Friday, September 20, 2024

ਸਮਰਾਲਾ ਵਿਖੇ ਹੋਈ ਸਾਂਝੀ ਮੀਟਿੰਗ `ਚ ਜਥੇਬੰਦੀਆਂ ਵਲੋਂ ਐਕਸ਼ਨ ਕਮੇਟੀ ਦਾ ਗਠਨ

ਅਗਲੀ ਮੀਟਿੰਗ 18 ਜੁਲਾਈ ਨੂੰ
ਸਮਰਾਲਾ, 9 ਜੁਲਾਈ (ਪੰਜਾਬ ਪੋਸਟ – ਇੰਦਰਜੀਤ ਕੰਗ) – ਸਮਰਾਲਾ ਵਿਖੇ ਹੋਈ ਵੱਖ-ਵੱਖ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਸੰਦੀਪ ਸਿੰਘ PUNJ0807201906ਰੁਪਾਲੋਂ ਦੀ ਪ੍ਰਧਾਨਗੀ ਹੇਠ ਹੋਈ।ਜਿਸ ਦੌਰਾਨ ਪੰਜਾਬ ਅੰਦਰ ਵਧ ਰਹੀ ਗੁੰਡਾਗਰਦੀ ਤੇ ਲੁੱਟਮਾਰ `ਤੇ ਚਿੰਤਾ ਪ੍ਰਗਟ ਕਰਦਿਆਂ ਫੈਸਲਾ ਕੀਤਾ ਗਿਆ ਕਿ ਸਾਰਿਆਂ ਨੂੰ ਇੱਕ ਪਲੇਟਫਾਰਮ `ਤੇ ਇਕੱਠੇ ਹੋ ਕੇ ਸਾਂਝੀ ਲੜਾਈ ਲੜਨੀ ਚਾਹੀਦੀ ਹੈ।ਮੀਟਿੰਗ ਨੂੰ ਸੰਬੋਧਨ ਕਰਦਿਆਂ ਲੋਕ ਚੇਤਨਾ ਲਹਿਰ ਪੰਜਾਬ ਦੇ ਪ੍ਰਧਾਨ ਸੰਦੀਪ ਸਿੰਘ ਰੁਪਾਲੋਂ ਨੇ ਕਿਹਾ ਕਿ ਥਾਣਿਆਂ ਤੇ ਕਚਹਿਰੀਆਂ ਵਿੱਚ ਆਮ ਲੋਕਾਂ ਦੀ ਕੋਈ ਸੁਣਵਾਈ ਨਹੀਂ।ਅਪਰਾਧੀਆਂ ਦੇ ਹੌਸਲੇ ਬੁਲੰਦ ਹੋ ਰਹੇ ਹਨ।ਸਿਆਸੀ ਦਖਲਅੰਦਾਜ਼ੀ ਕਰਕੇ ਕਨੂੰਨ ਵਿਵੱਸਥਾ ਵਿਗੜ ਚੁੱਕੀ ਹੈ।ਉਨਾਂ ਕਿਹਾ ਕਿ ਇਸ ਜਬਰ ਜੁਲਮ ਖਿਲਾਫ ਸਮਰਾਲਾ ਇਲਾਕੇ ਦੀਆਂ ਵੱਖ-ਵੱਖ ਜਥੇਬੰਦੀਆਂ ਦੀ ਇਕ ਸਾਂਝੀ ਐਕਸ਼ਨ ਕਮੇਟੀ ਕਾਇਮ ਕੀਤੀ ਗਈ।ਜਿਸ ਦਾ ਪ੍ਰਧਾਨ ਸੰਤੋਖ ਸਿੰਘ ਨਾਗਰਾ ਨੂੰ ਥਾਪਿਆ ਗਿਆ ਤੇ ਕੁਲਜਿੰਦਰ ਸਿੰਘ ਬਿਜਲੀਪੁਰ ਨੂੰ ਜਰਨਲ ਸਕੱਤਰ ਅਤੇ ਅਮਰਜੀਤ ਸਿੰਘ ਬਾਲਿਓਂ ਨੂੰ ਖਜ਼ਾਨਚੀ ਬਣਾਏ ਗਏ ਹਨ। ਜਦਕਿ ਕਾਮਰੇਡ ਭਜਨ ਸਿੰਘ ਕੁੱਲ ਹਿੰਦ ਮਜ਼ਦੂਰ ਸਭਾ, ਬਹੁਜਨ ਸਮਾਜ ਪਾਰਟੀ ਵੱਲੋਂ ਬਲਦੇਵ ਸਿੰਘ ਮੰਡ, ਲਖਵੀਰ ਸਿੰਘ ਘਰਖਣਾ, ਬੰਤ ਸਿੰਘ ਸਮਰਾਲਾ, ਮੋਹਣ ਸਿੰਘ ਸਮਰਾਲਾ, ਅਮਰਜੀਤ ਸਿੰਘ ਮਾਛੀਵਾੜਾ, ਵਰਿੰਦਰ ਸ਼ਰਮਾ, ਪਰਮਜੀਤ  ਸਿੰਘ ਨੀਲੋਂ, ਭੀਮ ਸਿੰਘ ਫ਼ੌਜੀ, ਬਲਜਿੰਦਰ ਸਿੰਘ ਸਰਵਰਪੁਰ ਮੈਂਬਰ ਨਿਯੁੱਕਤ ਕੀਤੇ ਗਏ ਹਨ।ਇਸ ਨਵੀਂ ਬਣੀ ਕਮੇਟੀ ਦੀ ਅਗਲੀ ਮੀਟਿੰਗ 18 ਜੁਲਾਈ ਨੂੰ ਸਮਰਾਲਾ ਵਿਖੇ ਸੱਦੀ ਗਈ ਹੈ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਰਘਬੀਰ ਸਿੰਘ ਬੰਡਲਾ, ਸਰਬਜੀਤ ਸਿੰਘ ਪੱਪੀ, ਅਵਤਾਰ ਸਿੰਘ ਗਹਿਲੇਵਾਲ ਅਤੇ ਗੁਰਵੀਰ ਸਿੰਘ ਮੰਡਿਆਲਾ ਆਦਿ ਵੀ ਮੌਜੂਦ ਸਨ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply