ਸੰਗਰੂਰ, 16 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ ) – ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਪਿਛਲੇ ਸਮੇਂ
ਸਵਰਗਵਾਸ ਹੋ ਗਏ ਆਪਣੇ ਭਰਾ ਦੇ ਪਰਿਵਾਰ ਨੂੰ ਮਿਲਣ ਵਾਸਤੇ ਲੰਦਨ ਗਏ ਹੋਏ ਸਨ ਅਤੇ ਫਤਿਹਵੀਰ ਦੀ ਘਟਨਾ ਨੂੰ ਸੁਣ ਕੇ ਉਹ ਆਪਣਾ ਪਰਿਵਾਰਕ ਵਿਦੇਸ਼ੀ ਦੌਰਾ ਵਿਚ ਛੱਡ ਕੇ ਸਭ ਤੋਂ ਪਹਿਲਾਂ ਉਪਲੱਬਧ 12 ਜੂਨ ਦੀ ਟਿਕਟ ਲੈ ਕੇ ਭਾਰਤ ਪਹੁੰਚੇ ਅਤੇ ਅੱਜ ਉਹ ਫਤਿਹਵੀਰ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਉਨਾਂ ਦੇ ਘਰ ਪਹੁੰਚੇ ਅਤੇ ਪਰਿਵਾਰ ਦੀ ਮਾਨਸਿਕ ਸਥਿਤੀ ਨੂੰ ਦੇਖ ਕੇ ਕਿਹਾ ਕਿ ਇਹ ਇਕ ਅਤਿ ਦੁਖਦਾਇਕ ਘਟਨਾ ਹੈ ਜਿਸ ਨੇ ਉਨਾਂ ਨੂੰ ਅੰਦਰ ਤੱਕ ਝੰਜੋੜ ਦਿਤਾ ਹੈ।ਅਮਨ ਅਰੋੜਾ ਨੇ ਕਿਹਾ ਕਿ ਕੁਦਰਤੀ ਆਫ਼ਤਾਂ ਨਾਲ ਨਿਪਟਣ ਲਈ ਅਧੁਨਿਕ ਸਹੂਲਤਾਂ ਨਾਲ ਲੈਸ ਟਾਸਕ ਫੋਰਸ ਬਣਾਈ ਜਾਵੇ, ਜੋ ਲੋੜੀਂਦਾ ਆਪਰੇਸ਼ਨ ਕਰਨ ਵਿਚ ਮਾਹਿਰ ਹੋਵੇ ਅਤੇ ਕੁੱਝ ਹੀ ਸਮੇਂ ਵਿਚ ਪੀੜਤਾਂ ਨੂੰ ਰਾਹਤ ਦਿਵਾ ਸਕੇ।ਉਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਵਿਚ ਲਗਭਗ 14 ਲੱਖ ਟਿਊਬਵੈਲ ਹਨ ਜਿਸ ਵਿਚ ਵੱਡੀ ਤਾਦਾਦ `ਚ ਟਿਊਬਵੈਲ ਪਾਣੀ ਡੂੰਘਾ ਹੋ ਜਾਣ ਕਾਰਨ ਹਰ ਸਾਲ ਬੰਦ ਹੋ ਜਾਂਦੇ ਹਨ ਅਤੇ ਉਨ੍ਹਾਂ ਦੇ ਸਥਾਨ ਤੇ ਨਵੇਂ ਟਿਊਬਵੈਲ ਲਗਦੇ ਹਨ।ਇਸ ਲਈ ਸਰਕਾਰਾਂ ਨੂੰ ਸੁਚੇਤ ਰਹਿਣਾ ਚਾਹੀਦਾ ਹੈ ਅਤੇ ਦੁਰਘਟਨਾਵਾਂ ਨਾਲ ਨਿਪਟਣ ਲਈ ਪ੍ਰਭਾਵੀ ਨੀਤੀ ਬਣਾਉਣੀ ਚਾਹੀਦੀ ਹੈ ਤਾਂ ਕਿ ਅਜਿਹੀਆਂ ਘਟਨਾਵਾਂ ਮੁੜ ਤੋਂ ਨਾ ਵਾਪਰਨ।
ਇਸ ਮੌਕੇ ਫਤਿਹਵੀਰ ਦੇ ਦਾਦਾ ਰੋਹੀ ਸਿੰਘ, ਪਰਿਵਾਰ ਦੇ ਮੈਂਬਰ, ਐਡਵੋਕੇਟ ਹਰਪ੍ਰੀਤ ਹੰਝਰਾ ਆਦਿ ਹਾਜ਼ਰ ਸਨ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media