ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) ਸਥਾਨਕ ਫੋਟੋਗ੍ਰਾਫਰਜ ਐਕਸਪੋਜਰ ਸੁਸਾਇਟੀ ਆਫ ਅੰਮ੍ਰਿਤਸਰ (ਰਜਿ:) ਦੀ ਇੱਕ ਮੀਟਿੰਗ ਕੰਪਨੀ ਬਾਗ ਵਿਖੇ ਹੋਈ, ਜਿਸ ਵਿੱਚ ਐਕਸਪੋਜਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇੇ ਵਿਚਾਰ ਕੀਤਾ ਗਿਆ।ਇਸ ਮੀਟਿੰਗ ਵਿੱਚ ਪ੍ਰਧਾਨ ਪਰਮਜੀਤ ਸਿੰਘ (ਪੰਮਾ) ਨੇ ਪਿਛਲੇ ਦਿਨਾਂ ਵਿੱਚ ਫੋਟੋਗ੍ਰਾਫਰ ਨੂੰ ਲੁੱਟਣ ਦੀ ਘਟਨਾ ਦੀ ਪੁਰਜੋਰ ਨਿੰਦਾ ਕੀਤੀ ਅਤੇ ਪੁਲਿਸ ਅਤੇ ਸਰਕਾਰ ਨੂੰ ਬੇਨਤੀ ਕੀਤੀ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਿਆ ਜਾਵੇ ਅਤੇ ਲੁੱਟ ਖੋਹ ਕਰਨ ਵਾਲਿਆਂ ਨੂੰ ਨੱਥ ਪਾਈ ਜਾਵੇ। ਇਸ ਮੀਟਿੰਗ ਵਿੱਚ ਪਹੁੰਚੇ ਸਾਰੇ ਮੈਂਬਰਾਂ ਨੇ ਇਸ ਬਾਰੇ ਇੱਕ ਮੈਮੋਰੰਡਮ ਪੁਲਿਸ ਕਮਿਸ਼ਨਰ ਨੂੰ ਦੇਣ ਬਾਰੇ ਵਿਚਾਰ ਕੀਤਾ।ਮੀਟੰਗ ਵਿੱਚ ਜਨ: ਸਕੱਤਰ ਸਿਮਰਨਜੀਤ ਸਿੰਘ, ਉਪ ਪ੍ਰਧਾਨ ਬਲਵਿੰਦਰ ਸ਼ਰਮਾ, ਕੈਸ਼ੀਅਰ ਜਸਵਿੰਦਰ ਪਾਲ ਸਿੰਘ, ਚੇਅਰਮੈਨ ਅਜੈ ਕੁਮਾਰ, ਸੈਕਟਰੀ ਇੰਦਰਜੀਤ ਸਿੰਘ, ਸੈਕਟਰੀ ਵਰਿੰਦਰ ਸ਼ਰਮਾ, ਪੀ.ਆਰ.ਓ. ਸਰਬਜੀਤ ਸਿੰਘ, ਚਰਨਜੀਤ ਸਿੰਘ, ਸੁਦੇਸ਼ ਕੁਮਾਰ ਅਤੇ ਖਾਲਸਾ ਬਲੱਡ ਡੋਨੇਟ ਦੇ ਪ੍ਰਧਾਨ ਅਮਨਬੀਰ ਸਿੰਘ ਪਾਰਸ ਖਾਸ ਤੌਰ ਤੇ ਸ਼ਾਮਿਲ ਹੋਏ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …