Sunday, December 22, 2024

ਭਾਰਤ ਵਿਕਾਸ ਪ੍ਰੀਸ਼ਦ ਦੇ ਰਾਜੇਸ਼ ਕੁੰਦਰਾ ਪ੍ਰਧਾਨ ਤੇ ਗੁਰਬੀਰ ਸਿੰਘ ਬਣੇ ਜਨਰਲ ਸਕੱਤਰ

PPN21091411ਅੰਮ੍ਰਿਤਸਰ, 21 ਸਤੰਬਰ (ਰਾਜੂ)- ਭਾਰਤ ਵਿਕਾਸ ਪ੍ਰੀਸ਼ਦ ਦੀ ਅਜਨਾਲਾ ਬ੍ਰਾਂਚ ਦਾ ਗੱਠਨ ਕਰਨ ਲਈ ਬੁਲਾਏ ਗਏ ਇਜਲਾਸ ਵਿਚ ਸੂੱਬਾ ਜਨਰਲ ਸਕੱਤਰ ਰਜਿੰਦਰ ਰਿਸ਼ੀ, ਸੂੱਬਾ ਵਿੱਤ ਸਕੱਤਰ ਮਾਨੌਹਰ ਲਾਲ, ਸੂੱਬਾ ਕਨਵੀਨਰ ਰਜਿੰਦਰ ਬਜਾਜ, ਸੂੱਬਾ ਅਡਿਸ਼ਨਲ ਜਨਰਲ ਸਕੱਤਰ ਓਪੀ ਸ਼ਰਮਾ, ਜਿਲ੍ਹਾ ਸਕੱਤਰ ਸੁਮੀਤ ਪੁਰੀ ਨੇ ਉਚੇਚੇ ਤੌਰ ਤੇ ਸ਼ਿਰਕੱਤ ਕੀਤੀ। ਜਿਲ੍ਹਾ ਜਨਰਲ ਸਕੱਤਰ ਪੁਰੀ ਨੇ ਪ੍ਰੈਸ ਨੂੰ ਦੱਸਿਆ ਕਿ ਇਜਲਾਸ ਵਿਚ ਸਰਬਸੰਮਤੀ ਨਾਲ ਰਾਜੇਸ ਕੁੰਦਰਾ ਨੂੰ ਪ੍ਰਧਾਨ, ਗੁਰਬੀਰ ਸਿੰਘ ਨੂੰ ਜਨਰਲ ਸਕੱਤਰ ਅਤੇ ਪ੍ਰਭਜੌਤ ਸਿੰਘ ਨੂੰ ਵਿੱਤ ਸਕੱਤਰ ਚੁਣਿਆ ਗਿਆ। ਭਾਰਤ ਵਿਕਾਸ ਪ੍ਰੀਸ਼ਦ ਦੇ ਅਹੁਦੇਦਾਰਾ ਨੇ ਪ੍ਰੀਸਦ ਵੱਲੋ ਭਾਰਤ ਵਿਚ ਕੀਤੇ ਜਾਂਦੇ ਲੌਕ ਭਲਾਈ ਤੇ ਹੌਰ ਸਮਾਜਿਕ ਕੰਮਾਂ ਬਾਰੇ ਵਿਸਥਾਰ ਨਾਲ ਦੱਸਿਆ। ਇਸ ਮੌਕੇ ਪ੍ਰਧਾਨ ਰਾਜੇਸ ਕੁੰਦਰਾ ਅਤੇ ਮੈਂਬਰਾਂ ਨੇ ਸਮਾਜ ਭਲਾਈ ਤੇ ਭਾਰਤ ਦੇ ਵਿਕਾਸ ਵਾਸਤੇ ਸਾਰੇ ਉਪਰਾਲੇ ਕਰਨ ਦੀ ਸੁਹੰ ਚੁੱਕੀ ਅਤੇ ਸਾਰਿਆ ਨੂੰ ਇਸ ਵਿਚ ਵੱਧ ਚੱੜ੍ਹ ਕੇ ਸਹਿਯੌਗ ਦੇਣ ਦੀ ਅਪੀਲ਼ ਕੀਤੀ। ਇਸ ਮੋਕੇ ਵੱਖ-ਵੱਖ ਬੁਲਾਰਿਆ ਨੇ ਸਮਾਜ ਦੇ ਵਿਕਾਸ ਕਰਨ ਲਈ ਆਪਣੇ-ਆਪਣੇ ਵਿਚਾਰ ਪੇਸ਼ ਕੀਤੇ। ਮੀਟਿੰਗ ਵਿਚ ਹੌਰਨਾਂ ਤੋੋੋ ਇਲਾਵਾ ਜਿਲ੍ਹਾ ਪ੍ਰੀਸ਼ਦ ਮੈਂਬਰ ਸਤਿੰਦਰ ਸਿੰਘ ਮਾਕੌਵਾਲ, ਆਤਮਜੀਤ ਸਿੰਘ, ਪਵਨ ਕੁਮਾਰ ਮਹਿਤਾ, ਗੁਰਪ੍ਰੀਤ ਸਿੰਘ, ਰਾਜ ਕੁਮਾਰ, ਕੈਟੀ, ਰਵਿੰਦਰ ਕੁਮਾਰ, ਸੌਨੀ, ਮਨਜੀਤ ਸਿੰਘ, ਸੁੱਖਦੀਪ ਸਿੰਘ, ਵਿਕਾਸ ਕੁਮਾਰ ਜਗਦੀਪ ਅਰੌੜਾ ਦੀਪੂ, ਰਾਜੇਸ ਕੁਮਾਰ, ਕੀਮਤੀ ਲਾਲ, ਸੰਦੀਪ ਕੁਮਾਰ, ਆਦਿ ਹਾਜਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply