`ਰੱਖਾ ਸਿਹਾਂ, ਉਸ ਦਿਨ ਜਿਹੜਾ ਲੰਬੜਦਾਰਾਂ ਦਾ ਮੁੰਡਾ, ਬੰਤੇ ਹਲਵਾਈ ਦੇ ਮੁੰਡੇ ਦੀ, ਜੋ ਕਿ ਇੱਕ ਲੱਤ ਤੋਂ ਅਪਾਹਜ ਏ, ਦੀ ਰੀਸ ਲਾਉਂਦਾ ਸੀ ਨਾ, ਉਸ ਦਾ ਕੱਲ੍ਹ ਐਕਸੀਡੈਂਟ ਹੋ ਗਿਆ, ਇੱਕ ਲੱਤ ਤੋਂ ਤਾਂ ਜਮ੍ਹਾਂ ਹੀ ਨਕਾਰਾ ਹੋ ਗਿਆ,` ਬਿਸ਼ਨੇ ਨੇ ਰੱਖੇ ਨੂੰ ਕਿਹਾ।
`ਬਿਸ਼ਨ ਸਿਹਾਂ, ਸਿਆਣਿਆਂ ਨੇ ਸੱਚ ਹੀ ਤਾਂ ਕਿਹਾ ਏ, ਜੈਸੀ ਕਰਨੀ ਵੈਸੀ ਭਰਨੀ, ਕਦੇ ਵੀ ਕਿਸੇ ਅਪਾਹਜ ਵਿਅਕਤੀ ਦੀ ਨਕਲ ਨੀ ਲਾਉਣੀ ਚਾਹੀਦੀ, ਕੀ ਪਤਾ ਕਦੋਂ ਰੱਬ ਓਹੀ ਚੀਜ਼ ਆਪਾਂ ਨੂੰ ਵੀ ਦੇ ਦਵੇ, ਰੱਬ ਤੋਂ ਡਰਨਾ ਚਾਹੀਦਾ ਏ, ਨਾਲੇ ਉਹ ਨਕਲ ਲਾਉਣ ਮੁੰਡਾ, ਲੱਤ ਤੋਂ ਅਪਾਹਜ ਤਾਂ ਕੱਲ੍ਹ ਹੋਇਆ ਏ, ਪਰ ਸੋਚ ਤੋਂ ਅਪਾਹਜ ਤਾਂ ਉਹ ਉਸੇ ਦਿਨ ਹੋ ਗਿਆ ਸੀ, ਜਿਸ ਦਿਨ ਉਸ ਨੇ ਬੰਤੇ ਹਲਵਾਈ ਦੇ ਮੁੰਡੇ ਦੀ ਨਕਲ ਲਗਾਈ ਸੀ,` ਰੱਖਾ ਇਹ ਕਹਿ ਕੇ, ਪਿੱਪਲ ਦੁਆਲੇ ਬਣੇ ਥੜ੍ਹੇ ’ਤੋਂ ਉੱਠ ਖੜ੍ਹਾ ਹੋਇਆ ਤੇ ਆਪਣੇ ਕੱਪੜੇ ਝਾੜਦਾ ਹੋਇਆ ਆਪਣੇ ਘਰ ਵੱਲ੍ਹ ਨੂੰ ਤੁਰ ਪਿਆ।
ਤਸਵਿੰਦਰ ਸਿੰਘ ਬੜੈਚ
ਪਿੰਡ ਦੀਵਾਲਾ, ਤਹਿਸੀਲ ਸਮਰਾਲਾ,
ਜਿਲ੍ਹਾ ਲੁਧਿਆਣਾ।
ਮੋ – 98763-22677