ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ) -ਗੁਰਦੁਆਰਾ ਸੰਗਤਪੁਰਾ ਸਾਹਿਬ ਪਾਤਸਾਹੀ ਛੇਵੀ ਪਿੰਡ ਚੱਕ ਮੁਕੰਦ ਵਿਖੇ ਸ਼ਹੀਦ ਬਾਬਾ ਨੌਧ ਸਿੰਘ ਜੀ ਦੇ ਮੁੱਖ ਸੇਵਾਦਾਰ ਬਾਬਾ ਨੌਨਿਹਾਲ ਸਿੰਘ ਦੇ ਉਦਮ ਉਪਰਾਲੇ ਸਦਕਾ ਵੱਖ-ਵੱਖ ਪਿੰਡਾਂ ਵਿੱਚ ਚਲਾਏ ਜਾ ਰਹੇ ਗੱਤਕਾ ਅਖਾੜੇ ਦੀਆਂ ਟੀਮਾਂ ਵਿੱਚ ਸਿਖਲਾਈ ਲੈ ਰਹੇ ਬੱਚਿਆਂ ਦੇ ਆਪਸ ਵਿੱਚ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਪਿੰਡ ਚੱਕ ਮੁਕੰਦ ਦੀ ਗੱਤਕਾ ਟੀਮ ਨੇ ਸਾਨਦਾਰ ਪ੍ਰਦਰਸ਼ਨ ਕੀਤਾ।ਜੇਤੂ ਗੱਤਕਾ ਟੀਮ ਨੂੰ ਬਾਬਾ ਨੌਨਿਹਾਲ ਸਿੰਘ, ਯੂਥ ਅਕਾਲੀ ਆਗੂ ਅਤੇ ਮੈਂਬਰ ਜਿਲਾ੍ਹ ਸਹਿਕਾਰਤਾ ਵਿਭਾਗ ਗੁਰਜੀਤ ਸਿੰਘ ਬਿੱਟੂ ਚੱਕ ਮੁਕੰਦ, ਉੱਘੇ ਸਮਾਜ ਸੇਵਕ ਡਾ: ਤਸਵੀਰ ਸਿੰਘ ਲਹੌਰੀਆ ਵੱਲੋ ਦੇਸੀ ਘਿਉ ਦੇ ਡੱਬੇ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਆਪਣੇ ਸੰਬੋਧਨ ਵਿੱਚ ਬਾਬਾ ਨੌਨਿਹਾਲ ਸਿੰਘ ਅਤੇ ਬਿੱਟੂ ਚੱਕ ਮੁਕੰਦ ਨੇ ਕਿਹਾ ਕਿ ਬੱਚਿਆਂ ਨੂੰ ਆਪਣੇ ਪੁਰਾਤਨ ਅਮੀਰ ਵਿਰਸੇ ਬਾਰੇ ਜਾਣਕਾਰੀ ਹੋਣੀ ਬਹੁਤ ਜਰੂਰੀ ਹੈ। ਉਨਾਂ ਕਿਹਾ ਕਿ ਗੱਤਕੇ ਨਾਲ ਬੱਚੇ ਸਰੀਰਕ ਤੌਰ ਤੇ ਤੰਦਰੁਸਤ ਅਤੇ ਹੋਰ ਭੈੜੀਆਂ ਅਲਾਮਤਾਂ ਤੋ ਵੀ ਦੂਰ ਰਹਿਣਗੇ। ਇਸ ਅਵਸਰ ‘ਤੇ ਬਾਬਾ ਰਾਮ ਸਿੰਘ, ਸਵਿੰਦਰ ਸਿੰਘ, ਬਾਬਾ ਜਸਬੀਰ ਸਿੰਘ, ਕਾਬਲ ਸਿੰਘ, ਮਨਮੀਤ ਸਿੰਘ ਗੱਤਕਾ ਇੰਚਾਰਜ, ਹਰਜੀਤ ਸਿੰਘ, ਅੰਮ੍ਰਿਤਪਾਲ ਸਿੰਘ ਆਦਿ ਹਾਜਰ ਸਨ ।
Check Also
ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ
ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …