Friday, February 27, 2026

ਭਗਵਾਨਪੁਰਾ ਸ਼ੂਗਰ ਮਿੱਲਜ਼ ਧੂਰੀ ਕੋਲੋਂ 74.46 ਕਰੋੜ ਦੀ ਰਿਕਵਰੀ ਕਰਨ ਲਈ ਪ੍ਰਾਪਰਟੀ ਨੂੰ ਨਿਲਾਮ ਕਰਨ ਦੀ ਪ੍ਰਵਾਨਗੀ

ਕਿਸਾਨਾਂ ਦੇ ਬਣਦੇ ਬਕਾਏ ਦੀ ਅਦਾਇਗੀ ਹਰ ਹੀਲੇ ਕਰਵਾਈ ਜਾਵੇਗੀ- ਜ਼ਿਲ੍ਹਾ ਕੁਲੈਕਟਰ
ਸੰਗਰੂਰ, 16 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ ) – ਜ਼ਿਲ੍ਹਾ ਕੁਲੈਕਟਰ ਐਸ.ਏ.ਐਸ ਨਗਰ ਮੋਹਾਲੀ ਵੱਲੋਂ ਜਾਰੀ ਕੀਤੇ ਰਿਕਵਰੀ ਸਰਟੀਫਿਕੇਟ ਅਤੇ ਉਪ Ghan Shyam Thori DCਮੰਡਲ ਮੈਜਿਸਟਰੇਟ ਧੂਰੀ ਕੋਲੋਂ ਪ੍ਰਾਪਤ ਰਿਪੋਰਟ ਦੇ ਆਧਾਰ ’ਤੇ ਜ਼ਿਲ੍ਹਾ ਕੁਲੈਕਟਰ ਸੰਗਰੂਰ ਘਨਸ਼ਿਆਮ ਥੋਰੀ ਨੇ ਭਗਵਾਨਪੁਰਾ ਸ਼ੂਗਰ ਮਿੱਲਜ਼ ਧੂਰੀ ਕੋਲੋਂ 74.46 ਕਰੋੜ ਦੀ ਰਿਕਵਰੀ ਕਰਨ ਲਈ ਅਟੈਚ ਕੀਤੀ ਗਈ ਚੱਲ-ਅਚੱਲ ਪ੍ਰਾਪਰਟੀ ਨੂੰ ਨਿਲਾਮ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਜ਼ਿਲ੍ਹਾ ਕੁਲੈਕਟਰ ਸੰਗਰੂਰ ਵੱਲੋਂ ਜਾਰੀ ਹੁਕਮ ਵਿੱਚ ਇਹ ਹਦਾਇਤ ਵੀ ਕੀਤੀ ਗਈ ਹੈ ਕਿ ਜੇਕਰ ਬਾਕੀਦਾਰ ਵੱਲੋਂ ਆਪਣੇ ਹੱਕ ਵਿੱਚ ਕਿਸੇ ਉਚ ਅਦਾਲਤ ਵੱਲੋਂ ਜਾਰੀ ਕੀਤੇ ਬੰਦੀ ਦੇ ਹੁਕਮ ਪੇਸ਼ ਕੀਤੇ ਜਾਂਦੇ ਹਨ ਤਾਂ ਅਦਾਲਤ ਦੇ ਹੁਕਮਾਂ ਦੀ ਪਾਲਣਾ ਕੀਤੀ ਜਾਵੇ ਅਤੇ ਜੇਕਰ ਬਾਕੀਦਾਰ ਵੱਲੋਂ ਬਕਾਏ ਦੀ ਰਕਮ ਵਿੱਚੋਂ ਕੋਈ ਵੀ ਰਕਮ ਜਮ੍ਹਾਂ ਕਰਵਾਈ ਜਾ ਚੁੱਕੀ ਹੈ ਜਾਂ ਮੌਕੇ ’ਤੇ ਜਮ੍ਹਾਂ ਕਰਵਾਈ ਜਾਂਦੀ ਹੈ ਤਾਂ ਬਾਕੀ ਬਚਦੀ ਰਕਮ ਦੀ ਰਿਕਵਰੀ ਲਈ ਲੋੜ ਅਨੁਸਾਰ ਸੰਪੱਤੀ ਨਿਲਾਮ ਕੀਤੀ ਜਾਵੇ।  ਜ਼ਿਲ੍ਹਾ ਕੁਲੈਕਟਰ ਨੇ ਕਿਹਾ ਕਿ ਕਿਸਾਨਾਂ ਨੂੰ ਉਨ੍ਹਾਂ ਦੇ ਬਕਾਏ ਦੀ ਬਣਦੀ ਅਦਾਇਗੀ ਹਰ ਹੀਲੇ ਕਰਵਾਈ ਜਾਵੇਗੀ।
         ਥੋਰੀ ਨੇ ਦੱਸਿਆ ਕਿ ਜ਼ਿਲ੍ਹਾ ਕੁਲੈਕਟਰ ਐਸ.ਏ.ਐਸ ਨਗਰ ਮੋਹਾਲੀ ਵੱਲੋਂ ਮੈਸ: ਭਗਵਾਨਪੁਰਾ ਸ਼ੂਗਰ ਮਿੱਲਜ਼ ਧੂਰੀ ਤੋਂ 74.46 ਕਰੋੜ ਦੀ ਰਿਕਵਰੀ ਸਬੰਧੀ ਰਿਕਵਰੀ ਸਰਟੀਫਿਕੇਟ ਭੇਜਿਆ ਗਿਆ ਸੀ ਜਿਸ ਤਹਿਤ ਧਾਰਾ 6 (1) ਰੈਵਨਿਉ ਰਿਕਵਰੀ ਐਕਟ 1890 ਤਹਿਤ ਇਸ ਸ਼ੂਗਰ ਮਿੱਲਜ਼ ਦੀ ਚੱਲ ਅਤੇ ਅਚੱਲ ਪ੍ਰਾਪਰਟੀ ਅੱਗੇ ਟਰਾਂਸਫਰ ਕਰਨ ਸਬੰਧੀ ਰੋਕ ਲਗਾ ਦਿੱਤੀ ਗਈ ਸੀ।
             ਉਨ੍ਹਾਂ ਦੱਸਿਆ ਕਿ ਤਹਿਸੀਲਦਾਰ ਧੂਰੀ ਵੱਲੋਂ ਆਪਣੀ ਰਿਪੋਰਟ ’ਚ ਲਿਖਿਆ ਗਿਆ ਕਿ ਭਗਵਾਨਪੁਰਾ ਸ਼ੂਗਰ ਮਿੱਲਜ਼ ਧੂਰੀ ਦੀ ਪਿੰਡ ਬਰੜਵਾਲ ਵਿੱਚ 40 ਬਿੱਘੇ 18 ਬਿਸਵੇ ਅਤੇ ਧੂਰੀ ਵਿੱਚ 34 ਬਿੱਘੇ 4 ਬਿਸਵੇ ਕੁਰਕ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਸੀ ਤੇ ਬਣਦੀ ਰਾਸ਼ੀ ਦੀ ਰਿਕਵਰੀ ਕਰਨ ਲਈ ਇਸ ਸ਼ੂਗਰ ਮਿੱਲ ਦੇ ਨਾਮ ਦੀ ਸਾਰੀ ਪ੍ਰਾਪਰਟੀ ਨੂੰ ਉਪ ਮੰਡਲ ਮੈਜਿਸਟਰੇਟ ਦੇ ਹੁਕਮਾਂ ਨਾਲ ਅਟੈਚ ਕਰ ਦਿੱਤਾ ਗਿਆ ਹੈ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ

ਅੰਮ੍ਰਿਤਸਰ, 26 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ …

Leave a Reply