ਭੀਖੀ/ ਮਾਨਸਾ, 17 ਜੁਲਾਈ (ਪੰਜਾਬ ਪੋਸਟ – ਕਮਲ ਕਾਂਤ) – ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਐਲਾਨੇ ਗਏ ਨੈਸ਼ਨਲ ਕਾਲਜ ਭੀਖੀ ਦੇ ਐਮ.ਏ ਪੰਜਾਬੀ ਭਾਗ ਪਹਿਲਾ (ਸਮੈਸਟਰ ਪਹਿਲਾ) ਦਾ ਨਤੀਜਾ ਸ਼ਾਨਦਾਰ ਰਿਹਾ।ਨੈਸ਼ਨਲ ਕਾਲਜ ਕਮੇਟੀ ਪ੍ਰਧਾਨ ਹਰੰਬਸ ਦਾਸ ਬਾਵਾ ਅਤੇ ਪ੍ਰਿਸੀਪਲ ਡਾ. ਐਮ.ਕੇ ਮਿਸ਼ਰਾ ਨੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਸ਼ਾਨਦਾਰ ਨਤੀਜੇ ਲਈ ਵਧਾਈ ਦਿੱਤੀ।ਪ੍ਰਿੰਸੀਪਲ ਸਾਹਿਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਸਿਮਰਨਜੀਤ ਕੌਰ ਪੁੱਤਰੀ ਰਣ ਸਿੰਘ ਨੇ 70 ਪ੍ਰਤੀਸ਼ਤ ਅੰਕ ਲੈ ਕੇ ਪਹਿਲਾ ਸਥਾਨ ਹਾਸਿਲ ਕੀਤਾ, ਜਦੋ ਕਿ ਸ਼ਿੰਦਰ ਕੌਰ ਪੁੱਤਰੀ ਅਵਤਾਰ ਸਿੰਘ 68.00 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਕ੍ਰਮਵਾਰ ਦੂਜਾ ਸਥਾਨ ਹਾਸਿਲ ਕੀਤਾ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ
ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …