ਤੁਹਾਡੇ ਨਾਲ ਬਹੁਤ ਵੱਡਾ ਧੋਖ਼ਾ ਹੋ ਰਿਹਾ ਹੈ,
ਹੁਣ ਤਾਂ ਕੰਮ ਬਹੁਤ ਹੀ ਅਨੋਖਾ ਹੋ ਰਿਹਾ ਹੈ,
ਤੁਹਾਨੂੰ ਫਸਾਇਆ ਜਾ ਰਿਹਾ ਹੈ,
ਕੁੰਡਲੀਆਂ ਦੇ ਭਰਮ ਵਿੱਚ,
ਸ਼ਰੇਆਮ ਨਾਲ ਤੁਹਾਡੇ ਧੋਖਾ ਹੋ ਰਿਹਾ ਹੈ,
ਰੂੜੀਵਾਦੀਆਂ ਦਾ ਕੰਮ ਕੁੱਝ ਸੌਖਾ ਹੋ ਰਿਹਾ ਹੈ ।
ਜੰਮਦੇ ਬੱਚੇ ਦੀ ਹੀ ਬਣਾ ਦਿੱਤੀ ਜਾਂਦੀ ਹੈ ਕੁੰਡਲੀ,
ਮਾਂ ਕੋਈ ਕਾਲਾ, ਪੀਲਾ ਨਗ ਜੜਾ ਪਾ ਲਵੇ ਵਿੱਚ ਉਂਗਲੀ,
ਤੁਹਾਡੀ ਸੋਚ ਦੀ ਕਮਜ਼ੋਰੀ ਉਹਨਾਂ ਲਈ ਸੁਨਹਿਰੀ ਮੌਕਾ ਹੋ ਰਿਹਾ ਹੈ,
ਕੁੰਡਲੀਆਂ ਦੇ ਭਰਮ ਵਿੱਚ,
ਸ਼ਰੇਆਮ ਨਾਲ ਤੁਹਾਡੇ ਧੋਖਾ ਹੋ ਰਿਹਾ ਹੈ,
ਰ੍ਰੜੀਵਾਦੀਆਂ ਦਾ ਕੰਮ ਕੁੱਝ ਸੌਖਾ ਹੋ ਰਿਹਾ ਹੈ।
ਮੰਗਲੀਕ ਕਹਿ ਕੇ ਡਰਾਇਆ ਜਾ ਰਿਹਾ ਹੈ ਆਪ ਸਭ ਨੂੰ,
ਲੋਕਾਂ ਨੇ ਤਾਂ ਮੰਨਣਾ ਹੀ ਛੱਡ ਦਿੱਤਾ ਹੈ ਹੁਣ ਰੱਬ ਨੂੰ,
ਤੁਹਾਡੀ ਹਰ ਗੇਂਦ `ਤੇ ਲੱਗ ਹੁਣ ਕਦੇ ਛੱਕਾ ਕਦੇ ਚੌਕ ਹੋ ਰਿਹਾ ਹੈ,
ਕੁੰਡਲੀਆਂ ਦੇ ਭਰਮ ਵਿੱਚ,
ਸ਼ਰੇਆਮ ਨਾਲ ਤੁਹਾਡੇ ਧੋਖਾ ਹੋ ਰਿਹਾ ਹੈ,
ਰੂੜੀਵਾਦੀਆਂ ਦਾ ਕੰਮ ਕੁੱਝ ਸੌਖਾ ਹੋ ਰਿਹਾ ਹੈ।
ਕਾਲਸਰਪਯੋਗ ਹੈ ਸੱਪ ਕੱਟ ਸਕਦਾ ਹੈ ਕਦੇ ਵੀ ਤੁਹਾਨੂੰ,
ਇਸ ਨਾਲ ਬੰਦਾ ਵੀ ਅਮੀਰ ਹੋ ਸਕਦਾ ਆਖਿਆ ਕਈਆਂ ਨੂੰ,
ਮੈਨੂੰ ਖੁਦ ਨੂੰ ਆ ਰਹੀ ਸ਼ਰਮ ਇਹ ਤਾਂ ਬਹੁਤਾ ਹੀ ਹੋ ਰਿਹਾ ਹੈ,
ਕੁੰਡਲੀਆਂ ਦੇ ਭਰਮ ਵਿੱਚ,
ਸ਼ਰੇਆਮ ਨਾਲ ਤੁਹਾਡੇ ਨਾਲ ਧੋਖਾ ਹੋ ਰਿਹਾ ਹੈ,
ਰੂੜੀਵਾਦੀਆਂ ਦਾ ਕੰਮ ਕੁੱਝ ਸੌਖਾ ਹੋ ਰਿਹਾ ਹੈ।
ਦਸ਼ਾ ਜਿਹੜੇ ਮਰਜ਼ੀ ਗ੍ਰਹਿ ਦੀ ਚੱਲੇ ਆਪਣੀ ਦਸ਼ਾ ਸਹੀ ਰੱਖੋ,
ਜੇ ਅਨਪੜ੍ਹ ਹੋ ਯਸ਼ੂ ਜਾਨ ਜ਼ਿਆਦਾ ਤਾਂ ਮੋਢੇ ਉਤੇ ਕਹੀ ਰਖੋ,
ਸੁਣ ਬੇਪਰਵਾਹ ਬੰਦਿਆ ਮਨ ਤੇਰਾ ਕਿਉਂ ਅੱਜ ਖੋਤਾ ਹੋ ਰਿਹਾ ਹੈ,
ਕੁੰਡਲੀਆਂ ਦੇ ਭਰਮ ਵਿੱਚ,
ਸ਼ਰੇਆਮ ਨਾਲ ਤੁਹਾਡੇ ਧੋਖਾ ਹੋ ਰਿਹਾ ਹੈ,
ਰੂੜੀਵਾਦੀਆਂ ਦਾ ਕੰਮ ਕੁੱਝ ਸੌਖਾ ਹੋ ਰਿਹਾ ਹੈ।
ਯਸ਼ੂ ਜਾਨ
ਪ੍ਰੀਤ ਨਗਰ, ਜਲੰਧਰ।
ਮੋ – 91159 21994