Monday, July 1, 2024

ਲੋਕਾਂ ਨੂੰ ਹੱਕਾਂ ਲਈ ਜਾਗਰੂਕ ਕਰਨ ਲਈ ਵਿਸ਼ੇਸ਼ ਮੁਹਿੰਮ ਅਰੰਭੀ ਜਾਵੇਗੀ – ਆਸਲ, imSrw

ਕੈਪਸ਼ਨ - ਕਾਮਰੇਡ ਅਮਰਜੀਤ ਸਿੰਘ ਆਸਲ ਤੇ ਵਿਜੈ ਮਿਸ਼ਰਾ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ।
ਕੈਪਸ਼ਨ – ਕਾਮਰੇਡ ਅਮਰਜੀਤ ਸਿੰਘ ਆਸਲ ਤੇ ਵਿਜੈ ਮਿਸ਼ਰਾ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ।

ਅੰਮ੍ਰਿਤਸਰ, 22 ਜਨਵਰੀ (ਪੰਜਾਬ ਪੋਸਟ ਬਿਊਰੋ) – ਲੋਕ ਸਮੱਸਿਆਵਾ ਅਤੇ ਰੋਜਮਰਾ ਦੀ ਜਿੰਦਗੀ ਵਿੱਚ ਵਰਤੋ ਆਉਣ ਵਾਲੀਆ ਘਰੇਲੂ ਵਸਤਾਂ ਦੀਆ ਕੀਮਤਾਂ ਵਿੱਚ ਹੋ ਰਹੇ ਅਥਾਹ ਵਾਧੇ ਨੂੰ ਲੈ ਕੇ ਖੱਬੀਆ ਧਿਰਾਂ ਨੇ ਸਾਂਝੇ ਰੂਪ ਵਿੱਚ ਸੰਘਰਸ਼ ਵਿੱਢਣ ਦਾ ਫੈਸਲਾ ਕੀਤਾ ਹੈ ਅਤੇ 26 ਜਨਵਰੀ ਨੂੰ ਇੱਕ ਵਿਸ਼ਾਲ ਰੈਲੀ ਕਰਕੇ ਫੈਸਲਾਕੁੰਨ ਸੰਘਰਸ਼ ਦਾ ਐਲਾਨ ਕੀਤਾ ਗਿਆ ਹੈ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸੀ.ਪੀ.ਆਈ ਦੇ ਜਿਲ੍ਹਾ ਸਕੱਤਰ (ਸ਼ਹਿਰੀ) ਕਾਮਰੇਡ ਅਮਰਜੀਤ ਸਿੰਘ ਆਸਲ ਤੇ ਸੀ.ਪੀ.ਐਮ ਦੇ ਕਾਮਰੇਡ ਵਿਜੈ ਮਿਸ਼ਰਾ ਨੇ ਕਿਹਾ ਕਿ ਘਰੇਲੂ ਗੈਸ ਇੱਕ ਅਜਿਹੀ ਵਸਤੂ ਹੈ ਜਿਹੜੀ ਹਰ ਘਰ ਵਿੱਚ ਹਰ ਰੋਜ ਵਰਤੀ ਜਾਂਦੀ ਹੈ। ਉਹਨਾਂ ਕਿਹਾ ਕਿ ਘਰੇਲੂ ਗੈਸ ਇਸ ਵੇਲੇ ਸਰਕਾਰ ਨੇ 1325 ਰੁਪਏ ਦਾ ਸਿਲੰਡਰ ਕਰ ਦਿੱਤਾ ਜਿਹੜਾ ਆਮ ਆਦਮੀ ਖਰੀਦ ਨਹੀ ਸਕਦਾ। ਉਹਨਾਂ ਕਿਹਾ ਕਿ ਸਬਸਿਡੀ ਪਹਿਲੀ ਗੱਲ ਤਾਂ ਦਿੱਤੀ ਨਹੀ ਜਾਂਦੀ ਜੇਕਰ ਆ ਜਾਂਦੀ ਹੈ ਤਾਂ ਸਿਰਫ 445 ਰੁਪਏ ਆਉਦੀ ਹੈ ਅਤੇ ਸਿਲੰਡਰ ਕਰੀਬ 880 ਰੁਪਏ ਦਾ ਘਰ ਪਹੁੰਚ ਕਰਦਾ ਹੈ ਜਦ ਕਿ ਸਬਸਿਡੀ ਵਾਲਾ ਸਿਲੰਡਰ ਸਿਰਫ 435 ਰੁਪਏ ਦਾ ਹੀ ਮਿਲਦਾ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕੇਂਦਰ ਸਰਕਾਰ ਨੂੰ ਦੋਸ਼ ਦੇਣ ਤੋ ਬਿਨਾਂ ਆਪਣੇ ਪੱਧਰ ਤੇ ਕੇਰਲਾ ਵਾਂਗ  ਗੈਸ ਦੀ ਸਿਲੰਡਰ ਤੇ ਲਗਾਇਆ ਵੈਟ ਖਤਮ ਕਰੇ। ਉਹਨਾਂ ਕਿਹਾ ਕਿ ਇਸੇ ਤਰ੍ਹਾ ਬਿਜਲੀ ਵੀ ਸਰਕਾਰ ਵੱਲੋ ਮਹਿੰਗੇ ਭਾਅ ਤੇ ਦਿੱਤੀ ਜਾ ਰਹੀ ਹੈ ਅਤੇ ਉਹਨਾਂ ਦੀ ਮੰਗ ਹੈ ਕਿ ਬਿਜਲੀ ਦੋ ਰੁਪਏ ਪ੍ਰਤੀ ਯੂਨਿਟ ਤੋ ਮਹਿੰਗੀ ਨਾ ਹੋਵੇ। ਇਸੇ ਤਰ੍ਹਾ ਰਸੋਈ ਗੈਸ ਦਾ ਸਿਲੰਡਰ ਵੀ 300 ਰੁਪਏ ਤੋ ਵੱਧ ਨਾ ਹੋਵੇ ਤੇ ਸਬਸਿਡੀ ਵੀ ਸਿੱਧੇ ਰੂਪ ਵਿੱਚ ਦਿੱਤੀ ਜਾਵੇ ਅਤੇ ਬੈਂਕ ਦਾ ਝੰਜਟ ਖਤਮ ਕੀਤਾ ਜਾਵੇ। ਇਸੇ ਤਰ੍ਹਾ ਅਣਅਧਿਕਾਰਤ ਕਲੋਨੀਆ ਨੂੰ ਰੈਗੂਲਰ ਕਰਨ ਦੇ ਨਾਮ ਤੇ ਇਕੱਠਾ ਕੀਤਾ ਜਾ ਰਿਹਾ ਟੈਕਸ ਬੰਦ ਕੀਤਾ ਜਾਵੇ ਅਤੇ ਪ੍ਰਾਪਟੀ ਟੈਕਸ ਤੁਰੰਤ ਬੰਦ ਕੀਤਾ ਜਾਵੇ। ਬੁਢਾਪਾ ਪੈਨਸ਼ਨ ਵੀ ਘੱਟੋ ਘੱਟ ਤਿੰਨ ਹਜਾਰ ਰੁਪਏ ਮਹੀਨਾ ਕੀਤੀ ਜਾਵੇ ਅਤੇ ਪੈਨਸ਼ਨ ਲਗਾਉਣ ਦਾ ਤਰੀਕਾ ਵੀ ਸਰਲ ਕੀਤਾ ਜਾਵੇ। ਉਹਨਾਂ ਕਿਹਾ ਕਿ ਸਰਕਾਰ ਨੇ ਪ੍ਰਾਪਟੀ ਟੈਕਸ ਲਗਾ ਕੇ ਘਰਾਂ ਦੇ ਮਾਲਕਾ ਨੂੰ ਆਪਣੇ ਘਰਾਂ ਵਿੱਚ ਹੀ ਕਿਰਾਏਦਾਰ ਬਣਾ ਦਿੱਤਾ ਹੈ। ਉਹਨਾਂ ਕਿਹਾ ਕਿ ਇਸੇ ਤਰ੍ਹਾ ਪ੍ਰਾਈਵੇਟ ਅਦਰਿਆ ਵਿੱਚ ਕੰਮ ਕਰਦੇ ਹਰੇਕ ਵਰਕਰ ਦੀ ਘੱਟੋ ਘੱਟ ਪੈਨਸ਼ਨ ਤਿੰਨ ਹਜਾਰ ਰੁਪਏ ਮਹੀਨਾ ਕੀਤੀ ਜਾਵੇ। ਉਹਨਾਂ ਕਿਹਾ ਕਿ ਪੈਨਸ਼ਨ ਦੀ ਲੜਾਈ ਵਰਕਰ ਅੱਜ ਕੋਈ ਨਵੀ ਨਹੀ ਲੜਣ ਲੱਗੇ ਸਗੋਂ ਪ੍ਰਤਾਪ ਸਿੰਘ ਕੈਰੋ ਜਦੋਂ ਮੁੱਖ ਮੰਤਰੀ ਸੀ ਤਾਂ ਉਸ ਸਮੇਂ ਤੋ ਹੀ ਲੜਦੇ ਆ ਰਹੇ ਹਨ।ਉਹਨਾਂ ਕਿਹਾ ਕਿ ਇਸ ਵਾਰੀ ਉਹ ਸੰਘਰਸ਼ ਉਸੇ ਤਰ੍ਹਾ ਹੀ ਛੇੜਣਗੇ ਜਿਸ ਤਰ੍ਹਾ ਅੰਮ੍ਰਿਤਸਰ ਤੋ ਚੰਡੀਗੜ੍ਹ ਤੱਕ ਰੇਲ ਗੱਡੀ ਚਲਾਉਣ ਲਈ ਛੇੜਿਆ ਗਿਆ ਸੀ। ਉਹਨਾਂ ਕਿਹਾ ਕਿ ਉਹ ਹਰ ਘਰ ਤੱਕ ਪਹੁੰਚ ਕਰਕੇ ਲੋਕਾਂ ਨੂੰ ਉਹਨਾਂ ਦੇ ਹੱਕਾਂ ਪ੍ਰਤੀ ਜਾਗਰੂਕ ਕਰਨਗੇ। ਉਹਨਾਂ ਕਿਹਾ ਕਿ ਜੇਕਰ ਉਹਨਾਂ ਨੂੰ ਭੁੱਖ ਹੜਤਾਲ ਕਰਨੀ ਪਈ ਤਾਂ ਕਿਸੇ ਵੀ ਕੀਮਤ ਤੇ ਪਿੱਛੇ ਨਹੀ ਹੱਟਣਗੇ। ਉਹਨਾਂ ਕਿਹਾ ਕਿ ਬੜੇ ਹੀ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਹਿੰਦੋਸਤਾਨ ਦੀ ਸਥਿਤੀ ਇਸੇ ਵੇਲੇ ਕਾਫੀ ਖਰਾਬ ਬਣੀ ਹੋਈ ਹੈ ਅਤੇ ਅਮੀਰ ਹੋਰ ਅਮੀਰ ਹੋ ਰਿਹਾ ਹੈ ਜਦ ਕਿ ਗਰੀਬ ਹੋਰ ਗਰੀਬ ਹੋਈ ਜਾ ਰਿਹਾ ਹੈ। ਉਹਨਾਂ ਕਿਹਾ ਕਿ ਦੁਨੀਆ ਭਰ ਦੇ ਅੰਕੜਿਆ ਦਾ ਜੇਕਰ ਹਿਸਾਬ ਲਗਾਇਆ ਜਾਵੇ ਤਾਂ ਇੱਕ ਸਰਵੇ ਮੁਤਾਬਕ 85 ਵਿਅਕਤੀਆ ਦਨੀਆ ਦੇ ਅਜਿਹੇ ਹਨ ਜਿਹਨਾਂ ਦਾ ਦੁਨੀਆ ਦੀ 50 ਫੀਸਦੀ ਦੌਲਤ ਤੇ ਕਬਜਾ ਹੈ। ਉਹਨਾਂ ਕਿਹਾ ਕਿ ਪੂੰਜੀਪਤੀਆ ਦੀ ਗਿਣਤੀ ਵੱਧਣ ਨਾਲ ਗਰੀਬ ਦਾ ਜੀਵਨ ਕਾਫੀ ਬੇਹਾਲ ਪਿਆ ਹੈ। ਉਹਨਾਂ ਕਿਹਾ ਕਿ 26 ਜਨਵਰੀ ਨੂੰ ਪੁਤਲੀਘਰ ਚੌਕ ਵਿਖੇ ਕੀਤੀ ਜਾ ਰਹੀ  ਵਿਸ਼ਾਲ ਰੈਲੀ ਵਿੱਚ ਸੀ.ਪੀ.ਆਈ ਦੇ ਸੂਬਾ ਸਕੱਤਰ ਕਾਮਰੇਡ ਬੰਤ ਬਰਾੜ ਤੋ ਇਲਾਵਾ ਕੇਂਦਰੀ ਕਮੇਟੀ ਦੇ ਮੈਂਬਰ ਤੇ ਸਾਬਕਾ ਸੂਬਾ ਸਕੱਤਰ ਕਾਮਰੇਡ ਜੋਗਿੰਦਰ ਦਿਆਲ ਵੀ ਭਾਗ ਲੈਣਗੇ। ਇਸ ਸਮੇਂ ਉਹਨਾਂ ਨਾਲ ਇਸਤਰੀ ਸਭਾ ਦੀ ਆਗੂ ਬੀਬੀ ਦਸਵਿੰਦਰ ਕੌਰ, ਸੀ.ਪੀ.ਐਮ ਦੇ ਜਿਲ੍ਹਾ ਸਕੱਤਰ ਕਾਮਰੇਡ ਅਮਰੀਕ ਸਿੰਘ ਤੇ ਹੋਰ ਵੀ ਮੌਜੂਦ ਸਨ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply