Thursday, January 23, 2025

ਖਾਲਸਾ ਕਾਲਜ ਵੂਮੈਨ ਵਿਖੇ ਸ਼ਾਨਦਾਰ ‘ਫ਼ੈਸ਼ਨ ਸ਼ੋਅ’ ਦਾ ਆਯੋਜਨ

ਵਿਦਿਆਰਥਣਾਂ ਨੇ ਸੱਭਿਆਚਾਰਕ, ਪੱਛਮੀ ਪਹਿਰਾਵਿਆਂ ਦੀ ਪ੍ਰਦਰਸ਼ਨੀ ਕਰਕੇ ਬਿਖੇਰਿਆ ‘ਜਲਵਾ’

PPN040307

ਅੰਮ੍ਰਿਤਸਰ, 4 ਮਾਰਚ (ਪੰਜਾਬ ਪੋਸਟ ਬਿਊਰੋ) -ਖਾਲਸਾ ਕਾਲਜ ਫ਼ਾਰ ਵੂਮੈਨ ਵਿਖੇ ਅੱਜ ਇਕ ਸ਼ਾਨਦਾਰ ‘ਫ਼ੈਸ਼ਨ ਸ਼ੋਅ’ ਦਾ ਆਯੋਜਨ ਕੀਤਾ ਗਿਆ, ਜਿਸ ‘ਚ ਵਿਦਿਆਰਥਣਾਂ ਨੇ ‘ਰੈਂਪ ਵਾਕ’ ਦੌਰਾਨ ਆਏ ਸਰੋਤਿਆਂ ਨੂੰ ਦਿਲਕਸ਼ ਅਦਾਵਾਂ ਨਾਲ ਕੀਲਿਆ। ਡਰੈਸ ਡਿਜਾਈਨਿੰਗ ਵਿਭਾਗ ਦੀਆਂ ਵਿਦਿਆਰਥਣਾਂ ਵੱਲੋਂ ਤਿਆਰ ਹਿੰਦੁਸਤਾਨੀ ਅਤੇ ਪੱਛਮੀ ਪੁਸ਼ਾਕਾਂ ਦਾ ਮੁਟਿਆਰਾਂ ਨੇ ਸਟੇਜ਼ ‘ਤੇ ਅਨੋਖੇ ਅਤੇ ਦਿਲਚਸਪ ਅੰਦਾਜ਼ ‘ਚ ਪ੍ਰਦਰਸ਼ਨ ਕਰਕੇ ਖੂਬ ਵਾਹ-ਵਾਹ ਖੱਟੀ।ਫ਼ੈਸ਼ਨ ਸ਼ੌਅ ਦੌਰਾਨ ਰਵਾਇਤੀ ਭਾਰਤੀ ਅਤੇ ਪੰਜਾਬੀ ਪਹਿਰਾਵੇ ਤੋਂ ਇਲਾਵਾ ਪੱਛਮੀ ਪੁਸ਼ਾਕਾਂ ਦਾ ਇਕ ਸੁਮੇਲ ਵੇਖਣ ਨੂੰ ਮਿਲਿਆ। ਕਾਲਜ ਦੀ ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ ਨੇ ਆਈ ਹੋਈ ਮੁੱਖ ਮਹਿਮਾਨ ਡੀਨ, ਕਾਲਜਸ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਡਾ. ਰਜਿੰਦਰ ਕੌਰ ਪਵਾਰ ਅਤੇ ਖਾਸ ਮਹਿਮਾਨ ਲਿਟਲ ਫ਼ਲਾਵਰ ਦੀ ਡਾਇਰੈਕਟਰ ਸ੍ਰੀਮਤੀ ਤਜਿੰਦਰ ਕੌਰ ਛੀਨਾ ਤੇ ਹੋਰ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਫੈਸ਼ਨ ਪਰੇਡ ਦਾ ਟੀਚਾ ਵਿਦਿਆਰਥਣਾਂ ਦੀ ਪ੍ਰਤਿਭਾ ਨੂੰ ਸਟੇਜ਼ ‘ਤੇ ਪ੍ਰਦਸ਼ਿਤ ਕਰਨ ਦਾ ਮੌਕਾ ਦੇਣਾ ਸੀ। ਸ਼ੌਅ ਦਾ ਅਗਾਜ ਸ਼ਮਾ ਰੌਸ਼ਨ ਕਰਕੇ ਹੋਇਆ। ਇਸ ਉਪਰੰਤ ਕੁਝ ਡਾਂਸ ਆਈਟਮਾਂ ਤੋਂ ਬਾਅਦ ਇਕ ਮਨਮੋਹਕ ਰੈਂਪ ਸ਼ੌ ਵੇਖਣ ਨੂੰ ਮਿਲਿਆ।

PPN040308

ਵਿਦਿਆਰਥਣਾਂ ਨੇ ਬੜੇ ਹੀ ਜੋਸ਼ ਅਤੇ ਦਿੱਖ ਸਦਕਾ ਵੱਖ-ਵੱਖ ਪਹਿਰਾਵਿਆਂ ਦੀ ਝਲਕ ਵਿਖਾਈ ਅਤੇ ਖੂਬ ਤਾੜੀਆਂ ਹਾਸਲ ਕੀਤੀਆਂ। ਵਿਦਿਆਰਥਣਾਂ ਦਾ ਆਤਮ ਵਿਸ਼ਵਾਸ਼ ਅਤੇ ਸਟਾਈਲ ਵੇਖਣ ਸਰੋਤੇ ਝੂਮਣ ਤੋਂ ਬਿਨ੍ਹਾਂ ਨਾ ਰਹਿ ਸਕੇ। ਕਾਲਜ ਬੀ. ਐਸ. ਸੀ. ਫ਼ੈਸ਼ਨ ਡਿਜਾਈਨਿੰਗ ਕਰਵਾਉਣ ਵਾਲਾ ਇਸ ਖ਼ੇਤਰ ਦਾ ਪਹਿਲਾ ਕਾਲਜ ਹੈ ਅਤੇ ਇਸ ਕੋਰਸ ਦੌਰਾਨ ਪ੍ਰੈਕਟੀਕਲ ਕਰਵਾਉਣ ਸਬੰਧੀ ਇਸ ਤਰ੍ਹਾਂ ਦਾ ਸ਼ੌਅ ਕਰਵਾਇਆ ਜਾਂਦਾ ਹੈ।
                 ਡਾ. ਮਾਹਲ ਨੇ ਆਪਣੇ ਭਾਸ਼ਣ ‘ਚ ਕਿਹਾ ਕਿ ਇਹ ਸਾਰਾ ਸ਼ੌਅ ਵਿਦਿਆਰਥਣਾਂ ਦੁਆਰਾ ਖ਼ੁਦ ਤਿਆਰ ਕੀਤਾ ਗਿਆ ਸੀ, ਜਿਸ ਲਈ ਉਨ੍ਹਾਂ ਨੇ ਫ਼ੈਸ਼ਨ ਡਿਜਾਈਨਿੰਗ ਵਿਭਾਗ ਦੀ ਮੁੱਖੀ ਪ੍ਰੋ: ਸ਼ਰੀਨਾ ਤੋਂ ਇਲਾਵਾ ਪ੍ਰੋ: ਹਰਜਿੰਦਰ ਚੱਠਾ, ਪ੍ਰੋ: ਪੂਨਮਦੀਪ ਕੌਰ ਅਤੇ ਪ੍ਰੋ: ਗੁਰਜੀਤ ਕੌਰ ਨੂੰ ਇਸ ਸਮਾਗਮ ਨੂੰ ਸਫ਼ਲ ਬਣਾਉਣ ‘ਤੇ ਉਨ੍ਹਾਂ ਦੇ ਸਹਿਯੋਗ ਦੀ ਸ਼ਲਾਘਾ ਕੀਤੀ। ਮੁੱਖ ਮਹਿਮਾਨ ਸ੍ਰੀਮਤੀ ਪਵਾਰ ਤੇ ਸ੍ਰੀਮਤੀ ਛੀਨਾ ਨੇ ਸਾਂਝੇ ਤੌਰ ‘ਤੇ ਕਿਹਾ ਕਿ ਅੱਜ ਵਿਦਿਆਰਥਣਾਂ ਦੇ ਹੁਨਰ ਨੂੰ ਵੇਖਕੇ ਉਹ ਦੰਗ ਰਹਿ ਗਏ ਅਤੇ ਸੋਚ ਰਹੇ ਸਨ ਕਿ ਉਹ ਅੰਮ੍ਰਿਤਸਰ ‘ਚ ਬੈਠੇ ਹਨ। ਉਨ੍ਹਾਂ ਕਿਹਾ ਕਿ ਅੱਜ ਦੀਆਂ ਵਿਦਿਆਰਥਣਾਂ ਕੱਲ੍ਹ ਨੂੰ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ‘ਤੇ ਵੀ ਆਪਣੇ ਹੁਨਰ ਦਾ ਮੁਜ਼ਾਹਰਾ ਕਰਨਗੀਆਂ। ਇਸ ਮੌਕੇ ‘ਤੇ ਖਾਲਸਾ ਕਾਲਜ ਪਬਲਿਕ ਸਕੂਲ ਦੀ ਪ੍ਰਿੰਸੀਪਲ ਡਾ. ਸਰਵਜੀਤ ਕੌਰ ਬਰਾੜ, ਖਾਲਸਾ ਕਾਲਜ ਆਫ਼ ਨਰਸਿੰਗ ਦੀ ਪ੍ਰਿੰਸੀਪਲ ਡਾ. ਨੀਲਮ ਹੰਸ, ਖਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਦੀ ਪ੍ਰਿੰਸੀਪਲ ਦਵਿੰਦਰਪਾਲ ਕੌਰ ਸੰਧੂ, ਪ੍ਰੋ: ਵਿਨੈ ਕਪੂਰ, ਪਰਮਜੀਤ ਢੀਂਡਸਾ,  ਡਾ. ਨੀਲਮਜੀਤ ਕੌਰ, ਡਾ. ਸਤਨਾਮ ਕੌਰ ਭੱਲਾ, ਡਾ. ਅਮਰਜੀਤ ਸਿੰਘ, ਮੈਡਮ ਰਵਿੰਦਰ, ਮਨਦੀਪ ਸੋਢੀ, ਕਵਿਤਾ ਕਾਹਲੋ, ਸੁਮਨ, ਹਰਜਿੰਦਰ ਕੌਰ ਤੋਂ ਇਲਾਵਾ ਵੱਡੀ ਗਿਣਤੀ ‘ਚ ਕਾਲਜ ਦੇ ਅਧਿਆਪਕ, ਸਟਾਫ਼ ਅਤੇ ਵਿਦਿਆਰਥਣਾਂ ਮੌਜ਼ੂਦ ਸਨ।

Check Also

ਸਰਕਾਰੀ ਹਾਈ ਸਕੂਲ ਕਾਕੜਾ ਵਿਦਿਆਰਥੀਆਂ ਦੇ ਰੂਬਰੂ ਹੋਏ ਡਾ. ਇਕਬਾਲ ਸਿੰਘ ਸਕਰੌਦੀ

ਸੰਗਰੂਰ, 22 ਜਨਵਰੀ (ਜਗਸੀਰ ਲੌਂਗੋਵਾਲ) -ਸਰਕਾਰੀ ਹਾਈ ਸਕੂਲ਼ ਕਾਕੜਾ (ਸੰਗਰੂਰ) ਦੇ ਮੁੱਖ ਅਧਿਆਪਕ ਸ੍ਰੀਮਤੀ ਪੰਕਜ਼ …

Leave a Reply