Monday, July 1, 2024

ਦਿੱਲੀ ਕਮੇਟੀ ਨੂੰ ਮਿਲੇ ਸਿੱਖ ਧਰਮ ਤੇ ਖੋਜ ਕਰ ਰਹੇ ਬੈਲਜ਼ੀਅਮ ਵਫਦ ਦੇ ਮੈਂਭਰ

22011427

ਨਵੀਂ ਦਿੱਲੀ, 22 ਜਨਵਰੀ (ਪੰਜਾਬ ਪੋਸਟ ਬਿਊਰੋ) – ਬੈਲਜ਼ੀਅਮ ਦੇ ਪ੍ਰੋਫੈਸਰ ਬੈਰਟ ਬ੍ਰੋਕੈਰਟ ਦੀ ਅਗਵਾਈ ਹੇਠ ਭਾਰਤ ਯਾਤਰਾ ਤੇ ਆਏ 24 ਵਿਦਿਆਰਥੀਆਂ ਦੇ ਵਫਦ ਨੇ ਅੱਜ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨਾਲ ਸਿੱਖ ਧਰਮ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਵਿਸ਼ੇਸ਼ ਮੁਲਾਕਾਤ ਕੀਤੀ। ਇਕ ਮਹੀਨੇ ਦੀ ਭਾਰਤ ਯਾਤਰਾ ਤੇ ਆਏ ਇਸ ਵਫਦ ਦਾ ਮੁੱਖ ਉਦੇਸ਼ ਭਾਰਤ ਦੇ ਧਰਮ ਅਤੇ ਸਭਿਆਚਾਰ ਦੀ ਜਾਣਕਾਰੀ ਇਕੱਠੀ ਕਰਕੇ ਆਪਣੀ ਪੜ੍ਹਾਈ ਨੂੰ ਪੂਰਾ ਕਰਨ ਦਾ ਹੈ। ਆਪਣੀ ਯਾਤਰਾ ਨੂੰ ਦਿੱਲੀ ਤੋਂ ਸ਼ੁਰੂ ਕਰਦੇ ਹੋਏ ਅੰਮ੍ਰਿਤਸਰ, ਵਾਰਾਣਸੀ, ਬੋਧ ਗਯਾ, ਸਿੱਕਮ ਸਣੇ ਕਈ ਥਾਵਾਂ ਤੇ ਹੁੰਦਾ ਹੋਇਆ ਇਹ ਵਫਦ ਸਿੱਖ, ਹਿੰਦੂ, ਬੋਧੀ, ਜੈਨੀ, ਈਸਾਈ ਅਤੇ ਇਸਲਾਮ ਧਰਮ ਅਤੇ ਉਸਦੇ ਸਥਾਨਾਂ ਬਾਰੇ ਜਾਣਕਾਰੀ ਇਕੱਤਰ ਕਰੇਗਾ। ਇਥੇ ਇਹ ਜ਼ਿਕਰਯੋਗ ਹੈ ਕਿ ਬੈਲਜ਼ੀਅਮ ਦੀ ਉਕਤ ਯੂਨੀਵਰਸਿਟੀ ਵਲੋਂ 2002 ਤੋਂ ਭਾਰਤੀ ਧਰਮਾਂ ਤੇ ਖੋਜ ਕਰਨ ਵਾਸਤੇ ਇਹ ਕੋਰਸ ਕੀਤਾ ਗਿਆ ਹੈ। ਗੁ. ਰਕਾਬ ਗੰਜ ਸਾਹਿਬ ਵਿਖੇ ਇਸ ਯਾਤਰਾ ਦੌਰਾਨ ਉਚੇਚੇ ਤੌਰ ਤੇ 4 ਦਿਨ ਲਈ ਰੁਕੇ ਇਸ ਵਫਦ ਨੂੰ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਮੁੱਖ ਸਲਾਹਕਾਰ ਕੁਲਮੋਹਨ ਸਿੰਘ ਵਲੋਂ ਸਿੱਖ ਧਰਮ ਵਿਚ ਅਰਦਾਸ ਦੀ ਮਹੱਤਤਾ ਬਾਰੇ ਆਪਣੇ ਭਾਸ਼ਣ ਰਾਹੀਂ ਜਾਣੂ ਕਰਾਉਂਦੇ ਹੋਏ ਸਿੱਖ ਧਰਮ ਤੇ ਖੋਜ ਕਰਨ ਲਈ ਹਰ ਪ੍ਰਕਾਰ ਦੀ ਮਦਦ ਦਿੱਲੀ ਕਮੇਟੀ ਵਲੋਂ ਦੇਣ ਦੀ ਵੀ ਪੇਸ਼ਕਸ਼ ਕੀਤੀ ਗਈ। ਇਸ ਮੌਕੇ ਦਿੱਲੀ ਕਮੇਟੀ ਵਲੋਂ ਇਸ ਵਫਦ ਨਾਲ ਤਾਲਮੇਲ ਦਾ ਕੰਮ ਦੇਖ ਰਹੇ ਸ੍ਰੀ ਗੁਰੂ ਨਾਨਕ ਦੇਵ ਖਾਲਸਾ ਕਾਲਜ (ਦੇਵ ਨਗਰ) ਦੇ ਪ੍ਰੋਫੈਸਰ ਡਾ. ਗੁਰਦੀਪ ਕੌਰ ਵੀ ਉਚੇਚੇ ਤੌਰ ਤੇ ਮੌਜ਼ੂਦ ਸਨ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ 26 ਸਾਲਾ ਨੌਜਵਾਨ ਦਾ ਮ੍ਰਿਤਕ ਸਰੀਰ ਭਾਰਤ ਪਹੁੰਚਿਆ

ਅੰਮ੍ਰਿਤਸਰ, 21 ਜੂਨ (ਜਗਦੀਪ ਸਿੰਘ) – ਪੂਰੀ ਦੁਨੀਆਂ ਅੰਦਰ ਆਪਣੇ ਨਿਵੇਕਲੇ ਸੇਵਾ ਕਾਰਜ਼ਾਂ ਕਾਰਨ ਜਾਣੇ …

Leave a Reply