Tuesday, February 18, 2025

ਅੰਤਾਂ ਦੀ ਮਹਿੰਗਾਈ ਵਿੱਚ ਪਿਸ ਰਹੀ ਆਮ ਜਨਤਾ

PPN18091421

ਖੁਜਾਲਾ, 18 ਸਤੰਬਰ (ਸਿਕੰਦਰ ਸਿੰਘ ਖਾਲਸਾ)- ਦਿਨੋਂ ਦਿਨ ਵਧ ਰਹੀ ਮਹਿੰਗਾਈ ਨੇ ਲੋਕਾਂ ਦੇ ਨੱਕ ਵਿੱਚ ਦਮ ਕਰ ਰੱਖਿਆ ਹੈ।ਭਾਰਤ ਦੇਸ਼ ਦੁਨੀਆਂ ਦਾ ਇਕ ਅਜਿਹਾ ਦੇਸ਼ ਬਣ ਚੁੱਕਿਆ ਹੈ, ਜਿਥੇ ਹਰ 15 ਦਿਨਾਂ ਬਾਅਦ ਡੀਜ਼ਲ ਅਤੇ ਪੈਟਰੋਲ ਦੇ ਰੇਟ ਵਧ ਰਹੇ ਹਨ। ਰੋਜ਼ਮਰਾ ਦੀ ਜਿੰਦਗੀ ਵਿੱਚ ਖਾਣ-ਪੀਣ ਦੀਆਂ ਵਸਤਾਂ ਦਾ ਵੀ ਹਰ ਰੋਜ਼ ਨਵਾਂ ਰੇਟ ਹੁੰਦਾ ਹੈ ਹਰ ਚੀਜ਼ ਖ੍ਰੀਦਣ ਤੋਂ ਪਹਿਲਾਂ ਸੌ ਵਾਰ ਸੋਚਣਾ ਪੈਂਦਾ ਹੈ।ਸਬਜ਼ੀਆਂ ਅਤੇ ਦਾਲਾਂ ਦਾ ਰੇਟ ਵੀ ਆਮ ਆਦਮੀ ਦੀ ਪਹੁੰਚ ਤੋਂ ਦੂਰ ਹੋ ਚੁੱਕਾ ਹੈ।ਹੁਣ ਤਾਂ ਇਹ ਕਹਾਵਤ ਵੀ ਝੂਠੀ ਹੋ ਰਹੀ ਹੈ ਕਿ “ਖਾਓ ਦਾਲ ਜਿਹੜੀ ਨਿਭੈ ਨਾਲ” ਕਿਉਂਕਿ ਦਾਲ ਵੀ ਹੁਣ ਸੌ ਰੁਪਏ ਕਿਲੋ ਤੋਂ ਉਪਰ ਵਿੱਕ ਰਹੀ ਹੈ।ਗਰੀਬ ਆਦਮੀ ਦਾ ਜਿਊਣਾ ਦੁੱਭਰ ਹੋਇਆ ਪਿਆ ਹੈ, ਉਪਰੋਂ ਮੰਦੇ ਦੀ ਮਾਰ।ਬੱਸਾਂ ਤੇ ਰੇਲ ਕਿਰਾਏ ਨੇ ਵੀ ਲੋਕਾਂ ਦੇ ਨੱਕ ਵਿੱਚ ਦਮ ਕਰ ਰੱਖਿਆ ਹੈ, ਗਰੀਬ ਜਨਤਾ ਨੂੰ ਰੋਟੀ ਦੇ ਲਾਲੇ ਪਏ ਹੋਏ ਹਨ ਪਰ ਸਮੇਂ ਦੀਆਂ ਸਰਕਾਰਾਂ ਦਾ ਇਸ ਪਾਸੇ ਕੋਈ ਖਿਆਲ ਨਹੀਂ ਹੈ।ਮੋਦੀ ਦੀ ਸਰਕਾਰ ਤੋਂ ਲੋਕਾਂ ਨੂੰ ਬਹੁਤ ਸਾਰੀਆਂ ਉਮੀਦਾਂ ਸਨ, ਜੋ ਕਿ ਖੇਰੂੰ-ਖੇਰੂੰ ਹੋ ਰਹੀਆਂ ਹਨ।

Check Also

ਬਾਬਾ ਭੂਰੀ ਵਾਲੇ ਦੇ ਸਹਿਯੋਗ ਨਾਲ ਜਿਲ੍ਹਾ ਪ੍ਰਸ਼ਾਸਨ ਸ਼ਹਿਰ ਨੂੰ ਹਰਿਆਵਲ ਭਰਪੂਰ ਬਣਾਵੇਗਾ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 17 ਫਰਵਰੀ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸਾਕਸ਼ੀ ਸਾਹਨੀ ਵਲੋਂ ਸੰਤ ਬਾਬਾ …

Leave a Reply