Thursday, November 21, 2024

550 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਜਿਲ੍ਹਾ ਪੱਧਰ ਟੂਰਨਾਂਮੈਂਟ ਸ਼ੁਰੂ

PUNJ0108201909 ਅੰਮ੍ਰਿਤਸਰ, 1 ਅਗਸਤ (ਪੰਜਾਬ ਪੋਸਟ – ਸੁਖਬੀਰ ਸਿੰਘ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਪੰਜਾਬ ਸਪੋਰਟਸ ਡਿਪਾਰਟਮੈਂਟ ਵਲੋਂ ਜਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਜਿਲ੍ਹਾ ਪੱਧਰੀ ਟੂਰਨਾਮੈਂਟ ਅੰ:14, ਅੰ:18 ਅਤੇ ਅੰ:25 ਸਾਲ ਉਮਰ ਵਰਗ ਕਰਵਾਏ ਜਾ ਰਹੇ ਹਨ।ਇਨਾਂ ਖੇਡ ਮੁਕਾਬਲਿਆ ਦਾ ਆਰੰਭ ਗੁਰੂ ਨਾਨਕ ਸਟੇਡੀਅਮ ਵਿਖੇ ਮੁੱਖ ਮਹਿਮਾਨ ਸ਼ਿਵਦੁਲਾਰ ਸਿੰਘ ਢਿੱਲੋਂ ਆਈ.ਏ.ਐਸ ਡਿਪਟੀ ਕਮਿਸ਼ਨਰ ਨੇ ਕੀਤਾ।ਗੁਰਲਾਲ ਸਿੰਘ ਰਿਆੜ ਜਿਲ੍ਹਾ ਸਪੋਰਟਸ ਅਫਸਰ ਨੇ ਉਨ੍ਹਾਂ ਨੂੰ `ਜੀ ਆਇਆ` ਆਖਿਆ।ਡਿਪਟੀ ਕਮਿਸ਼ਨਰ ਨੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਖੇਡਾਂ ਦੇ ਨਾਲ-ਨਾਲ ਆਪਣੀ ਪੜ੍ਹਾਈ ਵਿੱਚ ਧਿਆਨ ਦੇਣ ਅਤੇ ਵਾਤਾਵਰਨ ਨੂੰ ਸਾਫ ਸੁਥਰਾ ਰੱਖਣ, ਵੱਧ ਤੋਂ ਵੱਧ ਬੂਟੇ ਲਗਾਉਣ ਅਤੇ ਨਸ਼ਿਆ ਜਿਹੀਆਂ ਬੁਰਾਈਆਂ ਤੋਂ ਦੂਰ ਰਹਿਣ ਲਈ ਕਿਹਾ।
     ਐਥਲੈਟਿਕਸ ਅੰ: 14 ਸਾਲ ਉਮਰ ਵਰਗ ਲੜਕੀਆ ਦੇ ਟੂਰਨਾਂਮੈਂਟ ਖਾਲਸਾ ਕਾਲਜੀਏਟ ਸਕੂਲ ਵਿਖੇ ਹੋਏ ਜਿਸ ਵਿੱਚ 100 ਮੀ: ਫਾਈਨਲ ਦੌੜ ਵਿੱਚ ਮੇਹਕਪ੍ਰੀਤ ਕੌਰ ਪਹਿਲੇ ਸਥਾਨ ਤੇ ਮਹਿਕਦੀਪ ਕੌਰ ਦੂਸਰੇ ਸਥਾਨ ਤੇ ਅਤੇ ਕਿਰਨਪ੍ਰੀਤ ਕੌਰ ਤੀਸਰੇ ਸਥਾਨ ` ਰਹੀ।PUNJ0108201910
ਰਿਧਮਿਕ ਜਿਮਨਾਟਿਕ ਲੜਕੀਆ ਜ਼ੋ ਕਿ ਬੀ.ਬੀ.ਕੇ.ਡੀਏਵੀ ਕਾਲਜ ਵਿੱਖੇ ਹੋਇਆ । ਹੂਪ ਈਵੈਂਟ ਵਿੱਚ ਸਪਰਿੰਗ ਡੇਅਲ ਸੀ:ਸਕੂਲ ਦੀ ਗੁਸਿਮਰਤ ਕੌਰ ਪਹਿਲੇ ਸਥਾਨ ਤੇ , ਖਾਲਸਾ ਪਬਲਿਕ ਸਕੂਲ ਦੀ ਪਰਲੀਨ ਕੌਰ ਦੂਸਰੇ ਸਥਾਨ ਤੇ ਅਤੇ ਖਾਲਸਾ ਪਬਲਿਕ ਸਕੂਲ ਦੀ ਹਰਮਨਜੀਤ ਕੌਰ ਤੀਸਰੇ ਸਥਾਨ ਤੇ ਰਹੀ।ਬਾਲ ਈਵੈਂਟ ਵਿੱਚ ਸਪਰਿੰਗ ਡੇਅਲ ਸਕੂਲ ਦੀ ਗੁਰਸੀਰਤ ਕੌਰ ਪਹਿਲੇ  ਸਥਾਨ ਤੇ, ਖਾਲਸਾ ਪਬਲਿਕ ਸਕੂਲ ਦੀ ਪਰਲੀਨ ਕੌਰ ਦੂਸਰੇ ਸਥਾਨ ਤੇ ਅਤੇ ਖਾਲਸਾ ਪਬਲਿਕ ਸਕੂਲ ਦੀ ਗੀਤਾਂਸ਼ੀ ਕਸ਼ਿਸ਼ ਤੀਜੇ ਸਥਾਨ ਤੇ ਰਹੀ।
ਡੀ.ਈ.ਓ ਸੈਕੰਡਰੀ ਸਲਵਿੰਦਰ ਸਿੰਘ ਸਮਰਾ, ਹਾਕੀ ਓਲੰਪੀਅਨ ਬਲਵਿੰਦਰ ਸਿੰਘ ਸ਼ੰਮੀ ਅਤੇ ਅੰਤਰਰਾਸ਼ਟਰੀ ਖਿਡਾਰੀ ਸੁੱਖੀ ਸ਼ੰਮੀ, ਗੁਰਿੰਦਰ ਸਿੰਘ ਹੁੰਦਲ ਸੀ.ਸਹਾਇਕ, ਏ.ਈ.ਓ ਬਲਵਿੰਦਰ ਸਿੰਘ, ਸਿੱਖਿਆ ਵਿਭਾਗ ਤੋਂ ਮਿੱਡਾ ਅਤੇ ਹੋਰ ਖੇਡ ਅਧਿਆਪਕ, ਇੰਦਰਵੀਰ ਸਿੰਘ, ਸਾਫਟਬਾਲ ਕੋਚ, ਸਿਮਰਨਜੀਤ ਸਿੰਘ, ਸਾਈਕਲਿੰਗ ਕੋਚ, ਅਕਸ਼ਦੀਪ ਜਿਮਨਾਸਟਿਕ ਕੋਚ, ਮਿਸ ਸਵਿਤਾ ਕੁਮਾਰੀ ਐਥਲੈਟਿਕਸ ਕੋਚ, ਵਿਨੋਦ ਸਾਗਵਾਨ ਤੈਰਾਕ ਕੋਚ, ਜ਼ਸਪ੍ਰੀਤ ਸਿੰਘ ਬਾਕਸਿੰਗ ਕੋਚ, ਗੁਰਮੀਤ ਸਿੰਘ ਬਾਕਸਕਟਬਾਲ ਕੋਚ, ਸਰੀਮਤੀ ਨੀਤੂ ਬਾਲਾ ਜਿਮਨਾਸਟਿਕ ਕੋਚ, ਜ਼ਸਵੰਤ ਸਿੰਘ ਢਿੱਲੋਂ ਹੈਂਡਬਾਲ ਕੋਚ, ਬਲਬੀਰ ਸਿੰਘ ਜਿਮਨਾਸਟਿਕ ਕੋਚ, ਸ੍ਰੀਮਤੀ ਰਜਨੀ ਸੈਣੀ ਜਿਮਨਾਸਟਿਕ ਕੋਚ, ਸ੍ਰੀਮਤੀ ਰਾਜਬੀਰ ਕੌਰ, ਕਬੱਡੀ ਕੋਚ, ਕਰਮਜੀਤ ਸਿੰਘ ਜੂਡੋ ਕੋਚ, ਪ੍ਰਭਜੋਤ ਸਿੰਘ ਫੁੱਟਬਾਲ ਕੋਚ ਹਾਜਰ ਸਨ।

 

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply