
ਅੰਮ੍ਰਿਤਸਰ, 2 ਮਾਰਚ ( ਪੰਜਾਬ ਪੋਸਟ ਬਿਊਰੋ)- ਕੈਬਿਨੇਟ ਮੰਤਰੀ ਸ਼੍ਰੀ ਅਨਿਲ ਜੋਸ਼ੀ ਵਲੋਂ ਕੇੰਪ ਦਫਤਰ ਵਿਖੇ ਵੱਖ-ਵੱਖ 8 ਸੰਸਥਾਵਾਂ ਨੂੰ ਆਪਣੇ ਇਖਤਿਆਰੀ ਕੋਟੇ ਵਿਚੋਂ 17 ਲੱਖ ਰੁਪਏ ਦੇ ਚੈੱਕ ਵੰਡੇ ਗਏ| ਜਿਨਾਂ ਵਿਚੋਂ, ਡੀ.ਏ.ਵੀ ਕਾਲਜ਼ ਹਾਥੀ ਗੇਟ ਨੂੰ 5 ਲੱਖ, ਭੁੱਲਰ ਐਵਨਿਊ ਵੈਲਫੇਅਰ ਐਸੋਸੀਏਸ਼ਨ ਨੂੰ 5 ਲੱਖ , ਸ਼੍ਰੀ ਲਛਮੀ ਨਾਰਾਇਣ ਰਾਗ ਸਭਾ ਸੁਸਾਇਟੀ ਨੂੰ 2 ਲੱਖ , ਪ੍ਰੀਤ ਵਿਹਾਰ ਨੂੰ ਇੱਕ ਲੱਖ , ਮੁਸਤਫਾਬਾਦ ਸ਼ਮਸ਼ਾਨ ਘਾਟ ਲਈ 2 ਲੱਖ, ਸ਼੍ਰੀ ਗੁਰੂ ਰਾਮ ਦਾਸ ਲੋਕ ਭਲਾਈ ਸੁਸਾਇਟੀ ਨੂੰ 3 ਲੱਖ, ਧਰਮਸ਼ਾਲਾ ਕਮੇਟੀ ਸੰਧੂ ਕਾਲੋਨੀ ਨੂੰ ਇੱਕ ਲੱਖ ਅਤੇ ਆਲ ਇੰਡੀਆ ਵੁਮੈਨ ਕਾਨਫਰੰਸ ਨੂੰ ਇੱਕ ਲੱਖ ਰੁਪੇ ਦੀ ਰਾਸ਼ੀ ਦਿੱਤੀ ਗਈ| ਇਸ ਮੋਕੇ ਤੇ ਕੋਂਸਲਰ ਪ੍ਰਭਜੀਤ ਸਿੰਘ ਰਟੋਲ, ਮਾਨਵ ਤਨੇਜਾ, ਪ੍ਰਿਤਪਾਲ ਸਿੰਘ ਫੋਜੀ, ਗੋਤਮ ਅਰੋੜਾ, ਐਡਵੋਕੇਟ ਸੁਦਰਸ਼ਨ ਕਪੂਰ, ਡਾ ਸੁਭਾਸ਼, ਰੰਧਾਵਾ ਜੀ, ਸੁਰਜੀਤ ਸਿੰਘ, ਹਰੀਸ਼ ਤਨੇਜਾ, ਰਾਜੇਸ਼ ਰੈਨਾ, ਰਾਜਬੀਰ ਸਿੰਘ, ਰਜਨੀ ਭਰਾਨੀ, ਐਨ.ਐਸ ਪੰਨੂ, ਸਤਿੰਦਰ ਗਿਲ, ਕਬੀਰ ਸ਼ਰਮਾ, ਅਮਨਦੀਪ ਚੰਡੀ ਆਦਿ ਮੋਜੂਦ ਸਨ ।
Punjab Post Daily Online Newspaper & Print Media