ਹਰਨੇਕ ਦੇ ਪੁੱਤਰ ਅਤੇ ਧੀ ਦੋਵੇਂ ਵਿਦੇਸ਼ ਚਲੇ ਗਏ।ਪਹਿਲਾਂ ਤਾਂ ਬੱਚਿਆਂ ਨੂੰ ਬਾਹਰ ਭੇਜਣ ਦਾ ਬੜਾ ਚਾਅ ਸੀ, ਪਰ ਅੱਜ ਸਾਰੀ ਹਵੇਲੀ ਸੁੰਨੀ ਜਿਹੀ ਜਾਪਦੀ ਸੀ।ਏਨੇ ਨੂੰ ਗੁਆਂਢੀ ਜੈਲਾ ਆਣ ਟਪਕਿਆ ਤੇ ਬੱਚਿਆਂ ਦੀ ਵਧਾਈ ਦੇਣ ਲੱਗਾ।ਹਰਨੇਕ ਦਾ ਮਨ ਭਰ ਆਇਆ ਤੇ ਕਹਿਣ ਲੱਗਾ, ‘ਯਾਰ ਅੱਜ ਤਾਂ ਇੰਝ ਪ੍ਰਤੀਤ ਹੁੰਦੈ ਜਿਵੇਂ ਘਰ ਦੀ ਫੁਲਵਾੜੀ ਗਵਾਚ ਗਈ ਹੋਵੇ।’ ਜੈਲਾ ਬੋਲਿਆ, ‘ਸ਼ੁਕਰ ਮਨਾ, ਏਥੇ ਤਾਂ ਔਲਾਦ ਮਾਂ-ਬਾਪ ਨੂੰ ਤੰਗ ਹੀ ਕਰਦੀ ਐ।’
ਸਮਾਂ ਬੀਤਿਆ ਜੈਲੇ ਦਾ ਪੁੱਤਰ ਹੋਸਟਲ ਪੜ੍ਹਨ ਜੋਗਾ ਹੋ ਗਿਆ।ਹੋਸਟਲ ਛੱਡ ਕੇ ਵਾਪਿਸ ਮੁੜਦਿਆਂ ਕਲੇਜੇ ਨੂੰ ਖੋਹ ਜਿਹੀ ਪਈ ਤੇ ਹਰਨੇਕ ਦੇ ਉਸ ਸਮੇਂ ਦੇ ਦਰਦ ਦੇ ਅਹਿਸਾਸ ਵਿੱਚ ਗੁਆਚ ਗਿਆ।
ਰਮਿੰਦਰ ਫਰੀਦਕੋਟੀ
ਨਿਊ ਹਰਿੰਦਰਾ ਨਗਰ, ਫ਼ਰੀਦਕੋਟ।
ਮੋ – 98159-53929