ਸੰਗਤਾਂ ਮਹਾਂਪੁਰਸ਼ਾਂ ਦੇ ਪਾਏ ਪੂਰਣਿਆਂ ਤੇ ਚੱਲਣ- ਸਿੰਘ ਸਾਹਿਬ
ਅੰਮ੍ਰਿਤਸਰ, 21 ਸਤੰਬਰ (ਰਾਜੂ)- ਗੁਰਦੁਆਰਾ ਕਲਗੀਧਰ ਸਾਹਿਬ ਜੀ ਨਰਾਇਣਗੜ ਸਥਿਤ ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲਿਆਂ ਦੀ 13ਵੀਂ ਸਲਾਨਾ ਬਰਸੀ ਬਾਬਾ ਗੁਰਦੇਵ ਸਿੰਘ ਜੀ ਕੁੱਲੀ ਵਾਲਿਆਂ ਦੀ ਰਹਿਨੁਮਾਈ ਤੇ ਪ੍ਰਧਾਨ ਬਲਦੇਵ ਸਿੰਘ ਦੀ ਅਗਵਾਈ ਹੇਠ ਬੜੀ ਸ਼ਰਧਾਂ ਤੇ ਧੁਮ ਧਾਮ ਨਾਲ ਮਨਾਈ ਗਈ। ਇਸ ਮੋਕੇ ਜੱਥਾ ਸਵਿੰਦਰ ਸਿੰਘ ਭੰਗੂ, ਢਾਡੀ ਜੱਥਾ ਸੁਖਦੇਵ ਸਿੰਘ ਬੂੰਹ, ਅਮਰੀਕ ਸਿੰਘ ਰੌੜੀਵਾਲ, ਸਵਿੰਦਰ ਸਿੰਘ ਘੰਣੂਪੁਰ ਤੇ ਕੀਰਤਨੀ ਜੱਥਾ ਲਵਪ੍ਰੀਤ ਸਿੰਘ ਨੇ ਕੀਰਤਨ ਰਾਹੀਂ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੋਕੇ ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ ਗ੍ਰੰਥੀ ਸ਼੍ਰੀ ਹਰਮਿੰਦਰ ਸਾਹਿਬ, ਸਿੰਘ ਸਾਹਿਬ ਗਿਆਨੀ ਸੁਖਜਿੰਦਰ ਸਿੰਘ ਗ੍ਰੰਥੀ ਸ਼੍ਰੀ ਹਰਮਿੰਦਰ ਸਾਹਿਬ ਨੇ ਵਿਸ਼ੇਸ਼ ਤੌਰ ਤੇ ਹਾਜਰੀ ਭਰੀ ਤੇ ਕਥਾ ਵਿਖਆਣ ਰਾਹੀਂ ਸੰਗਤਾਂ ਨੂੰ ਜੌੜਿਆ।ਇਸ ਮੋਕੇ ਬਾਬਾ ਗੁਰਦੇਵ ਸਿੰਘ ਜੀ ਕੁੱਲੀ ਵਾਲਿਆਂ ਨੇ ਕਿਹਾ ਕਿ ਸਾਨੂੰ ਮਹਾਂਪੁਰਸ਼ਾਂ ਦੀਆਂ ਮਨਾਈਆਂ ਬਰਸੀਆਂ ਤਾਂਹੀ ਸਫਲਾ ਹਨ ਜੇਕਰ ਅਸੀ ਉਨਾਂ ਦੇ ਪਾਏ ਪੂਰਣਿਆਂ ਤੇ ਚੱਲਦੇ ਹੋਏ ਆਪਣਾ ਜੀਵਨ ਸਫਲਾ ਕਰ ਸਕੀਏ।ਇਸ ਮੋਕੇ ਕਲਗੀਧਰ ਗੁਰਦੁਆਰਾ ਸਾਹਿਬ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੇ ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ, ਸਿੰਘ ਸਾਹਿਬ ਗਿਆਨੀ ਸੁਖਜਿੰਦਰ ਸਿੰਘ ਤੇ ਆਂਏ ਹੋਏ ਵਿਸ਼ੇਸ਼ ਮਹਿਮਾਨਾਂ ਨੂੰ ਸਿਰਪਾਓ ਦੇ ਕੇ ਸਨਮਾਨਤ ਕੀਤਾ। ਇਸ ਮੋਕੇ ਗੁਰੁ ਦੇ ਅਤੁੱਟ ਲੰਗਰ ਵੀ ਵਰਤਾਏ ਗਏ। ਇਸ ਮੋਕੇ ਗੁਰਦੁਆਰਾ ਛੇਹਰਟਾ ਸਾਹਿਬ ਦੇ ਮੈਨੇਜਰ ਜਗੀਰ ਸਿੰਘ ਬਗਿਆੜੀ, ਬਲਵਿੰਦਰ ਸਿੰਘ ਝਬਾਲ, ਗੁਰਮੇਜ ਸਿੰਘ ਜੌਧਪੁਰੀ, ਜਨਰਲ ਸਕੱਤਰ ਗੁਰਨਾਮ ਸਿੰਘ ਸੰਧੂ, ਤਰਲੋਚਨ ਸਿੰਘ ਘਈ, ਲਖੀਵੰਦਰ ਸਿੰਘ ਵਾਇਸ ਪ੍ਰਧਾਨ, ਸੁਖਦੇਵ ਸਿੰਘ ਕੋਹਾਲਾ, ਗੁਰਚਰਨ ਸਿੰਘ ਕੋਹਾਲਾ, ਹੈੱਡ ਗ੍ਰੰਥੀ ਬਾਬਾ ਮਨਜੀਤ ਸਿੰਘ, ਹਰਦਿਆਲ ਸਿੰਘ, ਪਲਵਿੰਦਰ ਸਿੰਘ ਪਾਲੀ, ਇੰਦਰਜੀਤ ਸਿੰਘ ਜੇਈ, ਕਿਸ਼ਨ ਸ਼ਰਮਾ, ਅਮਰਜੀਤ ਸਿੰਘ ਨੌਬਲ, ਜਥੇਦਾਰ ਸੁਖਦੇਵ ਸਿੰਘ, ਗੰਗਾ ਸਿੰਘ, ਰਣਜੀਤ ਸਿੰਘ ਲਾਟੀ, ਸੀਨੀਅਰ ਮੀਤ ਪ੍ਰਧਾਨ ਸਰਬਜੀਤ ਸਿੰਘ ਸ਼ੱਬਾ, ਸੀਨੀਅਰ ਮੀਤ ਪ੍ਰਧਾਨ ਸਵਰਣ ਸਿੰਘ ਰੰਧਾਵਾ, ਪ੍ਰਧਾਨ ਪੰਨਾ ਲਾਲ ਭਾਰਦਵਾਜ, ਚੇਤਨ ਰਾਮਪਾਲ, ਜੌਗਿੰਦਰ ਸਿੰਘ ਲੋਹੇਵਾਲਾ, ਸਤੀਸ਼ ਮੰਟੂ, ਕੁਲਦੀਪ ਸਿੰਘ, ਗੁਰਭੇਜ ਸਿੰਘ, ਕੈਪਟਨ ਕੁਲਵਿੰਦਰ ਸਿੰਘ, ਬੀਬੀ ਬਲਵਿੰਦਰ ਕੌਰ ਸੰਧੂ, ਸੁਖਦੇਵ ਸੋਨੀ, ਗਤਕਾ ਮਾਸਟਰ ਸਰਬਜੀਤ ਸਿੰਘ ਰਾਜੂ ਆਦਿ ਹਾਜਰ ਸਨ।