Sunday, March 9, 2025
Breaking News

ਪਟਨਾ ਸਾਹਿਬ ਮਾਮਲੇ ਵਿਚ ਕੇਵਲ ਸ਼੍ਰੋਮਣੀ ਕਮੇਟੀ ਦੀ ਰਿਪੋਰਟ ਹੀ ਵਿਚਾਰੀ ਜਾਵੇਗੀ-ਸਿੰਘ ਸਾਹਿਬ

22011428

ਅੰਮ੍ਰਿਤਸਰ, 22 ਜਨਵਰੀ (ਪੰਜਾਬ ਪੋਸਟ ਬਿਊਰੋ) – ਤਖਤ ਸ੍ਰੀ ਪਟਨਾ ਸਾਹਿਬ ਪ੍ਰਬੰਧਕੀ ਬੋਰਡ ਅਤੇ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਦਰਮਿਆਨ ਪੈਦਾ ਹੋਏ ਵਿਵਾਦ ਦਾ ਨਿਪਟਾਰਾ ਕਰਦਿਆਂ ਕੇਵਲ ਤੇ ਕੇਵਲ ਸ਼੍ਰੋਮਣੀ ਕਮੇਟੀ ਦੁਆਰਾ ਭੇਜੀ ਜਾਂਚ ਕਮੇਟੀ ਦੀ ਰਿਪੋਰਟ ਤੇ ਵਿਚਾਰ ਕੀਤਾ ਜਾਵੇਗਾ।ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਅੱਜ 22 ਜਨਵਰੀ ਦੀ ਪੰਜ ਸਿੰਘ ਸਾਹਿਬਾਨ ਦੀ ਇਕਤਰਤਾ ਤੋ ਇਨਕਾਰ ਕੀਤਾ ਉਥੇ ਇਹ ਵੀ ਸਾਫ ਕੀਤਾ ਕਿ ਗਿਆਨੀ ਇਕਬਾਲ ਸਿੰਘ ਨੂੰ ਦੋਸ਼ੀ  ਵਜੋਂ ਤਲਬ ਨਹੀ ਕੀਤਾ ਜਾਵੇਗਾ, ਬਲਕਿ ਉਹ ਆਪ ਆ ਕੇ ਮਾਮਲੇ ਦੀ ਜਾਣਕਾਰੀ ਦੇਣਗੇ, ਪ੍ਰੰਤੂ ਤਖਤ ਸ੍ਰੀ ਪਟਨਾ ਸਾਹਿਬ ਪ੍ਰਬੰਧਕੀ ਬੋਰਡ ਨੂੰ ਸਾਰੀ ਸਥਿਤੀ ਸਪੱਸ਼ਟ ਕਰਨ ਲਈ ਸੱਦਿਆ ਜਾ ਰਿਹਾ ਹੈ ।ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਸੰਤ ਸਮਾਜ ਦਾ ਸੰਪੂਰਣ ਸਤਿਕਾਰ ਹੈ ਲੇਕਿਨ ਇਸ ਮਾਮਲੇ ਵਿਚ ਰਿਪੋਰਟ ਕੇਵਲ ਸ਼੍ਰੋਮਣੀ ਕਮੇਟੀ ਦੀ ਹੀ ਵਿਚਾਰੀ ਜਾਵੇਗੀ।ਇਸ ਮਾਮਲੇ ਵਿਚ ਤਖਤ ਸ੍ਰੀ ਪਟਨਾ ਸਾਹਿਬ ਦੇ ਐਡੀਸ਼ਨਲ ਜਥੇਦਾਰ ਗਿਅਨੀ ਪ੍ਰਤਾਪ ਸਿੰਘ ਠੱਟਾ ਨੂੰ ਭੁਲਾਏ ਜਾਣ ਬਾਰੇ ਪੁਛੇ ਸਵਾਲ ਦੇ ਜਵਾਬ ਵਿੱਚ  ਜਥੇਦਾਰ ਨੇ ਕਿਹਾ ‘ਗਿਆਨੀ ਪ੍ਰਤਾਪ ਸਿੰਘ ਦਾ ਕੋਈ ਕਸੂਰ ਨਹੀ, ਉਹ ਤਾਂ ਪ੍ਰਬੰਧਕੀ ਕਮੇਟੀ ਵਲੋਂ ਨਿਯੁੱਕਤ ਕੀਤੇ ਜਾਣ ਕਾਰਣ ਹੀ ਉਹ ਉਥੇ ਮੌਜੂਦ ਸਨ’।

Check Also

ਖਾਲਸਾ ਕਾਲਜ ਵੂਮੈਨ ਵਿਖੇ ਕੌਮਾਂਤਰੀ ਮਹਿਲਾ ਦਿਵਸ ’ਤੇ ਪੁੱਜੇ ਮੁੱਖ ਮੰਤਰੀ ਮਾਨ

ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – 133 ਸਾਲਾਂ ਤੋਂ ਪੂਰਵਜ੍ਹਾਂ ਦੇ ਸੁਪਨਿਆਂ ਨੂੰ ਸਕਾਰ …

Leave a Reply