰਵਾਈ ਜਾਵੇ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply