ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਅੰਮ੍ਰਿਤਸਰ ਪੜ੍ਹਦਿਆਂ ਹੀ ਮੁੱਕੇਬਾਜ਼ ਕੋਚ ਬਲਜਿੰਦਰ ਸਿੰਘ ਦੀ ਟਰੇਨਿੰਗ ਦੌਰਾਨ ਮਾਣਮੱਤੀਆਂ ਪ੍ਰਾਪਤੀਆਂ ਹਾਸਲ ਕਰਨ ਵਾਲਾ ਉਭਰਦਾ ਮੁੱਕੇਬਾਜ਼ ਰਾਜਪਿੰਦਰ ਸਿੰਘ ਆਪਣੀ ਹਿੰਮਤ ਮਿਹਨਤ ਤੇ ਲਗਨ ਨਾਲ ਇਕ ਦਿਨ ਗੁਰੂ ਨਗਰੀ ਅੰਮ੍ਰਿਤਸਰ ਦਾ ਨਾਲ ਪੂਰੀ ਦੁਨੀਆਂ ਵਿੱਚ ਰੋਸ਼ਨ ਕਰੇਗਾ।
ਪਿਤਾ ਸਰਦਾਰ ਸਰਬਜੀਤ ਸਿੰਘ ਤੇ ਮਾਤਾ ਸਰਦਾਰਨੀ ਬਲਜੀਤ ਕੌਰ ਵਾਸੀ ਛੇਹਰਟਾ ਸਾਹਿਬ ਦੇ ਲਾਡਲੇ ਰਾਜਪਿੰਦਰ ਸਿੰਘ ਨੇ 2013 `ਚ ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਵਿੱਚ ਹੋਏ ਅੰਡਰ 17 ਸਾਲ ਗਰੁੱਪ ਦੇ ਖੇਡੇ ਪਹਿਲੇ ਮੁਕਾਬਲੇ `ਚ ਜਿਲਾ ਪੱਧਰ `ਤੇ ਪਹਿਲਾ ਸਥਾਨ ਅਤੇ ਰਾਜ ਪੱਧਰ `ਤੇ ਤੀਜਾ ਸਥਾਨ ਹਾਸਲ ਕਰਕੇ ਸਫ਼ਲਤਾ ਦੀਆਂ ਪੌੜੀਆਂ ਚੜ੍ਹਨੀਆਂ ਸ਼ੁੁਰੂ ਕੀਤੀਆਂ।
ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੇ ਬਾਕਸਿੰਗ ਸੈਂਟਰ ਵਿੱਚ ਮੁੱਕੇਬਾਜ਼ ਕੋਚ ਬਲਜਿੰਦਰ ਸਿੰਘ ਨੇ ਰਾਜਪਿੰਦਰ ਸਿੰਘ ਨੂੰ ਅਜਿਹਾ ਤਰਾਸ਼ਿਆ ਕਿ 2014 ਵਿੱਚ ਅੰਡਰ 19 ਸਾਲ ਵਿੱਚ ਖੇਡਦਿਆਂ ਜ਼ਿਲ੍ਹੇ ਵਿਚੋਂ ਪਹਿਲਾ ਸਥਾਨ ਅਤੇ ਪੰਜਾਬ ਸਕੂਲ ਖੇਡਾਂ ਜੋ ਪਟਿਆਲਾ ਵਿਖੇ ਹੋਈਆਂ ਵਿਚੋਂ ਵੀ ਪਹਿਲਾ ਸਥਾਨ ਹਾਸਲ ਕਰਕੇ ਗੋਲਡ ਮੈਡਲ ਪ੍ਰਾਪਤ ਕੀਤਾ।2015 ਵਿੱਚ ਸਕੂਲ ਨੈਸ਼ਨਲ ਖੇਡਾਂ ਜੋ ਦਿੱਲੀ `ਚ ਹੋਈਆਂ ਵਿਚੋਂ ਦੂਸਰਾ ਸਥਾਨ ਲੈ ਕੇ ਚਾਂਦੀ ਦਾ ਮੈਡਲ ਅਤੇ 2015 ਵਿੱਚ ਹੀ ਯੂਥ ਸਟੇਟ `ਚ ਦੂਸਰਾ ਸਥਾਨ, ਆਂਧਰਾ ਪ੍ਰਦੇਸ਼ `ਚ ਨੈਸ਼ਨਲ ਵਿੱਚ ਤੀਸਰਾ ਸਥਾਨ ਹਾਸਲ ਪ੍ਰਾਪਤ ਕੀਤਾ।ਉਸ ਨੇ ਔਰੰਗਾਬਾਦ ਵਿਖੇ 2016 `ਚ ਇੰਡੀਆ ਕੈਂਪ ਵਿੱਚ ਹਿੱਸਾ ਲਿਆ।2017 `ਚ ਪਟਿਆਲਾ ਵਿਖੇ ਹੋਈਆਂ ਸਟੇਟ ਪੱਧਰੀ ਖੇਡਾਂ ਵਿੱਚ ਦੂਸਰਾ ਅਤੇ ਪੰਜਾਬ ਰਾਜ ਖੇਡਾਂ ਵਿੱਚ ਪਹਿਲਾ ਸਥਾਨ ਲਿਆ।ਰਾਜਪਿੰਦਰ ਨੇ 2017 ਵਿੱਚ ਇੰਟਰ ਕਾਲਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਪਹਿਲਾ ਸਥਾਨ ਹਾਸਲ ਕੀਤਾ।ਇਹ ਬਹੁਤ ਮਾਣ ਵਾਲੀ ਗੱਲ ਸੀ ਕਿ ਆਲ ਇੰਡੀਆ ਇੰਟਰਵਰਸਿਟੀ ਗੋਲਡ ਮੈਡਲ ਹਾਸਲ ਕਰਨ ਵਾਲਾ ਰਾਜਪਿੰਦਰ ਸਿੰਘ ਅੰਮ੍ਰਿਤਸਰ ਤੋਂ ਇਕਲੌਤਾ ਖਿਡਾਰੀ ਸੀ।ਰਾਜਪਿੰਦਰ ਨੇ 2017-18 ਵਿੱਚ ਆਲ ਇੰਡੀਆ ਇੰਟਰਵਰਸਿਟੀ 56 ਕਿਲੋ ਵਰਗ `ਚ ਪਹਿਲਾ ਸਥਾਨ ਹਾਸਲ ਕਰਕੇ ਗੋਲਡ ਮੈਡਲ ਪ੍ਰਾਪਤ ਕੀਤਾ।ਰਾਜਪਿੰਦਰ ਸਿੰਘ ਨੇ ਵੀ 2018 ਵਿੱਚ ਸੀਨੀਅਰ ਸਟੇਟ ਜੋ ਜਲੰਧਰ ਵਿੱਚ ਹੋਈ 56 ਕਿਲੋ ਗਰੁੱਪ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਸੀਨੀਅਰ ਨੈਸਨਲ ਕੁਆਰਟਰ ਫਾਈਨਲ ਤੱਕ ਸਫਰ ਤੈਅ ਕੀਤਾ।
ਖਾਲਸਾ ਕਾਲਜ ਦੇ ਪ੍ਰਿੰਸੀਪਲ ਡਾ: ਮਹਿਲ ਸਿੰਘ, ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਡਾਕਟਰ ਇੰਦਰਜੀਤ ਸਿੰਘ ਗੋਗਆਣੀ, ਖ਼ਾਲਸਾ ਕਾਲਜ ਦੇ ਖੇਡ ਵਿਭਾਗ ਦੇ ਮੁਖੀ ਡਾ. ਦਲਜੀਤ ਸਿੰਘ, ਕੋਚ ਬਚਨ ਪਾਲ ਸਿੰਘ, ਕੋਚ ਰਣਕੀਰਤ ਸਿੰਘ ਦੀ ਹੌਸਲਾ ਅਫਜ਼ਾਈ ਸਦਕਾ ਰਾਜਪਿੰਦਰ ਸਿੰਘ ਉਘੇ ਕੋਚ ਬਲਜਿੰਦਰ ਸਿੰਘ ਪੰਜਾਬ (ਪੁਲਿਸ ਮੁੱਕੇਬਾਜ਼) ਦੀ ਕੋਚਿੰਗ ਸਦਕਾ ਇਕ ਦਿਨ ਮੁਕੇਬਾਜ਼ੀ ਦੇ ਖੇਤਰ ਵਿਚ ਸਟਾਰ ਬਣ ਕੇ ਚਮਕੇਗਾ।
ਸੁਖਬੀਰ ਸਿੰਘ ਖੁਰਮਣੀਆਂ
ਅੰਮ੍ਰਿਤਸਰ।
ਮੋ – 98555 12677