Monday, July 1, 2024

ਪਾਵਰ ਲਿਫਟਿੰਗ ਤੇ ਵੇਟ ਲਿਫਟਿੰਗ ਵਿਚ ਬੀ.ਬੀ.ਕੇ ਡੀ.ਏ.ਵੀ ਕਾਲਜ ਦਾ ਸ਼ਾਨਦਾਰ ਪ੍ਰਦਰਸ਼ਨ

22011430

ਅੰਮ੍ਰਿਤਸਰ, 22 ਜਨਵਰੀ (ਪੰਜਾਬ ਪੋਸਟ ਬਿਊਰੋ) – ਬੀ ਡੀ ਕਾਲਜ ਫਾਰ ਵੈਮਨ, ਅੰਮ੍ਰਿਤਸਰ, ਦੀ ਪਾਵਰ ਲਿਫਟਿੰਗ ਟੀਮ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਇੰਟਰ ਕਾਲਜ ਪਾਵਰ ਲਿਫਟਿੰਗ ਚੈਪੀਅਨਸ਼ਿਪ ਜਿੱਤੀ।17-18 ਜਨਵਰੀ ਨੂੰ ਇਸ ਚੈਂਪੀਅਨਸ਼ਿਪ ਵਿਚ ਵੇਟ ਲਿਫਟਿੰਗ ਟੀਮ ਰਨਰ ਅੱਪ ਰਹੀ। ਕਾਲਜ ਦੀ ਪਾਵਰ ਲਿਫਟਿੰਗ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਐਚ ਕਾਲਜ ਜਲੰਧਰ ਤੇ ਬੀ ਆਰੀਆ ਗਰਲਜ਼ ਕਾਲਜ ਜਲੰਧਰ ਨੂੰ ਮਾਤ ਦਿੱਤੀ। ਵੇਟ ਲਿਫਟਰਾਂ ਨੇ ਆਰ ਕਾਲਜ ਫਗਵਾੜਾ, ਐਸ ਕਾਲਜ ਦੀਨਾਨਗਰ ਅਤੇ ਬੀ ਆਰੀਆ ਗਰਲਜ਼ ਕਾਲਜ ਜਲੰਧਰ ਨੂੰ ਹਰਾਇਆ। ਕੁਮਾਰੀ ਪੂਨਮ ਨੇ 57 ਕਿਲੋ, ਕੁਮਾਰੀ ਮਨਪ੍ਰੀਤ 63 ਕਿਲੋ, ਕੁਮਾਰੀ ਜੈਬਾ ਅਖਤੀਆਰ 84 ਕਿਲੋ ਤੇ ਕੁਮਾਰੀ ਪੂਜਾ ਨੇ +84 ਕਿਲੋ ਵੇਟ ਕੈਟਾਗਰੀ ਵਿਚ ਜਿੱਤ ਪ੍ਰਾਪਤ ਕੀਤੀ ਅਤੇ ਸੋਨ ਤਗਮੇ ਹਾਸਲ ਕੀਤੇ।ਕੁਮਾਰੀ ਨਵਜੌਤ, ਕੁਮਾਰੀ ਜਤਿੰਦਰ, ਕੁਮਾਰੀ ਹਰਪ੍ਰੀਤ ਨੇ ਚਾਂਦੀ ਤਗਮੇ ਹਾਸਲ ਕੀਤੇ। ਵੇਟ ਲਿਫਟਿੰਗ ਵਿਚ ਕੁਮਾਰੀ ਜਤਿੰਦਰ ਨੇ 53 ਕਿਲੋ ਵੇਟ ਕੈਟਾਗਰੀ ਵਿਚ ਸੋਨ ਤਗਮਾ ਹਾਸਲ ਕੀਤਾ।ਕੁਮਾਰੀ ਨਵਜੋਤ, ਕੁਮਾਰੀ ਹਰਪ੍ਰੀਤ, ਤੇ ਕੁਮਾਰੀ ਮਨਪ੍ਰੀਤ ਨੇ ਚਾਂਦੀ ਦੇ ਤਗਮੇ ਹਾਸਲ ਕੀਤੇ। ਕੁਮਾਰੀ ਅਮਨਪ੍ਰੀਤ ਤੇ ਕੁਮਾਰੀ ਸੁਖਵਿੰਦਰ ਨੇ ਕਾਂਸੀ ਤਗਮੇ ਹਾਸਲ ਕੀਤੇ 7 ਖਿਡਾਰੀਆ ਨੂੰ ਅੰਤਰ ਯੂਨੀਵਰਸਿਟੀ ਪਾਵਰ ਲਿਫਟਿੰਗ ਤੇ ਵੇਟ ਲਿਫਟਿੰਗ ਲਈ ਚੋਣ ਕੀਤੀ। ਜੋ ਕਿ ਚੇਨਈ ਵਿਖੇ ਹੋਵੇਗੀ। ਟੀਮ ਮੈਂਬਰ ਦਲਜੀਤ, ਸਨਦੀਪ, ਮਨਪ੍ਰੀਤ, ਕਰਮਜੀਤ ਤੇ ਤਰਨਜੀਤ ਵੀ ਇਸ ਦਾ ਹਿੱਸਾ ਹੋਵੇਗੀ। ਪ੍ਰਿੰਸੀਪਲ ਡਾ. ਸ਼੍ਰੀਮਤੀ ਨੀਲਮ ਕਾਮਰਾ ਤੇ ਖੇਡ ਵਿਭਾਗ ਦੇ ਮੁਖੀ ਕੁਮਾਰੀ ਸਵੀਟੀ ਬਾਲਾ, ਪ੍ਰੋਫੈਸਰ ਸਵਿਤਾ ਕੁਮਾਰੀ, ਰਾਜਵੰਤ ਕੌਰ ਤੇ ਕੋਚ ਵੀਰਪਾਲ ਕੌਰ ਨੇ ਖਿਡਾਰੀਆ ਦੇ ਵਧੀਆ ਪ੍ਰਦਰਸ਼ਨ ਲਈ ਵਧਾਈ ਦਿੱਤੀ ਅਤੇ ਸ਼ਲਾਘਾ ਕੀਤੀ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply