ਬਟਾਲਾ, 19 ਸਤੰਬਰ (ਨਰਿੰਦਰ ਬਰਨਾਲ) – ਸਮੇਂ ਸਮੇਂ ਤੋਂ ਪੰਜਾਬ ਵਿੱਚ ਅਲੱਗ ਅਲੱਗ ਸਰਕਾਰਾਂ ਆਉਂਦੀਆ ਜਾਂਦੀਆ ਰਹੀਆਂ ਹਨ ਅਤੇ ਬਟਾਲਾ ਵਾਸੀ ਵੀ ਕਿਸੇ ਨਾ ਕਿਸੇ ਪਾਰਟੀ ਦੇ ਉਮੀਦਵਾਰ ਨੂੰ ਜਿਤਾ ਕੇ ਵਿਧਾਨ ਸਭਾ ਭੇਜਦੇ ਰਹੇ ਹਨ ਪ੍ਰੰਤੂ ਅੱਜ ਤੱਕ ਕਿਸੇ ਵੀ ਉਮੀਦਵਾਰ ਨੇ ਬਟਾਲਾ ਸ਼ਹਿਰ ਦੀਆਂ ਬਾਹਰੀ ਵੱਸੋਂ ਵਾਲੀਆਂ ਕਲੌਨੀਆਂ ਜਾਂ ਮੁੱਹਲਿਆਂ ਦੀ ਸਾਰ ਨਹੀਂ ਲਈ। ਜਿਸ ਕਾਰਨ ਇਹਨ੍ਹਾ ਕਲੌਨੀਆਂ ਅਤੇ ਮੁੱਹਲਿਆਂ ਦੇ ਨਿਵਾਸੀ ਸੀਵਰੇਜ਼ ਦੀ ਘਾਟ ਅਤੇ ਟੁੱਟੀਆਂ ਗਲੀਆਂ ਕਾਰਨ ਲੰਬੇਂ ਸਮੇਂ ਤੋਂ ਨਰਕ ਭਰੀ ਜਿੰਦਗੀ ਜਿਊਂਦੇ ਆ ਰਹੇ ਹਨ। ਹੁਣ ਜਦੋਂ ਤੋਂ ਬਟਾਲਾ ਹਲਕੇ ਤੋਂ ਸ੍ਰੋਮਣੀ ਅਕਾਲੀ ਦਲ ਦੇ ਹਲਕਾ ਇੰਜਾਰਜ਼ ਸ.ਲਖਬੀਰ ਸਿੰਘ ਲੋਧੀਨੰਗਲ ਬਣੇ ਹਨ, ਉਸ ਸਮੇਂ ਤੋਂ ਉਹਨ੍ਹਾਂ ਵੱਲੋਂ ਸਾਰੇ ਸ਼ਹਿਰ ਦਾ ਦੌਰਾ ਕਰਕੇ ਇਹਨ੍ਹਾਂ ਬੁਨਿਆਦੀ ਸਹੂਲਤਾਂ ਦੀਆਂ ਘਾਟਾਂ ਨਾਲ ਜੂਝ ਰਹੇ ਲੋਕਾਂ ਨਾਲ ਰਾਬਤਾ ਕਰਕੇ ਉਹਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਦਾ ਯੋਗ ਹੱਲ ਵੀ ਕੀਤਾ ਜਾ ਰਿਹਾ ਹੈ। ਇਸ ਲੜੀ ਤਹਿਤ ਬੀਤੇ ਦਿਨ ਲਖਬੀਰ ਸਿੰਘ ਲੋਧੀਨੰਗਲ ਵੱਲੋਂ ਡੇਰਾ ਰੋਡ ਉਪਰ ਸਥਿਤ ਘੁੱਗ ਵਸਦੀ ਆਬਾਦੀ ਸੁੰਦਰ ਨਗਰ ਦਾ ਦੌਰਾ ਕੀਤਾ ਗਿਆ ਅਤੇ ਇਲਾਕਾ ਨਿਵਾਸੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆ। ਇਸ ਮੌਕੇ ਬੋਲਦਿਆਂ ਮੁੱਹਲਾ ਨਿਵਾਸੀਆਂ ਨੇ ਦੱਸਿਆ ਕਿ ਸੀਵਰੇਜ਼ ਦਾ ਪ੍ਰਬੰਧ ਨਾ ਹੋਣ ਕਾਰਨ ਘਰਾਂ ਦਾ ਗੰਦਾ ਪਾਣੀ ਹਮੇਸ਼ਾ ਗਲੀਆਂ ਵਿੱਚ ਘੁੰਮਦਾ ਰਹਿੰਦਾ ਹੈ ਅਤੇ ਬਾਰਿਸ਼ ਦੇ ਦਿਨਾਂ ਵਿੱਚ ਗਲੀਆਂ ਤਲਾਬ ਦਾ ਰੂਪ ਧਾਰਨ ਕਰ ਜਾਂਦੀਆ ਹਨ। ਜਿਸ ਕਾਰਨ ਲੋਕਾਂ ਨੂੰ ਮਲੇਰੀਆ, ਹੈਜ਼ਾ ਅਤੇ ਡੇਂਗੂ ਵਰਗੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਲੋਕਾਂ ਦੀਆਂ ਮੁਸ਼ਕਿਲਾਂ ਸੁਣਨ ਤੋਂ ਬਾਅਦ ਲਖਬੀਰ ਸਿੰਘ ਲੋਧੀਨੰਗਲ ਨੇ ਗਲੀਆਂ ਦਾ ਖੁਦ ਜਾਇਜ਼ਾ ਲਿਆ ਅਤੇ ਜਲਦ ਤੋਂ ਜਲਦ ਸੀਵਰੇਜ਼ ਦਾ ਕੰਮ ਸ਼ੁਰੂ ਕਰਵਾਉਣ ਦਾ ਭਰੋਸਾ ਦਿੱਤਾ।ਇਸ ਮੌਕੇ ਅਧਿਆਪਕ ਦਲ ਦੇ ਜ਼ਿਲ੍ਹਾ ਪ੍ਰਧਾਨ ਤਾਰਾ ਸਿੰਘ, ਤਰਸੇਮ ਪਾਲ, ਜੋਗਿੰਦਰ ਸਿੰਘ, ਪ੍ਰਵੀਨ ਸਿੰਘ, ਗੁਰਚਰਨ ਸਿੰਘ, ਹਰਦੀਪ ਸਿੰਘ ਗਿੱਲ, ਬਲਵਿੰਦਰ ਸਿੰਘ ਲਾਡੀ, ਰਾਜਕੁਮਾਰ ਸ਼ਰਮਾ, ਜਨਕ ਰਾਜ, ਲਖਬੀਰ ਕੌਰ, ਅਰੁਣਜੀਤ ਸਿੰਘ, ਨਰੇਸ਼ ਕੁਮਾਰ, ਰਾਜਨ ਕੁਮਾਰ ਆਦਿ ਹਾਜ਼ਰ ਸਨ।
Check Also
ਗਵਰਨਮੈਂਟ ਆਈ.ਟੀ.ਆਈ ਰਣਜੀਤ ਐਵਨਿਊ ‘ਚ ਗਣਤੰਤਰ ਦਿਵਸ ਸਮਾਗਮ ਆਯੋਜਿਤ
ਅੰਮ੍ਰਿਤਸਰ, 24 ਜਨਵਰੀ (ਸੁਖਬੀਰ ਸਿੰਘ) – ਗਵਰਨਮੈਂਟ ਆਈ.ਟੀ.ਆਈ ਰਣਜੀਤ ਐਵੇਨਿਊਞ ‘ਚ ਅੱਜ ਗਣਤੰਤਰ ਦਿਵਸ ਦੇ …