ਬਠਿੰਡਾ, 19 ਸਤੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਬਠਿੰਡਾ ਵਿਖੇ ਸਮੂਹ ਪੰਜਾਬੀ ਕਲਾਕਾਰਾਂ ਦੀ ਮੀਟਿੰਗ ਆਯੋਜਿਤ ਹੋਈ ਜਿਸ ਵਿਚ ਉਨ੍ਹਾਂ ਨੇ ਸਵਰਗੀ ਕੁਲਦੀਪ ਮਾਣਕ ਦੀ ਯਾਦ ਵਿਚ 30 ਨਵੰਬਰ ਨੂੰ ਪਿੰਡ ਜਲਾਲਦੀਵਾਲ ‘ਟਿੱਲਾ ਮਾਣਕ ਦਾ’ ਵਿਖੇ ਅੰਤਰਰਾਸ਼ਟਰੀ ਮੇਲਾ ਵੱਧ ਤੋਂ ਵੱਧ ਗਣਿਤ ਵਿਚ ਪਹੁੰਚ ਕੇ ਆਪਣੇ ਮਹਰੂਮ ਨੂੰ ਸੱਚੀ ਸ਼ਰਧਾਜ਼ਲੀ ਦੇਣੀ ਹੈ। ਉਨ੍ਹਾਂ ਕਿਹਾ ਕਿ ਕੁਲਦੀਪ ਮਾਣਕ ਯਾਦਗਾਰੀ ਟਰੱਸਟ (ਲੁਧਿਆਣਾ) ਦੇ ਪ੍ਰਧਾਨ ਦਿਲਬਾਗ ਹੁਸੈਨ ਅਤੇ ਚੇਅਰਮੈਨ ਬੀਬੀ ਸਰਬਜੀਤ ਮਾਣਕ ਦੀ ਅਗਵਾਈ ਹੇਠ ‘ਟਿੱਲਾ ਮਾਣਕ ਦਾ’ ਫਾਰਮ ਹਾਊਸ ਪਿੰਡ ਜਲਾਲਦੀਵਾਲ ਵਿਖੇ ਟਰੱਸਟ ਦੇ ਪ੍ਰਧਾਨ ਦਿਲਬਾਗ ਹੁਸੈਨ ਨੇ ਵੱਡੀ ਗਿਣਤੀ ਵਿਚ ਪੁੱਜੇ ਲੋਕਾ ਨੂੰ ਸੰਬੋਧਨ ਕਰਦਿਆ ਕਿਹਾ ਕਿ ਕੁਲਦੀਪ ਮਾਣਕ ਨੇ ਸਾਰਾ ਜੀਵਨ ਪੰਜਾਬੀ ਸੱਭਿਆਚਾਰ ਦੇ ਲੇਖੇ ਲਾਇਆ ਹੈ ਅਤੇ ਉਨ੍ਹਾ ਪੰਜਾਬੀ ਸੱਭਿਆਚਾਰ ਦੀ ਝੋਲੀ ਵਿਚ ਹਜਾਰਾ ਗੀਤ ਪਾਏ ਅਤੇ ਸਾਡੇ ਪੰਜਾਬੀ ਸਰੋਤਿਆ ਨੇ ਕੁਲਦੀਪ ਮਾਣਕ ਦੇ ਗੀਤਾ ਨੂੰ ਮਾਂ ਵਰਗਾ ਪਿਆਰ ਦਿੱਤਾ।ਉਨ੍ਹਾ ਕਿਹਾ ਕਿ ਕੁਲਦੀਪ ਮਾਣਕ ਦੇ ਗੀਤ ਓਦੋ ਤੱਕ ਸਰੋਤੇ ਸੁਣਦੇ ਰਹਿਣਗੇ ਜਿਨ੍ਹਾ ਚਿਰ ਸੂਰਜ ਅਤੇ ਚੰਦ ਚੜ੍ਹਦੇ ਛੁਪਦੇ ਰਹਿਣਗੇ।ਇਸ ਮੌਕੇ ਉਨ੍ਹਾ ਕਿਹਾ ਕਿ ਕੁਲਦੀਪ ਮਾਣਕ ਯਾਦਗਾਰੀ ਟਰੱਸਟ (ਲੁਧਿਆਣਾ) ਵੱਲੋ 30 ਨਵੰਬਰ ਨੂੰ ਪਿੰਡ ਜਲਾਲਦੀਵਾਲ ‘ਟਿੱਲਾ ਮਾਣਕ ਦਾ’ ਵਿਖੇ ਅੰਤਰਾਰਸਟਰੀ ਮੇਲਾ ਕਰਵਾਇਆ ਜਾ ਰਿਹਾ ਹੈ ਅਤੇ ਸਮੂਹ ਪੰਜਾਬੀਆਂ ਨੂੰ ਇਸ ਮੇਲੇ ਵਿਚ ਪਹੁੰਚਣ ਦਾ ਖੁੱਲ੍ਹਾ ਸੱਦਾ ਹੈ ਜਿਸ ਵਿਚ ਪੰਜਾਬ ਦੇ ਲੋਕ ਗਾਇਕ ਆਪਣੀ ਕਲਾਂ ਦੇ ਜੋਹਰ ਦਿਖਾਉਣਗੇ। ਇਸ ਮੌਕੇ ਉਨ੍ਹਾ ਨਾਲ ਜਨਰਲ ਸਕੱਤਰ ਚੰਦ ਸਿੰਘ ਧਾਲੀਵਾਲ, ਸੀਨੀਅਰ ਮੀਤ ਪ੍ਰਧਾਨ ਗੁਰਮੇਲ ਸਿੰੰਘ ਪ੍ਰਦੇਸੀ,ਮੀਤ ਪ੍ਰਧਾਨ ਰਵਿੰਦਰ ਸਿੰਘ ਦੀਵਾਨਾਂ, ਅਨੰਤ ਬਰਾੜ ਕੋਟਕਪੂਰਾ, ਸਮਸ਼ੇਰ, ਸਾਹਿਬ ਸਿੰਘ ਸਾਬੀ, ਫਿਲਮ ਐਂਡ ਮਿਊਜ਼ਕ ਦੇ ਮੁੱਖ ਸੰਪਾਦਕ ਪੀ.ਐਸ.ਪੁਰੇਵਾਲ, ਗੀਤਕਾਰ ਦੇਵ ਥਰੀਕੇ ਵਾਲਾ, ਜਗਜੀਤ ਸਿੰਘ ਢਿੱਲੋ ਮੀਤ ਪ੍ਰਧਾਨ ਗੀਤਕਾਰ ਅਮਰੀਕ ਸਿੰਘ ਤਲਵੰਡੀ,ਗਾਇਕ ਬੂਟਾ ਮੁਹੰਮਦ,ਗਾਇਕ ਗੁਰਮੇਲ ਸਿੰਘ ਮੇਲੀ,ਲੋਕ ਗਾਇਕ ਕਰਤਾਰ ਰਮਲਾ, ਪ੍ਰਗਟ ਖਾਨ, ਸਰਬਜੀਤ ਅਨਮੋਲ,ਗਾਇਕ ਦਲੇਰ ਪੰਜਾਬੀ, ਗੋਰਾ ਚੱਕ ਵਾਲਾ, ਗੀਤਕਾਰ ਕਰਨੈਲ ਸਿਵੀਆ, ਪ੍ਰੈਸ ਸਕੱਤਰ ਹਰਦੀਪ ਕੌਸ਼ਲ ਮੱਲ੍ਹਾ, ਗਾਇਕ ਗੁਰਮੇਲ ਮੇਲ੍ਹੀ, ਗੀਤਕਾਰ ਬਰਾੜ ਜੰਡਾ ਵਾਲਾ, ਸਰਪੰਚ ਬਲੌਰ ਸਿੰਘ ਜਲਾਲਦੀਵਾਲ, ਗੀਤਕਾਰ ਦਲੀਪ ਸਿੱਧੂ ਕਣਕਵਾਲੀਆ, ਗੀਤਕਾਰ ਸੁਖਦਰਸਨ ਸਿੰਘ ਬਰਾੜ, ਬਲਰਾਜ ਸਿੰਘ ਰਾਜਾ ਸੰਗਤ ਮੰਡੀ, ਦਰਸਨ ਸਿੰਘ ਭਾਗੀ ਲਰੁਦਗ, ਸਰਪ੍ਰਸਤ ਰਘਵੀਰ ਸਿੰਘ ਮਾਨ, ਸੰਦੀਪ ਸਿੰਘ ਘੰਡ, ਗੁਰਪ੍ਰੀਤ ਸਿੰਘ ਆਦਿ ਵੱਡੀ ਗਿਣਤੀ ਵਿੱਚ ਪਤਵੰਤੇ ਹਾਜ਼ਰ ਸਨ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …