Thursday, November 21, 2024

ਦਲ-ਬਦਲੂ (ਮਿੰਨੀ-ਕਹਾਣੀ)

           ਸਾਬਕਾ ਮੰਤਰੀ ਬਘੇਲ ਸਿੰਘ ਨੇ ਪੂਰੇ ਵੀਹ ਵਰ੍ਹੇ ਆਪਣੀ ਪਾਰਟੀ `ਸੇਵਾ ਦਲ` ਦੀ ਤਨ, ਮਨ, ਧਨ ਨਾਲ ਸੇਵਾ ਕੀਤੀ ਸੀ ਤੇ ਹਰ ਕੁਰਬਾਨੀ ਦੇ ਕੇ ਵੀ ਪਾਰਟੀ ਦੀ ਸਾਖ ਨੂੰ ਬਚਾਇਆ ਸੀ।ਇਸ ਵਾਰ ਉਸ ਨੂੰ ਐਮ.ਐਲ.ਏ ਦੀ ਸੀਟ ਲਈ ਟਿਕਟ ਮਿਲਣਾਂ ਤੈਅ ਸੀ, ਪਰ ਐਨ ਆਖਰੀ ਮੌਕੇ `ਤੇ ਕਿਸੇ ਹੋਰ ਦਾ ਨਾਮ ਪਾਰਟੀ ਉਮੀਦਵਾਰ ਵਜੋਂ ਐਲਾਨ ਦਿੱਤੇ ਜਾਣ ਨਾਲ ਉਸ ਦਾ ਮਨ ਖੱਟਾ ਹੋ ਗਿਆ ਤੇ ਉਹੇ `ਸੇਵਾ ਦਲ` ਛੱਡ ਕੇ ਵਿਰੋਧੀ ਪਾਰਟੀ ਵਿੱਚ ਸ਼ਾਮਲ ਹੋ ਗਿਆ।ਵਿਰੋਧੀ ਪਾਰਟੀ ਵਲੋਂ ਨਾ ਸਿਰਫ ਉਸ ਦਾ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਗਿਆ, ਸਗੋਂ ਉਸ ਨੂੰ ਇਸੇ ਇਲਾਕੇ ਤੋਂ ਹੀ ਉਮੀਦਵਾਰ ਐਲਾਨ ਦਿੱਤਾ ਗਿਆ।ਆਪਣੀ ਇਸ ਨਵੀਂ ਪਾਰਟੀ `ਪੰਜਾਬ ਭਲਾਈ ਪਾਰਟੀ` ਦੇ ਹੱਕ ਵਿੱਚ ਪ੍ਰਚਾਰ ਕਰਦਿਆਂ ਇੱਕ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਹੋਇਆਂ ਉਹ ਕਹਿ ਰਿਹਾ ਸੀ “ਭੈਣੋ ਤੇ ਭਰਾਓ, ਮੈਂ ਪੂਰੇ ਵੀਹ ਸਾਲ `ਸੇਵਾ ਦਲ` ਦਾ ਵਫਾਦਾਰ ਸਿਪਾਹੀ ਰਿਹਾ ਹਾਂ।ਪਰ ਬੜੇ ਦੁੱਖ ਦੀ ਗੱਲ ਹੈ ਕਿ ਮੇਰੀ ਹੀ ਪਾਰਟੀ ਨੇ ਮੇਰੀ ਕਦਰ ਨਹੀਂ ਪਈ ਅਤੇ ਮੇਰੀ ਪਿੱਠ `ਚ ਛੁਰਾ ਮਾਰ ਦਿੱਤਾ।ਵੀਰੋ, ਹੁਣ ਮੈਂ ਥੋਡੀ ਪਾਰਟੀ ਦਾ ਪੱਲਾ ਫੜ੍ਹ ਲਿਐ……. ਤੇ ਇੰਨਾ ਕਹਿੰਦਿਆਂ ਹੋਇਆਂ ਉਹ ਅਚਾਨਕ ਜੋਸ਼ `ਚ ਆ ਗਿਆ ਤੇ ਬੋਲਿਆ ਆਓ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਅਸੀਂ ਰਲ੍ਹ ਕੇ ਹੰਭਲਾ ਮਾਰੀਏ ਤੇ ਸੂਬੇ ਵਿਚੋਂ `ਪੰਜਾਬ ਭਲਾਈ ਪਾਰਟੀ` ਨੂੰ ਭਜਾਈਏ ਤੇ ਮੁੜ ਸੇਵਾ ਦਲ ਦੀ ਸਰਕਾਰ ਲਿਆਈਏ”।
          ਬਘੇਲ ਸਿੰਘ ਦੇ ਇਹ ਸ਼ਬਦ ਸੁਣ ਕੇ ਓਥੇ ਬੈਠੇ ਸਾਰੇ ਲੋਕਾਂ ਵਿੱਚ ਘੁਸਰ-ਮੁਸਰ ਸ਼ੁਰੂ ਹੋ ਗਈ।ਕੁੱਝ ਲੋਕ ਮੱਠਾ-ਮੱਠਾ ਮੁਸਕਰਾਉਣ ਲੱਗ ਪਏ `ਤੇ ਕੁੱਝ ਇੱਕ ਬੇਹੱਦ ਲੋਹੇ-ਲਾਖੇ ਹੋਣ `ਤੇ ਆ ਗਏ।ਬਘੇਲ ਸਿੰਘ ਦੇ ਚਿਹਰੇ `ਤੇ ਸ਼ਰਮਿੰਦਗੀ ਸਾਫ ਝਲਕ ਰਹੀ ਸੀ ਕਿਉਂਕਿ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਸੀ।ਪਰ ਉਸ ਦੇ ਮੂਹੋਂ ਨਿਕਲੇ ਬੋਲ ਉਸ ਦੀ ਅੰਤਰ-ਆਤਮਾ ਦੀ ਅਵਾਜ਼ ਸੀ ਜਿਸ ਨੇ ਇੱਕ “ਦਲ-ਬਦਲੂ” ਨੂੰ ਕੌੜਾ ਸੱਚ ਬੋਲਣ ਲਈ ਮਜ਼ਬੂਰ ਕਰ ਦਿੱਤਾ ਸੀ।
Gurmeet S-Bhoma Btl

ਲੈਕਚਰਾਰ ਗੁਰਮੀਤ ਸਿੰਘ ਭੋਮਾ
(ਸਟੇਟ ਐਵਾਰਡੀ)
ਗਰੇਟਰ ਕੈਲਾਸ਼, ਬਟਾਲਾ।
ਮੋ – 97815-35440
 

Check Also

ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ

ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …

Leave a Reply