ਬਠਿੰਡਾ, 25 ਸਤੰਬਰ (ਅਵਤਾਰ ਸਿੰਘ ਕੈਂਥ): ਇਤਿਹਾਸਕ ਗੁਰਦੁਆਰਾ ਸਾਹਿਬ ਚਰਨਛੋਹ ਪ੍ਰਾਪਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਦੁਆਰਾ ਕਿਲ੍ਹਾ ਮੁਬਾਰਕ, ਬਠਿੰਡਾ ਵਿਖੇ ਸ੍ਰੀ ਗੁਰੂ ਰਾਮ ਦਾਸ ਸੇਵਾ ਸੁਸਾਇਟੀ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸੰਗਤਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੂਰਨ ਸਹਿਯੋਗ ਨਾਲ 9 ਅਕਤੂਬਰ 2014 ਦਿਨ ਵੀਰਵਾਰ ਸਵੇਰੇ 10 ਵਜੇ ਤੋਂ 1:00 ਮਨਾਇਆ ਜਾ ਰਿਹਾ ਹੈ।ਨਗਰ ਕੀਰਤਨ 8 ਅਕਤੂਬਰ 2014 ਦਿਨ ਬੁੱਧਵਾਰ ਸਵੇਰੇ 11:00 ਵਜੇ ਸਥਾਨ ਗੁਰਦੁਆਰਾ ਕਿਲ੍ਹਾ ਮੁਬਾਰਕ ਬਠਿੰਡਾ ਤੋਂ ਆਰੰਭ ਨਗਰ ਕੀਰਤਨ ਰੂਟ ਆਰੰਭ ਗੁਰਦੁਆਰਾ ਕਿਲ੍ਹਾ ਮੁਬਾਰਕ ਤੋਂ ਪੂਜਾਂ ਵਾਲਾ ਚੌਂਕ ਪੁਰਾਣਾ ਥਾਣਾਂ, ਸਿਰਕੀ ਬਾਜ਼ਾਰ, ਕਿੱਕਰ ਬਾਜ਼ਾਰ, ਧੋਬੀ ਬਾਜ਼ਾਰ, ਰੇਲਵੇ ਰੋਡ ਫਾਇਰ ਬ੍ਰਿਗੇਡ, ਮਾਲ ਰੋਡ ਹਨੂਮਾਨ ਚੌਂਕ, ਫੌਜੀ ਚੌਂਕ, ਬੱਸ ਸਟੈਂਡ, ਮੈਹਣਾ ਚੌਂਕ, ਕੋਰਟ ਰੋਡ, ਆਰੀਆਂ ਸਮਾਜ ਚੌਂਕ ਤੋਂ ਹੁੰਦਾ ਹੋਇਆ ਵਾਪਸ ਸਮਾਪਤੀ ਗੁਰਦੁਆਰਾ ਕਿਲ੍ਹਾ ਮੁਬਾਰਕ ਵਿਖੇ ਹੋਵੇ ਗਈ ਸਮੂਹ ਸਾਧ ਸੰਗਤ ਦੋਹਾਂ ਸਮਾਗਮਾਂ ਵਿਚ ਆਪਣੀ ਹਾਜ਼ਰੀ ਲਵਾ ਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਨ।ਇਸ ਗੁਰਮਤਿ ਸਮਾਗਮ ਵਿਚ ਪਹੁੰਚ ਰਹੇ ਧਾਰਮਿਕ ਰਾਗੀ ਅਤੇ ਪ੍ਰਚਾਰਕ ਸਖਸ਼ੀਅਤਾਂ ਭਾਈ ਜਸਵਿੰਦਰ ਸਿੰਘ(ਬੀਬੀ ਕੌਲਾਂ), ਮਹੰਤ ਕਾਹਨ ਸਿੰਘ ਜੀ ਸੇਵਾ ਪੰਥੀ, ਭਾਈ ਜਸਪ੍ਰੀਤ ਸਿੰਘ ਜੀ ਆਪਣੀਆਂ ਸੇਵਾਵਾਂ ਦੇਣਗੇ।
Check Also
ਯੂਨੀਵਰਸਿਟੀ ਨੇ ਜਿੱਤੀ 38ਵੇਂ ਅੰਤਰ ਯੂਨੀਵਰਸਿਟੀ ਉਤਰੀ ਜ਼ੋਨ ਯੁਵਕ ਮੇਲੇ 2024-25 ਦੀ ਦੂਜੀ ਰਨਰ-ਅੱਪ ਟਰਾਫੀ
ਅੰਮ੍ਰਿਤਸਰ, 9 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਐਸੋਸੀਏਸ਼ਨ ਆਫ਼ ਇੰਡੀਅਨ ਯੂਨੀਵਰਸਿਟੀਜ਼ (ਏ.ਆਈ.ਯੂ) ਦੀ ਸਰਪ੍ਰਸਤੀ ਹੇਠ …