ਤਿੰਨ ਗੰਨਮੈਨ ਨੌਕਰੀ ਤੋਂ ਮੁਅੱਤਲ- ਨਜਾਇਜ ਕਬਜ਼ੇ ਦੀ ਜਾਂਚ ਲਈ ਪੰਜ ਮੈਂਬਰੀ ਕਮੇਟੀ ਦਾ ਗਠਨ
ਅੰਮ੍ਰਿਤਸਰ, 1 ਮਾਰਚ (ਨਰਿੰਦਰ ਪਾਲ ਸਿੰਘ)- ਨਵੰਬਰ 84 ਦੇ ਸਿੱਖ ਕਤਲੇਆਮ ਪੀੜਤ ਹਰਪਾਲ ਸਿੰਘ ‘ਤੇ ਗਿਆਨੀ ਪੂਰਨ ਸਿੰਘ ਅਤੇ ਉਸਦੇ ਪੁਤਰ ਅਤੇ ਤਿੰਨ ਗੰਨਮੈਨਾਂ ਦੁਆਰਾ ਕੀਤੇ ਹਮਲੇ ਦੇ ਮਾਮਲੇ ਵਿੱਚ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਰਵੀ ਭਗਤ ਨੇ ਸਬੰਧਤ ਤਿੰਨ ਗੰਨਮੈਨ ਨੌਕਰੀ ਤੋਂ ਮੁਅੱਤਲ ਕਰ ਦਿੱਤੇ ਹਨ, ਜਦਕਿ ਮਾਮਲੇ ਦੀ ਸਮੁੱਚੀ ਜਾਂਚ ਲਈ ਐਸ.ਡੀ.ਐਮ.-2 ਤੇ ਅਧਾਰਿਤ ਪੰਜ ਮੈਂਬਰੀ ਕਮੇਟੀ ਬਣਾ ਦਿੱਤੀ ਹੈ ਜੋ 15 ਦਿਨ ਦੇ ਅੰਦਰ ਆਪਣੀ ਰਿਪੋਰਟ ਦੇਵੇਗੀ।ਕਤਲੇਆਮ ਪੀੜਤਾਂ ਦੀ ਸਾਂਝੀ ਕਮੇਟੀ ਦੀ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਉਪ ਕਪਤਾਨ (ਡੀ) ਨਾਲ ਹੋਈ ਮੁਲਾਕਾਤ ਬਾਅਦ ਗੱਲਬਾਤ ਕਰਦਿਆਂ ਮਨੁੱਖੀ ਅਧਿਕਾਰ ਸ਼ੰਘਰਸ਼ ਕਮੇਟੀ ਦੇ ਕੌਮੀ ਪ੍ਰਧਾਨ ,ਬਾਬਾ ਦਰਸ਼ਨ ਸਿੰਘ ਕੋਮੀ, 1984 ਸਿਖ ਕਤਲੇ ਆਮ ਪੀੜਤ ਪ੍ਰੀਵਾਰ ਸੰਘਰਸ਼ ਕਮੇਟੀ ਦੇ ਜੇ. ਐੇਸ. ਸਲੁਜਾ, 1984 ਸਿਖ ਕਤਲੇਆਮ ਪੀੜਤ ਪੀ੍ਰਵਾਰ ਸੰਘਰਸ਼ ਕਮੇਟੀ ਅੰਮ੍ਰਿਤਸਰ ਦੇ ਪ੍ਰਧਾਨ ਕਸ਼ਮੀਰ ਸਿੰਘ, ਦਲੇਰ ਸਿੰਘ ਪਨੂੰ ਦਰਸ਼ਨ ਸਿੰਘ ਸਖੀਜਾ, ਸੁਰਜੀਤ ਸਿੰਘ ਰੰਧਾਵਾ, ਕੁਲਦੀਪ ਸਿੰਘ, ਜਗਮੋਹਨ ਸਿੰਘ ਸ਼ਾਂਤ, ਗੁਰਿੰਦਰ ਸਿੰਘ, ਇੰਦਰਜੀਤ ਸਿੰਘ, ਮੋਹਿੰਦਰ ਸਿੰਘ ਨੇ ਸਾਂਝੇ ਤੌਰ ਤੇ ਜਾਰੀ ਪ੍ਰੈਸ ਨੋਟ ਵਿੱਚ ਦੱਸਿਆ ਕਿ ਸਾਂਝੀ ਐਕਸ਼ਨ ਕਮੇਟੀ ਵਲੋ 23-02-2014 ਤੋ ਅਰੰਭੀ ਗਈ ਭੁੱਖ ਹੜਤਾਲ ਜੋ ਕਿ ਮਿਤੀ 25-02-2014 ਨੂੰ ਪ੍ਰਸ਼ਾਸ਼ਨ ਵਲੋ ਮੰਗਾਂ ਮੰਨਣ ਦਾ ਭਰੋਸਾ ਦਿਵਾਉਣ ਤੇ ਮੁਲਤਵੀ ਕੀਤੀ ਗਈ ਸੀ ਦੇ ਸਬੰਧ ਵਿਚ ਡਿਪਟੀ ਕਮੀਸ਼ਨਰ ਅਮ੍ਰਿੰਤਸਰ ਵਲੋ ਉਪ ਮੰਡਲ ਮਜਿਸਟ੍ਰੇਟ ਅਮਿੰਤਸਰ-2 ਪੁਲਿਸ ਕਪਤਾਨ (ਡੀ) ਅੰਮ੍ਰਿਤਸਰ ਦਿਹਾਤੀ ਉਪ ਪੁਲਿਸ ਕਪਤਾਨ ਅਟਾਰੀ ਤਹਿਸੀਲਦਾਰ ਅਮ੍ਰਿੰਤਸਰ-2 ਮੁੱਖ ਅਫਸਰ ਥਾਨਾ ਚਾਟੀਵਿੰਡ ਤੇ ਅਧਾਰਤ ਪੰਜ ਮੈਂਬਰੀ ਕਮੇਟੀ ਬਨਾ ਕੇ 15 ਦਿਨਾਂ ਵਿਚ ਰਿਪੋਰਟ ਦੇਣ ਦੇ ਹੁਕਮ ਦਿੱਤੇ ਹਨ।ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਕਪਤਾਨ (ਡੀ) ਨੇ ਦੱਸਿਆ ਹੈ ਕਿ ਹਰਪਾਲ ਸਿੰਘ ਉਪਰ 24 ਫਰਵਰੀ ਨੂੰ ਕੀਤੇ ਗਏ ਹਮਲੇ ਦੇ ਦੋਸ਼ ਤਹਿਤ ਤਿੰਨ ਗੰਨਮੈਨ ਨੌਕਰੀ ਤੋਂ ਮੁਅਤਲ ਕਰ ਦਿੱਤੇ ਗਏ ਹਨ।ਬਾਬਾ ਦਰਸ਼ਨ ਸਿੰਘ ਨੇ ਦੱਸਿਆ ਹੈ ਕਿ ਇਸ ਮਾਮਲੇ ਵਿਚ ਗਿਆਨੀ ਪੂਰਨ ਸਿੰਘ, ਉਸਦੇ ਪੁੱਤਰ ਅਤੇ ਭਤੀਜੇ ਦੀ ਗ੍ਰਿਫਤਾਰੀ ਦੀ ਕਤੀ ਗਈ ਮੰਗ ਦੇ ਸਬੰਧ ਵਿਚ ਪੁਲਸ ਅਧਿਕਾਰੀ ਨੇ ਦੱਸਿਆ ਹੈ ਕਿ ਗ੍ਰਿਫਤਾਰੀ ਦੀ ਕਾਰਵਾਈ ਚਲ ਰਹੀ ਹੈ, ਕਲੌਨੀ ਤੇ ਕੀਤੇ ਨਜਾਇਜ ਕਬਜੇ ਦੇ ਮਾਮਲੇ ਦੀ ਜਾਂਚ ਲਈ ਗਠਿਤ ਪੰਜ ਮੈਂਬਰੀ ਕਮੇਟੀ ਦੀ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ।
Check Also
ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ
ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …