ਫਾਜਿਲਕਾ, 2 ਮਾਰਚ (ਵਿਨੀਤ ਅਰੋੜਾ)- ਸਥਾਨਕ ਆੜਤੀ ਐਸੋਸੀਏਸ਼ਨ ਵੱਲੋਂ ਸਵਾਮੀ ਵਿਵੇਕਾਨੰਦ ਦੀ 150ਵੀਂ ਜਯੰਤੀ ਨੂੰ ਸਮਰਪਿਤ ਅੱਖਾਂ ਦਾ ਮੁਫ਼ਤ ਜਾਂਚ ਅਤੇ ਫੈਕੋ ਆਪ੍ਰੇਸ਼ਨ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਸਿਵਲ ਸਰਜ਼ਨ ਡਾ. ਬਲਦੇਵ ਰਾਜ ਸਨ। ਵਿਸ਼ੇਸ਼ ਮਹਿਮਾਨਾਂ ਵਿਚ ਪੱਕਾ ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਦੀਨਾਨਾਥ ਸਚਦੇਵਾ, ਡੀ.ਐਫ.ਐਸ.ਸੀ. ਜੋਗਿੰਦਰ ਸਿੰਘ, ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਕੁਲਵੰਤ ਰਾਏ ਬਜਾਜ, ਮਾਰਕੀਟ ਕਮੇਟੀ ਦੇ ਸਕੱਤਰ ਸਲੋਧ ਬਿਸ਼ਨੋਈ, ਟਰੱਕ ਯੂਨੀਅਨ ਦੇ ਪ੍ਰਧਾਨ ਪਰਮਜੀਤ ਸਿੰਘ ਵੈਰੜ ਸਨ। ਕੈਂਪ ਵਿਚ ਜੈਤੋ ਆਈ ਕੇਅਰ ਹਸਪਤਾਲ ਦੇ ਡਾ. ਨਿਧੀ ਗਰਗ, ਡਾ. ਗੁਰਦਰਸ਼ਨ ਸਿੰਘ ਦੀ ਟੀਮ ਨੇ ਮਰੀਜ਼ਾਂ ਦੀ ਜਾਂਚ ਕੀਤੀ। ਇਸ ਮੌਕੇ 1700 ਮਰੀਜਾਂ ਵਿਚੋਂ 550 ਮਰੀਜਾਂ ਨੂੰ ਆਪ੍ਰੇਸ਼ਨ ਲਈ ਚੁਣਿਆ ਗਿਆ। ਜਿਨਾਂ ਦੇ ਮੁਫ਼ਤ ਆਪ੍ਰੇਸ਼ਨ ਕੀਤੇ ਜਾਣਗੇ । ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਨਿਵਾਸ ਬਿਹਾਣੀ, ਜਨਰਲ ਸਕੱਤਰ ਕੇਵਲ ਕ੍ਰਿਸ਼ਨ ਚੌਧਰੀ, ਪੁਰਸ਼ੋਤਮ ਸੇਠੀ, ਪ੍ਰੋਜੈਕਟ ਚੇਅਰਮੈਨ ਸੁਨੀਲ ਕੱਕੜ, ਗੁਰਪ੍ਰੀਤ ਸਿੰਘ ਲਵਲੀ ਕਾਠਪਾਲ, ਰਾਕੇਸ਼ ਧੂੜੀਆ, ਅਵਿਨਾਸ਼ ਕਾਲੜਾ, ਰੌਸ਼ਨ ਲਾਲ ਭੂਸਰੀ, ਬੌਬੀ ਸੇਤੀਆ, ਸੁਖਦਰਸ਼ਨ ਲਾਲ ਅਗਰਵਾਲ, ਕਰਨ ਸੇਤੀਆ, ਓਮ ਪ੍ਰਕਾਸ਼ ਸੇਤੀਆ, ਦਵਿੰਦਰ ਕੁਮਾਰ, ਸਤੀਸ਼ ਸਚਦੇਵਾ, ਅਰਜਨ ਰਾਮ ਵਿਨਾਇਕ ਆਦਿ ਨੇ ਪੂਰਨ ਸੇਵਾ ਨਿਭਾਈ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …