ਫਾਜਿਲਕਾ, 5 ਮਾਰਚ ( ਵਿਨੀਤ ਅਰੋੜਾ ) – 16ਵੀ ਲੋਕਸਭਾ ਚੋਣ – 2014 ਦੀ ਘੋਸ਼ਣਾ ਹੋਣ ਦੇ ਕਾਰਨ ਅੱਜ 5 ਮਾਰਚ ਤੋ ਕੋਡ ਆਫ ਕੰਡਕਟ ਵੀ ਲਾਗੂ ਹੋ ਗਿਆ ਹੈ । ਇਹ ਜਾਣਕਾਰੀ ਦਿੰਦੇ ਡਿਪਟੀ ਕਮਿਸ਼ਨਰ ਫਾਜਿਲਕਾ ਡਾ. ਬਸੰਤ ਗਰਗ ਨੇ ਦੱਸਿਆ ਕਿ ਸਮੂਹ ਰਾਜਨੀਤਕ ਪਾਰਟੀਆਂ ਜਾਂ ਚੋਣ ਲੜ ਰਹੇ ਉਮੀਦਵਾਰ, ਅਜਿਹੀ ਗਤੀਵਿਧੀਆਂ ਤੋਂ ਦੂਰ ਰਹਣਗੇ , ਜਿਸਦੇ ਨਾਲ ਕਿਸੇ ਫਿਰਕੇ , ਧਰਮ ਜਾਂ ਜਾਤਪਾਤ ਆਦਿ ਵਿੱਚ ਤਨਾਅ ਪੈਦਾ ਹੋਵੇ । ਉਹ ਕਿਸੇ ਵੀ ਧਾਰਮਿਕ ਸਥਾਨ ਦਾ ਇਸਤੇਮਾਲ ਚੋਣ ਪ੍ਰਚਾਰ ਵਿੱਚ ਨਹੀਂ ਕਰਣਗੇ ਅਤੇ ਨਾਂ ਹੀ ਕਿਸੇ ਵੀ ਤਰਾਂ ਦੇ ਗੈਰ ਕਾਨੂੰਨੀ ਢੰਗ ਨਾਲ ਵੋਟ ਹਾਸਲ ਕਰਣ ਦੀ ਕੋਸ਼ਿਸ਼ ਕਰਣਗੇ । ਕੋਈ ਉਮੀਦਵਾਰ ਕਿਸੇ ਵੀ ਸਰਕਾਰੀ ਵਾਹਨ ਦਾ ਇਸਤੇਮਾਲ ਚੋਣ ਪ੍ਰਚਾਰ ਵਿੱਚ ਨਹੀਂ ਕਰਣਗੇ। ਕੋਈ ਉਮੀਦਵਾਰ ਕਿਸੇ ਤਰਾਂ ਦੀ ਗਰਾਂਟ ਦੀ ਘੋਸਨਾ ਨਹੀਂ ਕਰਣਗੇ। । ਕਿਸੇ ਵੀ ਜਾਇਦਾਦ ਦੇ ਮਾਲਿਕ ਦੀ ਇਜਾਜਤ ਤੋਂ ਬਿਨਾਂ ਉਸਦੀ ਜਾਇਦਾਦ ਵਿੱਚ ਕੋਈ ਪੋਸਟਰ, ਝੰਡਾ ਜਾਂ ਕਿਸੇ ਪ੍ਰਕਾਰ ਦੀ ਲਿਖਾਈ ਨਾ ਕੀਤੀ ਜਾਵੇ । ਕਿਸੇ ਵੀ ਰਾਜਨੀਤਕ ਪਾਰਟੀ ਜਾਂ ਉਮੀਦਵਾਰ ਵੱਲੋਂ ਕਿਸੇ ਦੂਜੀ ਰਾਜਨੀਤਕ ਪਾਰਟੀ ਜਾਂ ਦੂੱਜੇ ਉਮੀਦਵਾਰ ਦੀ ਰੈਲੀ , ਜੂਲੂਸ ਜਾਂ ਲਾਉਡ ਸਪੀਕਰ ਲਗਾਉਣ ਦੀ ਪੂਰਵ ਪ੍ਰਵਾਨਗੀ ਸਬੰਧਤ ਉਪ ਮੰਡਲ ਮੇਜਿਸਟਰੇਟ ਵਲੋਂ ਲਈ ਜਾਵੇ । ਮਾਡਲ ਕੋਡ ਆਫ ਕੰਡਕਟ ਦੀ ਵਿਸਤਾਰਪੂਰਵਕ ਜਾਣਕਾਰੀ ਜਿਲਾ ਚੋਣ ਅਫਸਰ ਵਲੋਂ ਜਾਂ ਰਿਟਰਨਿਗ ਅਫਸਰ ਵਲੋਂ ਲਈ ਜਾ ਸਕਦੀ ਹੈ ।
Check Also
ਪ੍ਰਕਾਸ਼ ਗੁਰਪੁਰਬ ਸਬੰਧੀ ਬਾਲ ਕਵੀ ਦਰਬਾਰ 5 ਜਨਵਰੀ ਨੂੰ
ਸੰਗਰੂਰ, 26 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਨਾਨਕਪੁਰਾ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ …